ਕਰਨਾਲ। ਹਰਿਆਣਾ ਦੇ ਕਰਨਾਲ ’ਚ ਯਮਨਾ ਨਦੀ (Yamuna River) ’ਚ 2 ਸਕੇ ਭਰਾਵਾਂ ਦੇ ਡੁੱਬਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਦੋਵੇਂ ਪਰਿਵਾਰ ਦੇ ਨਾਲ ਘੁੰਮਣ ਆਏ ਸਨ। ਇਸੇ ਦੌਰਾਨ ਉਹ ਯਮਨਾ ’ਚ ਨਹਾਉਣ ਉੱਤਰੇ ਸਨ। ਪਿਤਾ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲ ਸਕੀ। ਉਨ੍ਹਾਂ ਦੀ ਭਾਲ ਜਾਰੀ ਹੈ।
ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਨੂੰ ਤਰਾਵੜੀ ਦਾ ਰਹਿਣ ਵਾਲਾ ਮੇਜਰ ਸਿੰਘ ਆਪਣੇ ਪਰਿਵਾਰ ਨਾਲ ਘੁੰਮਣ ਲਈ ਘਰ ਤੋਂ ਨਿੱਕਲਿਆ ਸੀ। ਉਹ ਘੁੰਮਦੇ-ਘੁੰਮਦੇ ਗੱਡੀ ਰਾਹੀਂ ਮੰਗਲੌਰਾ ਦੇ ਕੋਲ ਯਮਨਾ ’ਤੇ ਪਹੁੰਚੇ। ਮਾਂ-ਬਾਪ ਅਤੇ ਉਨ੍ਹਾਂ ਦੀ ਛੋਟੀ ਬੇਟੀ ਪੁਲ ’ਤੇ ਖੜ੍ਹੀ ਸੀ। ਇਸ ਦੌਰਾਨ ਮੇਜਰ ਦੇ ਦੋਵੇਂ ਪੁੱਤਰ ਸਾਗਰ (18) ਤੇ ਸੁਸ਼ਾਂਤ (15) ਯਮੁਨਾ ’ਚ ਨਹਾਉਣ ਲਈ ਹੇਠਾਂ ਉੱਤਰ ਗਏ।
ਡੂੰਘਾਈ ਜ਼ਿਆਦਾ ਸੀ Yamuna River ’ਚ
ਯਮੁਨਾ ’ਚ ਡੂੰਘਾਈ ਕਾਫ਼ੀ ਜ਼ਿਆਦਾ ਸੀ। ਸਾਗਰ ਅਤੇ ਸੁਸ਼ਾਂਤ ਨੇ ਜਿਵੇਂ ਹੀ ਯਮੁਨਾ ’ਚ ਗਏ ਤਾਂ ਦੋਵੇਂ ਡੂੰਘੇ ਪਾਣੀ ਵਿੱਚ ਚਲੇ ਗਏ ਤੇ ਵਹਿ ਗਏ। ਪਿਤਾ ਭੱਜਿਆ ਅਤੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਤੱਕ ਉਹ ਡੁੱਬ ਚੁੱਕੇ ਸਨ। ਇਸ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਲੋਕ ਪਹੁੰਚੇ। ਗੋਤਾਖੋਰਾਂ ਨੂੰ ਬੁਲਾਇਆ ਗਿਆ। ਦੋਵਾਂ ਭਰਾਵਾਂ ਨੂੰ ਲੱਭਿਆ ਗਿਆ ਪਰ ਦੋਵਾਂ ਦਾ ਕੋਈ ਸੁਰਾਗ ਨਹੀਂ ਲੱਗਿਆ।
ਸਾਗਰ ਦਾ ਹੁਣੇ ਹੀ ਆਈਆਈਟੀ ਮਦਰਾਸ ’ਚ ਦਾਖਲਾ ਹੋਇਆ ਸੀ। ਛੁੱਟੀ ’ਤੇ ਘਰ ਆਇਆ ਸੀ। ਉਸ ਦਾ ਸਪਨਾ ਕੰਪਿਊਟਰ ਇੰਜੀਨੀਅਰ ਬਨਣ ਦਾ ਸੀ। ਇਸ ਦੇ ਨਾਲ ਹੀ ਛੋਟਾ ਭਾਈ ਸੁਸ਼ਾਂਤ 10ਵੀਂ ’ਚ ਪੜ੍ਹ ਰਿਹਾ ਸੀ। ਜਿਸ ਏਰੀਏ ’ਚ ਹਾਦਸਾ ਹੋਇਆ ਉਹ ਯੂਪੀ ਅਤੇ ਹਰਿਆਣਾ ਦੋਵਾਂ ਸੂਬਿਆਂ ’ਚ ਪੈਂਦਾ ਹੈ ਇਸ ਲਈ ਘਟਨਾ ਵਾਲੀ ਜਗ੍ਹਾ ’ਤੇ ਦੋਵਾਂ ਸੂਬਿਆਂ ਦੀ ਪੁਲਿਸ ਪਹੁੰਚ ਚੁੱਕੀ ਸੀ।