IPL-2023 : ਫਾਈਨਲ ਮੁਕਾਬਲਾ ਅੱਜ

TATA IPL 2023

ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ | TATA IPL 2023

  • ਇਸ ਮੈਦਾਨ ’ਤੇ ਇੱਕ ਵੀ ਮੁਕਾਬਲਾ ਨਹੀਂ ਜਿੱਤ ਸਕੀ ਹੈ ਚੈੱਨਈ | 

ਅਹਿਮਦਾਬਾਦ, (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਸ ਸੀਜ਼ਨ (TATA IPL 2023) ਦਾ ਫਾਈਨਲ ਅੱਜ ਗੁਜਰਾਤ ਟਾਈਟਨਜ਼ (GT) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਲੀਗ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੋਵੇਂ ਟੀਮਾਂ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਇਹ ਗੁਜਰਾਤ ਦਾ ਦੂਜਾ ਸੀਜ਼ਨ ਹੈ, ਪਿਛਲੇ ਸਾਲ ਟੀਮ ਚੈਂਪੀਅਨ ਬਣੀ ਸੀ, ਪਰ ਚੇਨਈ ਗਰੁੱਪ ਪੜਾਅ ਤੋਂ ਹੀ ਬਾਹਰ ਹੋ ਗਈ ਸੀ। ਨਰਿੰਦਰ ਮੋਦੀ ਸਟੇਡੀਅਮ ਗੁਜਰਾਤ ਦਾ ਘਰੇਲੂ ਮੈਦਾਨ ਹੈ। ਇਸ ਮੈਚ ‘ਤੇ ਗੁਜਰਾਤ ਨੇ ਹੁਣ ਤੱਕ 9 ਮੈਚ ਖੇਡੇ ਹਨ, ਜਿਸ ‘ਚ ਉਸ ਨੇ ਛੇ ਜਿੱਤੇ ਹਨ ਅਤੇ ਤਿੰਨ ਹਾਰੇ ਹਨ। ਦੂਜੇ ਪਾਸੇ ਚੇਨਈ ਨੇ ਇਸ ਮੈਦਾਨ ‘ਤੇ ਹੁਣ ਤੱਕ ਤਿੰਨ ਮੈਚ ਖੇਡੇ ਹਨ ਅਤੇ ਤਿੰਨੋਂ ਹੀ ਹਾਰੇ ਹਨ। ਨਰਿੰਦਰ ਮੋਦੀ ਸਟੇਡੀਅਮ ਪਹਿਲਾਂ ਸਰਦਾਰ ਪਟੇਲ ਸਟੇਡੀਅਮ, ਮੋਟੇਰਾ ਵਜੋਂ ਜਾਣਿਆ ਜਾਂਦਾ ਸੀ।