ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਤੇ ਚਲਦਿਆਂ ਨੌਜਵਾਨ ਵੱਲੋਂ ਕੀਤਾ ਗਿਆ ਕਾਰਜ ਕਾਬਲੇ-ਤਾਰੀਫ਼ : ਜ਼ਿੰਮੇਵਾਰ | Help the Needy
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਮਾਨਵਤਾ ਭਲਾਈ ਦੇ 157 ਕਾਰਜਾਂ ਨੂੰ ਲਗਾਤਾਰ ਕਰਦੇ ਆ ਰਹੇ ਹਨ। ਇਸੇ ਕੜੀ ਤਹਿਤ ਡੇਰਾ ਸ਼ਰਧਾਲੂ ਰਾਜਵਿੰਦਰ ਸਿੰਘ ਨੂੰ ਸੁਨਾਮ-ਬਠਿੰਡਾ ਰੋਡ ਤੇ ਪੈਸੇ ਡਿੱਗੇ ਮਿਲੇ, ਜਿਸ ਉਪਰੰਤ ਰਾਜਵਿੰਦਰ ਇੰਸਾਂ ਨੇ ਨਾਮ ਚਰਚਾ ਘਰ ਵਿੱਚ ਪਹੁੰਚ ਕਰਕੇ ਇਹ ਡਿੱਗੇ ਹੋਏ ਮਿਲੇ ਪੈਸੇ ਉਸਨੇ ਦੀਨ ਦੁਖੀਆਂ ਦੀ ਮਦਦ ਲਈ ਨਾਮ ਚਰਚਾ ਘਰ ‘ਚ ਮੌਕੇ ਤੇ ਮੌਜੂਦ ਜ਼ਿੰਮੇਵਾਰਾਂ ਨੂੰ ਸੌਂਪ ਦਿੱਤੇ ਹਨ। (Help the Needy)
ਇਸ ਸਬੰਧੀ ਉਕਤ ਡੇਰਾ ਸ਼ਰਧਾਲੂ ਨੇ ਕਿਹਾ ਕਿ ਉਸਨੂੰ ਰਾਸਤੇ ਵਿੱਚ ਆਉਂਦੇ ਸਮੇਂ 2,000 ਰੁਪਏ ਡਿੱਗੇ ਮਿਲੇ ਹਨ ਅਤੇ ਉਸ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਪਵਿੱਤਰ ਪ੍ਰੇਰਨਾ ਤੇ ਚੱਲਦਿਆਂ ਇਹ ਪੈਸੇ ਦੀਨ ਦੁਖੀਆਂ ਦੀ ਮਦਦ ਲਈ ਦੇਣ ਦਾ ਫੈਸਲਾ ਕੀਤਾ, ਉਸ ਨੇ ਇਹਨਾਂ ਪੈਸਿਆਂ ਨੂੰ ਨਾਮ ਚਰਚਾ ਘਰ ਵਿੱਚ ਮੌਕੇ ਤੇ ਮੌਜੂਦ ਜ਼ਿੰਮੇਵਾਰਾਂ ਨੂੰ ਸੌਂਪ ਦਿੱਤਾ ਹੈ।
ਨੌਜਵਾਨ ਨੂੰ ਰਾਸਤੇ ਵਿੱਚ ਦੋ ਹਜ਼ਾਰ ਰੁਪਏ ਡਿੱਗੇ ਮਿਲੇ ਸਨ | Help the Needy
ਇਸ ਮੌਕੇ ਨਾਮ ਚਰਚਾ ਘਰ ਵਿਚ ਮੌਜੂਦ 85 ਮੈਂਬਰ ਸਹਿਦੇਵ ਇੰਸਾਂ ਅਤੇ ਬਲਾਕ ਪ੍ਰੇਮੀ ਸੇਵਕ ਰਣਜੀਤ ਸਿੰਘ ਇੰਸਾਂ ਨੇ ਕਿਹਾ ਕਿ ਉਕਤ ਡੇਰਾ ਸ਼ਰਧਾਲੂ ਨੂੰ ਰਸਤੇ ਵਿਚ 2000 ਰੁਪਏ ਡਿੱਗੇ ਮਿਲੇ ਹਨ ਅਤੇ ਉਸ ਨੇ ਇਹ ਪੈਸੇ ਦੀਨ ਦੁਖੀਆਂ ਦੀ ਮਦਦ ਲਈ ਦੇ ਦਿੱਤੇ ਹਨ। ਜ਼ਿੰਮੇਵਾਰਾਂ ਨੇ ਕਿਹਾ ਕਿ ਕਿਸੇ ਦੇ ਡਿੱਗੇ ਪੈਸੇ ਵਾਪਸ ਕਰਨੇ ਤਾਂ ਦੂਰ ਅੱਜ ਕੱਲ ਤਾਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਆਪਾਂ ਆਮ ਸੁਣਦੇ ਆ ਰਹੇ ਹਾਂ, ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਤੇ ਚਲਦਿਆਂ ਇਸ ਤਰ੍ਹਾਂ ਦੇ ਕਾਰਜ ਕਰਦੇ ਆ ਰਹੇ ਹਨ ਜੋ ਕਾਬਲੇ ਤਾਰੀਫ ਹਨ।
ਇਹ ਵੀ ਪੜ੍ਹੋ : Satsang Bhandara ਸਰਸਾ ’ਚ ਦਿਸਿਆ ਰੂਹਾਨੀਅਤ ਦੇ ਦੀਵਾਨਿਆਂ ਦਾ ਨਜ਼ਾਰਾ, ਦੇਖੋ ਤਸਵੀਰਾਂ…
ਉਨ੍ਹਾਂ ਕਿਹਾ ਕਿ ਸਮਾਜ ਅੰਦਰ ਹਰ ਇਕ ਇਨਸਾਨ ਨੂੰ ਇਸ ਤਰ੍ਹਾਂ ਦੇ ਕਾਰਜ ਅਪਣਾਉਣੇ ਚਾਹੀਦੇ ਹਨ। ਜ਼ਿੰਮੇਵਾਰਾਂ ਨੇ ਇਹ ਵੀ ਕਿਹਾ ਕਿ ਜੇਕਰ ਇਹ ਪੈਸੇ ਕਿਸੇ ਦੇ ਡਿੱਗੇ ਹੋਣ ਤਾਂ ਉਹ ਨੋਟਾਂ ਦੀ ਨਿਸ਼ਾਨੀ ਦੱਸ ਕੇ ਸਥਾਨਕ ਨਾਮ ਚਰਚਾ ਘਰ ਵਿੱਚੋ ਲੈ ਸਕਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਣਦੀਪ ਇੰਸਾਂ, ਦਿਨੇਸ਼ ਇੰਸਾਂ, ਗਗਨ ਇੰਸਾਂ, ਹਰਪ੍ਰੀਤ ਇੰਸਾਂ, ਅਸ਼ਵਨੀ ਸ਼ਰਮਾ ਇੰਸਾਂ ਅਤੇ ਨਵੀਨ ਗਰਗ ਇੰਸਾਂ ਆਦਿ ਮੌਜੂਦ ਸਨ।