ਜੰਮੂ (ਏਜੰਸੀ)। ਦੇਸ਼ ਭਰ ’ਚ ਗਰਮੀਆਂ ਦੀਆਂ ਛੁੱਟੀਆਂ (Special trains) ਦੌਰਾਨ ਯਾਤਰੀਆਂ ਦੀ ਭੀੜ (New Delhi To Katra) ਦਾ ਖਿਆਲ ਰੱਖਦੇ ਹੋਏ ਉਤਰ ਰੇਲਵੇ ਦੋ ਜੂਨ ਤੋਂ 30 ਜੁਲਾਈ ਤੱਕ ਨਵੀਂ ਦਿੱਲੀ ਤੋਂ ਕਟਰਾ ਲਈ ਤਿੰਨ ਸਪੈਸ਼ਨ ਟ੍ਰੇਨਾਂ ਚਲਾਵੇਗਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸ੍ਰੀ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਦੀ ਯਾਤਰਾ ਦੀ ਸਹੂਲਤ ਲਈ 2 ਜੂਨ ਤੋਂ ਨਵੀਂ ਦਿੱਲੀ ਤੋਂ ਜੰਮੂ ਦੇ ਕਟੜਾ ਤੱਕ ਤਿੰਨ ਸਪੈਸ਼ਨ ਰੇਲ ਗੱਡੀਆਂ ਸ਼ੁਰੂ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਸ੍ਰੀ ਮਾਤਾ ਵੈਸ਼ਨੋ ਦੇਵੀ (Special trains) ਹਰ ਸ਼ੁੱਕਰਵਾਰ ਰਾਤ 11:15 ’ਤੇ ਕਟੜਾ ਲਈ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11:25 ’ਤੇ ਕਟੜਾ ਪਹੁੰਚੇਗੀ। ਉਲਟ ਦਿਸ਼ਾ ’ਚ ਇਹ ਟਰੇਨ ਹਰ ਸ਼ਨਿੱਚਰਵਾਰ ਸ਼ਾਮ 6.30 ਵਜੇ ਰਵਾਨਾ ਹੋਵੇਗੀ। ਏਸੀ ਕੋਚਾਂ ਵਾਲੀ ਵਿਸ਼ੇਸ਼ ਰੇਲਗੱਡੀ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ ਜੰਕਸਨ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ ਅਤੇ ਊਧਮਪੁਰ ਵਿਖੇ ਰੁਕੇਗੀ।
ਇਹ ਵੀ ਪੜ੍ਹੋ : ਵਾਤਾਵਰਨ ਅਧਾਰਿਤ ਵਿਕਾਸ ਦੀ ਪਹਿਲ ਹੋਵੇ
ਉਨ੍ਹਾਂ ਦੱਸਿਆ ਕਿ ਇਕ ਹੋਰ (ਭਾਰਤੀ ਰੇਲਵੇ) ਵਿਸ਼ੇਸ਼ (Special trains) ਰੇਲਗੱਡੀ ਨਵੀਂ ਦਿੱਲੀ-ਊਧਮਪੁਰ-ਨਵੀਂ ਦਿੱਲੀ (04075/04076) ਵਿਸ਼ੇਸ਼ ਰੇਲਗੱਡੀ 1 ਜੂਨ ਤੋਂ 30 ਜੁਲਾਈ ਤੱਕ ਚੱਲੇਗੀ। ਇਹ ਹਰ ਵੀਰਵਾਰ ਰਾਤ 11:15 ’ਤੇ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 10:55 ’ਤੇ ਊਧਮਪੁਰ ਪਹੁੰਚੇਗੀ। ਵਾਪਸੀ ਦਿਸ਼ਾ ’ਚ, ਇਹ ਰੇਲਗੱਡੀ ਹਰ ਸ਼ੁੱਕਰਵਾਰ ਸ਼ਾਮ 7 ਵਜੇ ਊਧਮਪੁਰ ਤੋਂ ਰਵਾਨਾ ਹੋਵੇਗੀ ਅਤੇ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ ਜੰਕਸਨ, ਅੰਬਾਲਾ, ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ ਅਤੇ ਜੰਮੂ ਤਵੀ ਸਟੇਸਨਾਂ ’ਤੇ ਰੁਕੇਗੀ।
ਨਵੀਂ ਦਿੱਲੀ-ਸ੍ਰੀ (New Delhi To Katra) ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ (Special trains) ਇਕ ਹੋਰ ਹਫਤਾਵਾਰੀ ਵਿਸ਼ੇਸ਼ ਰੇਲਗੱਡੀ ਜੋ 3 ਜੂਨ ਤੋਂ 25 ਜੁਲਾਈ ਤੱਕ ਚਾਰ ਯਾਤਰਾਵਾਂ ਕਰੇਗੀ, ਸ਼ਰਧਾਲੂਆਂ ਨੂੰ ਰਾਹਤ ਦੇਵੇਗੀ। ਸ੍ਰੀ ਮਾਤਾ ਵੈਸ਼ਨੋ ਦੇਵੀ ਸਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸੁਲ ਗਰਗ ਨੇ ਯੂਨੀਵਰਟਾ ਨੂੰ ਦੱਸਿਆ ਕਿ ਵਰਤਮਾਨ ’ਚ ਹਫਤੇ ਦੇ ਦਿਨਾਂ ’ਚ, ਰੋਜਾਨਾ 35,000 ਤੋਂ 40,000 ਸ਼ਰਧਾਲੂ ਕਟੜਾ ਪਹੁੰਚ ਰਹੇ ਹਨ ਅਤੇ ਹਰ ਸਾਲ ਵੀਕੈਂਡ ’ਤੇ ਇਹ ਅੰਕੜਾ ਵੱਧ ਜਾਂਦਾ ਹੈ।