ਫਿਰਨੀ ਤੋਂ ਨਜਾਇਜ਼ ਕਬਜ਼ੇ ਹਟਾਉਣ ਲਈ ਦੋ ਵਾਰ ਬੇਰੰਗ ਪਰਤ ਚੁੱਕਿਆਂ ਪੀਲਾ ਪੰਜਾ
- ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਹਰ ਵਾਰ ਕਰਨਾ ਪੈਂਦਾ ਲੋਕਾਂ ਦੇ ਵਿਰੋਧ ਦਾ ਸਾਹਮਣਾ
ਗੁਰੂਹਰਸਹਾਏ (ਵਿਜੈ ਹਾਂਡਾ)। ਹਲਕਾ ਗੁਰੂਹਰਸਹਾਏ (Unlawful Possession) ਦਾ ਸਰਹੱਦੀ ਪਿੰਡ ਮੇਘਾ ਰਾਏ ਹਿਠਾੜ ਲਗਾਤਾਰ ਸੁਰਖੀਆਂ ਵਿੱਚ ਬਣਿਆਂ ਹੋਇਆ ਹੈ ਇਸ ਦਾ ਸੁਰਖੀਆਂ ਵਿੱਚ ਬਣੇ ਰਹਿਣ ਦਾ ਮੁੱਖ ਕਾਰਨ ਇਸ ਪਿੰਡ ਦੀ ਫਿਰਨੀ ਹੈ । ਪਿੰਡ ਦੀ ਪੰਚਾਇਤ ਤੇ ਸਰਪੰਚ ਅਨੁਸਾਰ ਲੋਕਾਂ ਵਲੋਂ ਫਿਰਨੀ ਤੇ ਨਜਾਇਜ਼ ਕਬਜ਼ੇ ਕਰਕੇ ਇਸ 27 ਫੁੱਟ ਫ਼ਿਰਨੀ ਨੂੰ 8 ਤੋਂ 10 ਫੁੱਟ ਤੱਕ ਹੀ ਛੱਡਿਆ ਹੋਇਆ ਹੈ ਜਿਸ ਕਰਕੇ ਵਾਹਨਾਂ ਦਾ ਲੰਘਣਾ (Unlawful Possession) ਮੁਸ਼ਕਲ ਹੁੰਦਾ ਹੈ। ਉਧਰ ਪਿੰਡ ਮੇਘਾ ਰਾਏ ਹਿਠਾੜ ਦੇ ਸਰਪੰਚ ਚਿਮਨ ਸਿੰਘ ਵਲੋਂ ਮਾਨਯੋਗ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ।
ਤਾਂ ਜੋਂ ਫਿਰਨੀ ਤੋਂ ਨਜਾਇਜ਼ ਕਬਜ਼ੇ ਹਟਾਏ ਜਾ ਸਕਣ (Unlawful Possession) ਤੇ ਪ੍ਰਸ਼ਾਸਨ ਵਲੋਂ ਇਸ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਂ ਰਿਹਾ ਹੈ। ਜੇਕਰ ਗੱਲ ਪਿੰਡ ਮੇਘਾ ਰਾਏ ਹਿਠਾੜ ਦੀ ਫਿਰਨੀ ਦੀ ਕਰ ਲਈ ਜਾਵੇ ਤਾਂ ਫਿਰਨੀ ਦਾ ਵਿਵਾਦ ਬੀਤੇ ਦੋ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਪਿਛਲੇ ਸਾਲ ਤੇ ਫਿਰ ਬੀਤੇ ਦਿਨੀਂ ਕਬਜ਼ੇ ਹਟਾਉਣ ਦੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਵਲੋਂ ਕੋਸ਼ਿਸ਼ ਕੀਤੀ ਗਈ ਸੀ ਪਰ ਕਬਜ਼ੇ ਹਟਾਏ ਬਗੈਰ ਪ੍ਰਸ਼ਾਸਨ ਨੂੰ ਬੇਰੰਗ ਪਰਤਣਾ ਪਿਆ ਸੀ ਕਿਉਂਕਿ ਲੋਕਾਂ ਵਲੋਂ ਕਬਜ਼ੇ ਹਟਾਉਣ ਦੀ ਮੁਹਿੰਮ ਦਾ ਭਾਰੀ ਵਿਰੋਧ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਮੈਨੇਜਰ ਨੇ ਹੋਟਲ ਮਾਲਕ ਨੂੰ ਲਾਇਆ ਲੱਖਾਂ ਰੁਪਏ ਦਾ ਚੂਨਾ
ਪਿੰਡ ਮੇਘਾ ਰਾਏ ਹਿਠਾੜ ਦੀ ਫਿਰਨੀ ਤੋਂ (Unlawful Possession) ਨਜਾਇਜ਼ ਕਬਜ਼ੇ ਹਟਾਉਣ ਲਈ ਅੱਜ ਵੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਪਿੰਡ ਮੇਘਾ ਰਾਏ ਹਿਠਾੜ ਵਿਖੇ ਦਸਤਕ ਦਿੱਤੀ ਗਈ ਹੈ ਤੇ ਲੋਕਾਂ ਦੀ ਮੰਗ ਤੇ ਪਹਿਲਾਂ ਪਿੰਡ ਦੀ ਫਿਰਨੀ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ ਤੇ ਫਿਰ ਕਬਜ਼ੇ ਹਟਾਉਣ ਦੀ ਮੁਹਿੰਮ ਆਰੰਭੀ ਜਾਵੇਂਗੀ ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਸਰਪੰਚ ਆਪਣੇ ਘਰ ਅੰਦਰ ਜਾਂਦੀ ਫ਼ਿਰਨੀ ਛੱਡੇ ਫਿਰ ਅਸੀਂ ਵੀ ਫਿਰਨੀ ਦੀ ਜਗ੍ਹਾ ਛੱਡਣ ਲਈ ਤਿਆਰ ਹਾਂ । ਇਸ ਮੌਕੇ ਉਪ ਮੰਡਲ ਗੁਰੂਹਰਸਹਾਏ ਦੇ ਡੀਐੱਸਪੀ ਯਾਦਵਿੰਦਰ ਸਿੰਘ ਬਾਜਵਾ, ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ, ਬੀਡੀਪੀਓ ਪ੍ਰਤਾਪ ਸਿੰਘ, ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਸਮੇਤ ਵੱਡੀ ਗਿਣਤੀ ਵਿੱਚ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ।