ਕੋਲਕੱਤਾ। ਭਾਰਤੀ ਟੀਮ ਦੇ ਚੋਟੀ ਕ੍ਰਮ ਦੇ ਬੱਲੇਬਾਜ਼ ਅਜਿੰਕਿਆ ਰਹਾਣੇ ਦੀ ਭਾਰਤੀ ਟੈਸਟ ਟੀਮ ’ਚ ਵਾਪਸੀ ਹੋਈ ਹੈ। ਅੰਜਿਕਿਆ ਰਹਾਣੇ ਨੇ ਆਈਪੀਐਲ ’ਚ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। (Ajinkya Rahane) ਰਹਾਣੇ ਲਗਭਗ 18-19 ਮਹੀਨਿਆਂ ਬਾਅਦ ਟੈਸਟ ‘ਚ ਵਾਪਸੀ ਕਰ ਰਿਹਾ ਹੈ। ਉਹ 7 ਜੂਨ ਤੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਜਾ ਰਹੀ ਭਾਰਤੀ ਟੀਮ ਵਿੱਚ ਸ਼ਾਮਲ ਹੈ। ਰਹਾਣੇ ਨੇ ਕਿਹਾ ਕਿ ਉਨਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਉਹ ਟੀਮ ’ਚ ਵਾਪਸੀ ਕਰ ਰਹੇ ਹਨ। ਉਨਾਂ ਕਿਹਾ ਕਿ ਉਹ ਅਤੀਤ ਬਾਰੇ ਨਹੀਂ ਸੋਚ ਰਹੇ ਹਨ। ਆਈਪੀਐਲ ਖਾਸ ਸੀ ਅਤੇ ਉਸੇ ਭਾਵਨਾ ਨਾਲ ਉਹ ਟੈਸਟ ਵਿੱਚ ਵੀ ਖੇਡੇਗਾ।
ਇਹ ਵੀ ਪੜ੍ਹੋ : ਸਰਸਾ ਵਾਸੀਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ
ਰਹਾਣੇ ਨੇ ਆਖਰੀ ਵਾਰ ਜਨਵਰੀ 2022 ‘ਚ ਦੱਖਣੀ ਅਫਰੀਕਾ ਦੇ ਦੌਰੇ ‘ਤੇ ਭਾਰਤ ਲਈ ਟੈਸਟ ਖੇਡਿਆ ਸੀ ਅਤੇ ਬਾਅਦ ‘ਚ ਖਰਾਬ ਫਾਰਮ ਕਾਰਨ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਟੀਮ ਇੰਡੀਆ 7 ਜੂਨ ਨੂੰ ਇੰਗਲੈਂਡ ਦੇ ਓਵਲ ਮੈਦਾਨ ‘ਤੇ ਆਸਟਰੇਲੀਆ ਦੇ ਖਿਲਾਫ ਡਬਲਯੂਟੀਸੀ ਫਾਈਨਲ ਖੇਡੇਗੀ।
Ajinkya Rahane in batting practice session ahead of WTC Final. pic.twitter.com/j0hmm3cElq
— CricketMAN2 (@ImTanujSingh) June 3, 2023
ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ (IPL) 2023 ‘ਚ ਅੰਜਿਕਿਆ ਰਹਾਣੇ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਸ ਨੇ ਕਈ ਮੈਚਾਂ ‘ਚ ਕੁਝ ਸ਼ਾਨਦਾਰ ਪਾਰੀਆਂ ਖੇਡੀਆਂ। ਰਹਾਣੇ ਦੀ ਟੈਸਟ ਟੀਮ ਵਿੱਚ ਵਾਪਸੀ ਆਈਪੀਐਲ ਅਤੇ ਘਰੇਲੂ ਕ੍ਰਿਕਟ ਵਿੱਚ ਉਸ ਦੇ ਚੰਗੇ ਪ੍ਰਦਰਸ਼ਨ ਦੇ ਇਨਾਮ ਵਜੋਂ ਆਈ ਹੈ।
ਆਈਪੀਐਲ ’ਚ ਰਹਾਣੇ ਦਾ ਦਿਸਿਆ ਵੱਖਰਾ ਅੰਦਾਜ਼ (Ajinkya Rahane)
ਅੰਜਿਕਿਆ ਰਹਾਣੇ ਦਾ ਇਸ ਵਾਰ ਆਈਪੀਐਲ ’ਚ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ। ਇਸ ਵਾਰ ਉਸ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ। ਅਕਸਰ ਜਿਆਦਾਤਰ ਰਹਾਣੇ ਬਿਲਕੁਲ ਸ਼ਾਤ ਅੰਦਾਜ਼ ’ਚ ਬੱਲੇਬਾਜ਼ੀ ਕਰਦੇ ਹਨ ਪਰ ਇਸ ਵਾਰ ਹਰ ਕੋਈ ਉਨਾਂ ਦੇ ਨਵੇਂ ਅੰਦਾਜ਼ ਤੋਂ ਪ੍ਰਭਾਵਿਤ ਹੋਇਆ ਹੈ। ਰਹਾਣੇ ਨੇ IPL ਦੇ 14 ਮੈਚਾਂ ‘ਚ 326 ਦੌੜਾਂ ਬਣਾਈਆਂ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 172.49 ਰਿਹਾ। ਫਾਈਨਲ ਮੈਚ ਵਿੱਚ ਵੀ ਧਮਾਕੇਦਾਰ ਪਾਰੀ ਖੇਡ ਕੇ ਉਸ ਨੇ ਚੇਨਈ ਨੂੰ ਮੈਚ ਜਿੱਤਣ ਵਿੱਚ ਅਹਿਮ ਯੋਗਦਾਨ ਪਾਇਆ।
7 ਜੂਨ ਤੋਂ ਸ਼ੁਰੂ ਹੋ ਰਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ (Ajinkya Rahane)
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 7 ਜੂਨ ਤੋਂ ਸ਼ੁਰੂ ਹੋ ਰਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦਾ ਫਾਈਨਲ ਜਿੱਤਣ ਵਾਲੀ ਟੀਮ ਇਤਿਹਾਸ ਰਚ ਦੇਵੇਗੀ। WTC ਜਿੱਤਣ ਨਾਲ ਟੀਮ ICC ਦੇ ਸਾਰੇ ਪੁਰਸ਼ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਟੀਮ ਬਣ ਜਾਵੇਗੀ।