ਕਿਹਾ, 500 ਡਾਲਰ ਪਿੱਛੇ ਦੇਸ਼ ਨੂੰ ਕਰ ਰਹੇ ਨੇ ਬਦਨਾਮ | Raja Waring
ਅੰਮ੍ਰਿਤਸਰ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Waring) ਨੇ ਨਿਊਯਾਰਕ ’ਚ ਆਪਣੇ ਵਿਰੋਧ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲਾਈਵ ਹੋ ਕੇ ਅਸਲੀਅਤ ਦੱਸੀ ਹੈ। ਵੀਡੀਓ ’ਚ ਦੱਸਿਆ ਗਿਆ ਹੈ ਕਿ ਵੀਡੀਓ ਬਣਾਉਣਾ ਸੋਚੀ-ਸਮਝੀ ਸਾਜਿਸ਼ ਸੀ। ਉਨ੍ਹਾਂ ਕਿਹਾ ਕਿ ਮੈਂ ਵਿਰੋਧ ਦੀ ਵੀਡੀਓ ਦੇਖੀ, ਜਿਸ ਤੋਂ ਬਾਅਦ ਮੈਨੂੰ ਲਾਈਵ ਹੋਣਾ ਪੈ ਰਿਹਾ ਹੈ। ਵੀਡੀਓ ਇੱਕ ਸਰਦਾਰ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਜੋ ਅੰਦਰ ਪ੍ਰੋਗਰਾਮ ਸੀ ਉਸ ਵਿੱਚ ਇੱਕ ਬੱਚਾ ਭੇਜ ਦਿੱਤਾ ਗਿਆ ਆਪ ਕੋਈ ਨਹੀਂ ਆਇਆ। ਬਾਹਰ ਖੜ੍ਹੇ ਹੋ ਕੇ ਖਾਲਿਸਤਾਨ ਦੇ ਨਾਅਰੇ ਮਾਰਦੇ ਰਹੇ। ਖਾਲਿਸਤਾਨ ਦੇ ਵਿਰੋਧ ’ਚ ਤਾਂ ਰਾਜਾ ਵੜਿੰਗ ਅੱਜ ਵੀ ਹੈ ਅਤੇ ਕੱਲ੍ਹ ਵੀ ਹੈ। ਨਾ ਖਾਲਿਸਤਾਨ ਬਣਿਆ ਅਤੇ ਨਾ ਹੀ ਬਨਣ ਦਿੱਤਾ ਜਾਵੇਗਾ। ਕਿਉਂਕਿ ਉਸ ਦਾ ਕੋਈ ਰੋਡਮੈਪ ਹੀ ਨਹੀਂ ਹੈ। ਅਸੀਂ ਹਿੰਦੂਸਤਾਨੀ ਹਾਂ ਤੇ ਅਸੀਂ ਉਸ ਦੀ ਰੱਖਿਆ ਕਰਦੇ ਰਹਾਂਗੇ।
ਮੈਂ ਨਾ ਭੱਜਿਆ ਹਾਂ ਨਾ ਭੱਜਣ ਵਾਲਿਆਂ ’ਚੋਂ : ਵੜਿੰਗ
ਉਨ੍ਹਾਂ ਕਿਹਾ ਕਿ ਸਰਦਾਰ ਕਹਿ ਰਿਹਾ ਹੈ ਕਿ ਮੈਂ ਭੱਜ ਗਿਆ। ਮੈਂ ਨਾ ਭੱਜਿਆ ਹਾਂ ਨਾ ਭੱਜਣ ਵਾਲਿਆਂ ’ਚੋਂ ਹਾਂ। ਰਾਜਾ ਵੜਿੰਗ ਨੇ ਲਾਈਵ ਵੀਡੀਓ ਵਿੱਚ ਦੱਸਿਆ ਹੈ ਕਿ ਸਰਦਾਰ ਨੇ ਸਿਰਫ਼ ਗੱਲ ਕਰਨ ਲਈ ਮੈਨੂੰ ਰੋਕਿਆ ਤੇ ਉਸ ਦੇ ਨਾਲ ਵਾਲਾ ਵਿਅਕਤੀ ਵੀਡੀਓ ਬਣਾਉਣ ਲੱਗ ਗਿਆ। ਉਨ੍ਹਾਂ ਦੀ ਨੀਅਤ ਦਾ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਕਰਨਾ ਕੀ ਚਾਹੁੰਦੇ ਹਨ। ਇਨ੍ਹਾਂ ਲੋਕਾਂ ਦਾ ਦੇਸ਼ ਨਾਲ ਕੋਈ ਪਿਆਰ ਨਹੀਂ ਹੈ ਅਤੇ ਨਾ ਹੀ ਭਾਈਚਾਰੇ ਨਾਲ। ਅਜਿਹੇ ਲੋਕ ਵਿਕਾਊ ਹੁੰਦੇ ਹਨ। ਉਨ੍ਹਾਂ ਨੇ ਆਪਣੀਆਂ ਹਰਕਤਾਂ ਦਿਖਾਉਣੀਆਂ ਹੰੁਦੀਆਂ ਹਨ ਅਤੇ ਇਸ ਕੰਮ ਦੀ ਉਨ੍ਹਾਂ ਨੂੰ ਦਿਹਾੜੀ ਮਿਲ ਜਾਂਦੀ ਹੈ। ਇਸ ਲਈ ਇਹ ਬੋਲ ਰਿਹਾ ਹਾਂ, ਭੱਜ ਗਿਆ-ਭਜਾ ਦਿੱਤਾ। ਨਿਊਯਾਰਕ ਮੈਨਹੱਟਨ ’ਚ ਤੁਸੀਂ ਰੈੱਡਲਾਈਟ ਜੰਪ ਕਰਦੇ ਹਾਂ ਤਾਂ ਤੁਹਾਨੂੰ ਟਿਕਟ ਮਿਲ ਜਾਂਦੀ ਹੈ। ਕੱਲ੍ਹ ਇਹ ਕੁਝ ਹੋਰ ਵੀ ਕਹੇਗਾ।
ਇਹ ਵੀ ਪੜ੍ਹੋ : ਸਿਵਲ ਸੇਵਾ ਪ੍ਰੀਖਿਆ ’ਚ ਹਿੰਦੀ ਮੀਡੀਅਮ ਦੀ ਅਸਲ ਸਥਿਤੀ
ਤੁਹਾਡੇ ਵਰਗ ਲੋਕ ਮਾਹੌਲ ਖ਼ਰਾਬ ਕਰਨ ਲਈ ਆਏ ਸਨ ਕਿਉਂਕਿ ਤੁਸੀਂ ਅਜਿਹੇ ਕਾਰਨਾਮੇ ਕਰ ਰੱਖੇ ਹਨ ਕਿ ਤੁਹਾਡੇ ਵਰਗੇ ਲੋਕ ਭਾਰਤ ਦੀ ਜ਼ਮੀਨ ’ਤੇ ਤਾਂ ਜਾ ਨਹੀਂ ਸਕਦੇ। ਮੈਂ ਨਾ ਭੱਜਿਆ ਹਾਂ, ਨਾ ਭੱਜ ਸਕਦਾ ਹਾਂ। ਪਰ ਇਹ ਗੱਲ ਕਹਿ ਦੇਵਾਂ ਕਿ ਮੈਂ ਤੁਹਾਡੀ ਹਰ ਬਦਤਮੀਜ ਨਹੀਂ ਹਾਂ।
ਕੀ ਹੈ ਮਾਮਲਾ?
ਜ਼ਿਕਰਯੋਗ ਹੈ ਕਿ ਭਾਰਤ ਜੋੜੋ ਯਾਤਰਾ ਦਾ ਸੰਦੇਸ਼ ਲੈ ਕੇ ਅਮਰੀਕਾ ’ਚ ਰਾਹੁਲ ਗਾਂਧੀ ਨਾਲ ਰਾਜਾ ਵੜਿੰਗ ਵੀ ਗਏ ਹਨ। ਇਸ ਦੌਰਾਨ ਵੜਿੰਗ ਦੀ ਕਾਰ ਨੂੰ ਅਮਰੀਕਾ ’ਚ ਕੁਝ ਲੋਕਾਂ ਨੇ ਘੇਰ ਲਿਆ। ਉਨ੍ਹਾਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਤਾਂ ਕਾਰ ਚਾਲਕ ਤੁਰੰਤ ਉੱਥੋਂ ਵੜਿੰਗ ਨੂੰ ਲੈ ਕੇ ਨਿੱਗਲ ਗਿਆ। ਵੜਿੰਗ ਦੇ ਭੱਜਣ ਦੀ ਵੀਡੀਓ ਵੀ ਸਾਹਮਣੇ ਆਈ। ਇਸ ਤੋਂ ਬਾਅਦ ਇੱਕ ਪੱਗ ਵਾਲਾ ਵਿਅਕਤੀ ਵੀ ਅੱਗੇ ਆਇਆ, ਜਿਸ ’ਚ ਉਹ ਵੜਿੰਗ ਦੇ ਭੱਜਣ ਦੀ ਗੱਲ ਕਹਿ ਰਿਹਾ ਹੈ।