ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ’ਤੇ ਲਿਆ ਐਕਸ਼ਨ, ਹਰਿਆਣਾ ਦੇ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ

Ladoval toll plaza

ਜਲੰਧਰ। ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ (Ladoval toll plaza) ਨੂੰ ਕਿਸਾਨਾਂ ਨੇ ਮੁਫ਼ਤ ਕਰ ਦਿੱਤਾ ਹੈ। ਹਰਿਆਣਾ ਦੇ ਕੁਰੂਕਸ਼ੇਤਰ ’ਚ ਬੀਤੇ ਦਿਨ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ (ਚਢੂਨੀ) ਨੇ ਟੋਲ ਪਲਾਜ਼ਾ ’ਤੇ ਆਪਣਾ ਧਰਨਾ ਲਾ ਦਿੱਤਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਧਰਨਾ ਅਣਮਿਥੇ ਸਮੇਂ ਤੱਕ ਹੈ। ਟੋਲ ਵਾਹਨਾਂ ਲਈ ਮੁਫ਼ਤ ਕਰ ਦਿੱਤਾ ਹੈ ਟਲ ਪਲਾਜ਼ਾ।

ਵਾਹਨ ਦੀ ਪਰਚੀ ਨਹੀਂ ਕੱਟਣ ਦਿੱਤੀ ਜਾਵੇਗੀ | Ladoval toll plaza

ਕਿਸਾਨ ਨੇਤਾਵਾਂ ਨੇ ਕਿਹਾ ਕਿ ਜਦੋਂ ਤੱਕ ਕਿ ਉਨ੍ਹਾਂ ਦੇ ਨੇਤਾ ਗੁਰਨਾਮ ਸਿੰਘ ਚਢੂਨੀ ਅਤੇ ਹੋਰ ਕਿਸਾਨ ਨੇਤਾਵਾਂ ਨੂੰ ਰਿਹਾਅ ਨਹੀਂ ਕੀਤਾ ਜਾਦਾ ਉਦੋਂ ਤੱਕ ਲਾਡੋਵਾਲ ਟੋਲ ਪਲਾਜ਼ਾ ਨੂੰ ਮੁਫ਼ਤ ਰੱਖਿਆ ਜਾਵੇਗਾ ਅਤੇ ਇੱਥੇ ਕਿਸੇ ਵੀ ਵਾਹਨ ਦੀ ਪਰਚੀ ਨਹੀਂ ਕੱਟਣ ਦਿੱਤੀ ਜਾਵੇਗੀ। ਕਿਸਾਨਾਂ ਨੇ ਟੋਲ ਪਲਾਜ਼ਾ ’ਚ ਵਿਚਕਾਰ ਦੀਆਂ ਲਾਈਨਾਂ ਨੂੰ ਬੰਦ ਕਰ ਦਿੱਤਾ। ਜਦੋੀਕਿ ਸਾਈਡ ਵਾਲੀਆਂ ਲਾਈਨਾਂ ਵਾਹਨਾਂ ਲਈ ਬਿਨਾ ਪਚੀ ਆਉਣ-ਜਾਣ ਲਈ ਖੋਲ੍ਹ ਦਿੱਤੀਆਂ ਹਨ।

ਇਹ ਵੀ ਪੜ੍ਹੋ : ਕੋਲਹਾਪੁਰ ਵਿੱਚ ਔਰੰਗਜੇਬ ’ਤੇ ਪੋਸਟ ਨੂੰ ਲੈ ਕੇ ਹਿੰਸਕ ਝੜਪ, ਪੁਲਿਸ ਨੂੰ ਕਰਨਾ ਪਿਆ ਲਾਠੀਚਾਰਜ