ਗੁਰੂਹਰਸਹਾਏ ਟਰੈਫਿਕ ਪੁਲਿਸ ਦੀ ਨਜਾਇਜ ਕਬਜ਼ੇ ਕਰਨ ਵਾਲਿਆਂ ਤੇ ਵੱਡੀ ਕਾਰਵਾਈ

Guruharshahay News

ਗੁਰੂਹਰਸਹਾਏ (ਸਤਪਾਲ ਥਿੰਦ)। ਟਰੈਫੀਕ ਪੁਲਿਸ ਵੱਲੋ ਅੱਜ ਨਜਾਇਜ ਕਬਜੇ ਕਰਨ ਵਾਲਿਆਂ ਤੇ ਅੱਡਾ ਗੋਲੂ ਕਾ ਮੋੜ ਵਿਖੇ ਵੱਡੀ ਕਾਰਵਾਈ ਅਮਲ ਵਿੱਚ ਲਿਆਦੀ ਗੀ ਤੇ ਨਜਾਇਜ ਕਬਜੇ ਧਾਰਕਾ ਦੇ ਵਧੇ ਸ਼ਟਰ ਸ਼ੈਡ ਤੇ ਹੋਰ ਸਮੱਗਰੀ ਨੂੰ ਫਿਰੋਜ਼ਪੁਰ ਫ਼ਾਜ਼ਿਲਕਾ ਰੋਡ ਤੋਂ ਹਟਾਇਆ ਗਿਆ । (Guruharshahay News)

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਪੀਯੂ ਸਬੰਧੀ ਮੀਟਿੰਗ ਤੋਂ ਬਾਅਦ ਕੀਤੇ ਕਈ ਐਲਾਨ

ਟਰੈਫਿਕ ਇੰਚਾਰਜ ਸੁਖਦੇਵ ਸਿੰਘ ਨੇ ਸੱਚ ਕਹੂੰ ਨਾਲ ਗੱਲਬਾਤ ਦੋਰਾਨ ਕਿਹਾ ਕਿ ਗੋਲੂ ਕਾ ਮੋੜ ਵਿੱਚ ਕਈ ਲੋਕਾਂ ਵੱਲੋ ਦੁਕਾਨਾ ਅੱਗੇ ਵਧਾ ਕੇ ਨਜਾਇਜ ਕਬਜੇ ਕੀਤੇ ਸਨ ਜਿਸ ਕਾਰਨ ਰਾਹੀਗਰਾ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਸੀ ਤੇ 5 ਦਿਨ ਪਹਿਲਾਂ ਚੇਤਾਵਨੀ ਦੇ ਕੇ ਇਨ੍ਹਾਂ ਦੁਕਾਨਦਾਰਾ ਨੂੰ ਸਮਾਂ ਦਿੱਤਾ ਗਿਆ ਸੀ ਪਰ ਜਦ ਇਨ੍ਹਾਂ ਤੇ ਚੇਤਾਵਨੀ ਦਾ ਅਸਰ ਨਹੀ ਹੋਇਆਂ ਤਾਂ ਅੱਜ ਕਾਰਵਾਈ ਅਮਲ ਵਿੱਚ ਲਿਆਦੀ ਗਈ ਤੇ ਕਟਰ ਰਾਹੀ ਵਧੇ ਸ਼ੈਡ ਨੂੰ ਕਟਾ ਕੇ ਨਜਾਇਜ ਕਬਜੇ ਹਟਾਏ ਗਏ ਹਨ।

Guruharshahay News Guruharshahay News