Wrestlers Protest : ਜਾਣੋਂ, ਕਿਉਂ ਨਹੀਂ ਵਹਾਏ ਪਹਿਲਵਾਨਾਂ ਨੇ ਗੰਗਾ ’ਚ Medal

Ganga
ਪਹਿਲਵਾਨਾਂ ਨੇ ਗੰਗਾ 'ਚ ਨਹੀਂ ਵਹਾਏ ਮੈਡਲ

ਸਾਕਸ਼ੀ ਮਲਿਕ ਨੇ ਕਿਹਾ : ਜਿਨ੍ਹਾਂ ਪਵਿੱਤਰ ਅਸੀਂ ਗੰਗਾ ਨੂੰ ਮੰਨਦੇ ਹਾਂ ਉਨ੍ਹੀਂ ਹੀ ਪਵਿੱਤਰਤਾ ਨਾਲ ਅਸੀਂ ਉਨ੍ਹੀਂ ਮਿਹਨਤ ਕਰਕੇ ਇਨ੍ਹਾਂ ਮੈਡਲਾਂ ਨੂੰ ਹਾਸਲ ਕੀਤਾ ਸੀ | Wrestlers Protest

ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਚੋਟੀ ਦੇ ਪਹਿਲਵਾਨ (Wrestlers Protest) ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ, ਜਿਨ੍ਹਾਂ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬਿ੍ਰਜ ਭੂਸ਼ਣ ਸਿੰਘ ਵਿਰੁੱਧ ਧਰਨਾ ਦਿੱਤਾ ਸੀ, ਨੇ ਮੰਗਲਵਾਰ ਨੂੰ ਕਿਸਾਨ ਨੇਤਾ ਨਰੇਸ਼ ਟਿਕੈਤ ਦੀ ਬੇਨਤੀ ’ਤੇ ਆਪਣੇ ਤਗਮੇ ਗੰਗਾ ’ਚ ਵਹਾਉਣ ਦਾ ਫੈਸਲਾ ਮੁਲਤਵੀ ਕਰ ਦਿੱਤਾ। ਪਹਿਲਵਾਨ ਮੰਗਲਵਾਰ ਸ਼ਾਮ ਨੂੰ ਆਪਣੇ ਤਗਮੇ ਵਹਾਉਣ ਲਈ ਹਰਿਦੁਆਰ ਪਹੁੰਚੇ ਸਨ। ਇਸ ਗੱਲ ਦਾ ਪਤਾ ਲੱਗਦਿਆਂ ਹੀ ਕਿਸਾਨ ਆਗੂ ਨਰੇਸ਼ ਟਿਕੈਤ ਉਥੇ ਪਹੁੰਚ ਗਏ। ਉਸ ਨੇ ਪਹਿਲਵਾਨਾਂ ਨਾਲ ਗੱਲ ਕਰਕੇ 5 ਦਿਨਾਂ ਦਾ ਸਮਾਂ ਲਿਆ ਹੈ। ਟਿਕੈਤ ਨੇ ਉਸ ਤੋਂ ਮੈਡਲ ਅਤੇ ਮੋਮੈਂਟੋ ਦਾ ਬੰਡਲ ਵੀ ਲਿਆ।

ਇਸ ਤੋਂ ਬਾਅਦ ਸਾਰੇ ਖਿਡਾਰੀ ਉਸੇ ਗੱਡੀ ’ਚ ਬੈਠ (Wrestlers Protest) ਕੇ ਵਾਪਸ ਹਰਿਆਣਾ ਪਰਤ ਗਏ। ਇਸ ਤੋਂ ਪਹਿਲਾਂ ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਕਰੀਬ ਇੱਕ ਘੰਟੇ ਤੱਕ ਹਰਿ ਕੀ ਪੌੜੀ ’ਚ ਬੈਠੇ ਮੈਡਲ ਫੜ ਕੇ ਰੋਂਦੇ ਰਹੇ, ਅਤੇ ਗੰਗਾ ਕਮੇਟੀ ਪਹਿਲਵਾਨਾਂ ਖਿਲਾਫ ਖੜ੍ਹੀ ਹੋ ਗਈ। ਉਨ੍ਹਾਂ ਕਿਹਾ ਕਿ ਇਹ (ਹਰਿ ਕੀ ਪਉੜੀ) ਪੂਜਾ ਸਥਾਨ ਹੈ ਨਾ ਕਿ ਰਾਜਨੀਤੀ ਦਾ।

ਇਹ ਵੀ ਪੜ੍ਹੋ : ਮੌਸਮ : IMD ਨੇ ਜਾਰੀ ਕੀਤਾ ਅਲਰਟ, ਕਿਨੇ ਦਿਨਾਂ ਤੱਕ ਪਵੇਗਾ ਮੀਂਹ

ਇਸ ਤੋਂ ਪਹਿਲਾਂ ਰੀਓ ਓਲੰਪਿਕ (Wrestlers Protest) 2016 ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਆਪਣੇ ਟਵਿੱਟਰ ਹੈਂਡਲ ’ਤੇ ਇਕ ਬਿਆਨ ’ਚ ਕਿਹਾ ਸੀ ਕਿ ਪਹਿਲਵਾਨ ਪਵਿੱਤਰ ਗੰਗਾ ਨਦੀ ’ਚ ਤਗਮੇ ਵਹਾਉਣ ਲਈ ਹਰਿਦੁਆਰ ਜਾਣਗੇ, ਜਿਸ ਤੋਂ ਬਾਅਦ ਇੰਡੀਆ ਗੇਟ ’ਤੇ ‘ਮੌਨ ਵਰਤ’ ਰੱਖਿਆ ਜਾਵੇਗਾ। ਸਾਕਸ਼ੀ ਨੇ ਬਿਆਨ ’ਚ ਕਿਹਾ, ‘‘ਮੈਡਲ ਸਾਡੀ ਜਿੰਦਗੀ, ਸਾਡੀ ਆਤਮਾ ਹਨ। ਅਸੀਂ ਉਨ੍ਹਾਂ ਨੂੰ ਗੰਗਾ ’ਚ ਵਹਾਉਣ ਜਾ ਰਹੇ ਹਾਂ ਕਿਉਂਕਿ ਉਹ ਮਾਂ ਗੰਗਾ ਹੈ। ਗੰਗਾ ’ਚ ਵਹਿਣ ਤੋਂ ਬਾਅਦ ਸਾਡੇ ਰਹਿਣ ਦਾ ਕੋਈ ਮਤਲਬ ਨਹੀਂ ਰਹੇਗਾ, ਇਸ ਲਈ ਅਸੀਂ ਇੰਡੀਆ ਗੇਟ ’ਤੇ ਮਰਨ ਵਰਤ ’ਤੇ ਬੈਠਾਂਗੇ।

ਪਹਿਲਵਾਨਾਂ ਨੂੰ ਇੰਡੀਆ ਗੇਟ ’ਤੇ ਪ੍ਰਦਰਸਨ ਕਰਨ ਦੀ ਨਹੀਂ ਮਿਲੇਗੀ ਮਨਜ਼ੂਰੀ | Wrestlers Protest

ਨਵੀਂ ਦਿੱਲੀ। ਪਹਿਲਵਾਨਾਂ ਨੂੰ ਇੰਡੀਆ ਗੇਟ ’ਤੇ ਪ੍ਰਦਰਸ਼ਨ (Wrestlers Protest) ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ, ਰਾਸ਼ਟਰੀ ਸਮਾਰਕ ਪ੍ਰਦਰਸ਼ਨ ਦਾ ਸਥਾਨ ਨਹੀਂ ਹੈ। ਦਿੱਲੀ ਪੁਲਿਸ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪਹਿਲਵਾਨਾਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਬਦਲਵੇਂ ਸਥਾਨਾਂ ਦਾ ਸੁਝਾਅ ਦਿੱਤਾ ਜਾਵੇਗਾ। ਪੁਲਿਸ ਸੂਤਰ ਨੇ ਦੱਸਿਆ ਕਿ ਪਹਿਲਵਾਨਾਂ ਨੇ ਅਜੇ ਤੱਕ ਅਜਿਹੀ ਕੋਈ ਬੇਨਤੀ ਸਾਡੇ ਕੋਲ ਨਹੀਂ ਕੀਤੀ ਹੈ। ਜੇਕਰ ਉਹ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਬੰਧਤ ਡੀਸੀਪੀ (ਡਿਪਟੀ ਕਮਿਸਨਰ ਆਫ ਪੁਲਿਸ) ਨੂੰ ਲਿਖਤੀ ਪੱਤਰ ਸੌਂਪਣਾ ਹੋਵੇਗਾ, ਜਿਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ।