ਜਲੰਧਰ। ਪੰਜਾਬ ਦੇ ਜਲੰਧਰ ਸ਼ਹਿਰ (Jalandhar) ’ਚ ਪਿਛਲੀ ਰਾਤ ਨੂੰ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਦੇ ਕਾਫ਼ਲੇ ’ਤੇ ਹਮਲਾ ਹੋਇਆ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸ ਕਾਫ਼ਲੇ ’ਚ ਮੰਤਰੀ ਖੁਦ ਨਹੀਂ ਸਨ। ਉਹ ਘਰ ਵਿੱਚ ਮੌਜ਼ੂਦ ਸਨ। ਡੀਸੀਪੀ ਜਗਮੋਹਨ ਨੇ ਕਿਹਾ ਕਿ ਉਨ੍ਹਾਂ ਦੀ ਪਾਇਲਟ ਗੱਡੀ ਦੇ ਚਾਲਕ ਨਾਲ ਓਵਰਟੇਕਿੰਗ ਸਬੰਧੀ ਕੁਝ ਨੌਜਵਾਨਾਂ ਦਾ ਝਗੜਾ ਹੋਇਆ ਸੀ। ਚਾਰ ਕਾਰ ਸਵਾਰ ਨੌਜਵਾਨਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ।
ਡੀਸੀਪੀ ਨੇ ਕਿਹਾ ਕਿ ਚਾਰਾਂ ਨੇ ਸ਼ਰਾਬ ਪੀ ਰੱਖੀ ਸੀ। ਗੁਰੂ ਰਵੀਦਾਸ ਚੌਂਕ ਦੇ ਕੋਲ ਨਕੋਦਰ ਰੋਡ ’ਤੇ ਮੰਤਰੀ ਦੀ ਐਸਕਾਰਟ ਗੱਡੀ ਦੇ ਚਾਲਕ ਨਾਲ ਉਨ੍ਹਾਂ ਦਾ ਵਿਵਾਦ ਹੋਇਆ ਸੀ। ਸੂਚਨਾ ਮਿਲਦੇ ਹੀ ਤੁਰੰਤ ਚਾਰਾਂ ਨੂੰ ਕਾਬੂ ਕਰਕੇ ਪੁਲਿਸ ਥਾਣਾ ਡਵੀਜ਼ਨ 6 ’ਚ ਮਾਮਲਾ ਦਰਜ਼ ਕਰ ਲਿਆ ਗਿਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਪੀਯੂ ਸਬੰਧੀ ਮੀਟਿੰਗ ਤੋਂ ਬਾਅਦ ਕੀਤੇ ਕਈ ਐਲਾਨ
ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਕਪੂਰਥਲਾ ਦਾ ਹੈ, ਜਦੋਂ ਕਿ ਤਿੰਨ ਨੌਜਵਾਨ ਮਾਡਲ ਹਾਊਸ ਜਲੰਧਰ ਦੇ ਹਨ। ਉਨ੍ਹਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਡੀਸੀਪੀ ਜਗਮੋਹਨ ਤੋਂ ਇਹ ਪੁੱਛੇ ਜਾਣ ’ਤੇ ਕਿ ਨਜਵਾਨਾਂ ਨੇ ਮੰਤਰੀ ਦੇ ਘਰ ਦੇ ਬਾਹਰ ਜਾ ਕੇ ਵੀ ਹੰਗਾਮਾ ਕੀਤਾ ਸੀ, ਇਸ ’ਤੇ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਕਿ ਪਹਿਲਾਂ ਸ਼ਹਿਰ ’ਚ ਖਬਰ ਫੈਲੀ ਸੀ ਕਿ ਦੇਰ ਰਾਤ ਮੰਤਰੀ ਬਲਕਾਰ ਸਿੰਘ ਦੇ ਕਾਫ਼ਲੇ ’ਤੇ ਨੌਜਵਾਨਾਂ ਨੇ ਹਮਲਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਘਰ ਦੇ ਬਾਹਰ ਪਹੁੰਚ ਕੇ ਹੰਗਾਮਾ ਕੀਤਾ ਸੀ।
ਡਰਾਈਵਰ ਦੀ ਕੁੱਟਮਾਰ | Jalandhar
ਇਹ ਘਟਨਾ ਦੇਰ ਰਾਤ 12:45 ਵਜੇ ਹੋਈ ਸੀ। ਪਤਾ ਲੱਗਿਆ ਹੈ ਕਿ ਨੌਜਵਾਨਾਂ ਨੇ ਤੇਜ਼ ਰਫ਼ਤਾਰ ਕਾਰ ਲਿਆ ਕੇ ਗੁਰੂ ਰਵੀਦਾਸ ਚੌਂਕ ਦੇ ਕੋਲ ਪਾਇਲਟ ਗੱਡੀ ’ਤੇ ਇੱਟ ਮਾਰਨ ਤੋਂ ਬਾਅਦ ਡਰਾਈਵਰ ਦੀ ਕੁੱਟਮਾਰ ਕੀਤੀ ਸੀ।