ਨਵੀਂ ਦਿੱਲੀ। ਭਾਰਤ ਦੇ ਮੌਸਮ ਵਿਭਾਗ (Weather Punjab) ਨੇ ਅੱਜ ਵੱਡੀ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਦੇ ਅਨੁਸਾਰ ਹਰਿਆਣਾ, ਪੰਜਾਬ, ਉੱਤਰ-ਪੂਰਬੀ ਰਾਜਸਥਾਨ, ਉੱਤਰ ਪ੍ਰਦੇਸ਼ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਕੱਲ੍ਹ ਉੱਤਰ ਪ੍ਰਦੇਸ਼ ’ਚ ਭਾਰੀ ਮੀਂਹ ਦਾ ਅਨੁਮਾਨ ਹੈ ਅਤੇ ਹੋਰ ਇਲਾਕਿਆਂ ’ਚ ਹਨ੍ਹੇਰੀ ਤੂਫ਼ਾਨ ਵੀ ਆਵੇਗਾ।
ਮੌਸਮ ਵਿਭਾਗ ਨੇ ਦੱਸਿਆ ਕਿ ਅਰਬ ਸਾਗਰ ਤੋਂ ਨਮੀ ਕਾਰਨ ਉੱਤਰ ਪੱਛਮੀ ਭਾਰਤ ’ਚ ਅੱਜ (27 ਮਈ) ਅਤੇ ਭਲਕੇ (28 ਮਈ) ਹਨ੍ਹੇਰੀ-ਤੂਫ਼ਾਨ ਵਾਲਾ ਮੌਸਮ ਰਹਿਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਭਾਰਤੀ ਮੌਸਮ ਵਿਭਾਗ ਦੇ ਮੁਤਾਬਿਕ ਕੱਲ੍ਹ ਤੋਂ ਇਸ ਦਾ ਪ੍ਰਭਾਵ ਜ਼ਿਆਦਾਤਰ ਉੱਤਰ ਪ੍ਰਦੇਸ਼ ’ਚ ਰਹੇਗਾ ਅਤੇ ਉਸ ਤੋਂ ਅਗਲੇ ਦਿਨ ਤੋਂ ਇਸ ’ਚ ਕਮੀ ਆਵੇਗੀ।
ਅਗਲੇ 5 ਦਿਨ ਹਨ੍ਹੇਰੀ-ਤੂਫ਼ਾਨ ਦਾ ਅਲਰਟ | Weather Punjab
ਮੌਸਮ ਵਿਭਾਗ ਦੇ ਵਿਗਿਆਨੀ ਡਾ. ਸੋਮਾ ਸੈਨ ਰਾਇ ਨੇ ਕਿਹਾ ਕਿ ਉੱਤਰ ਪੱਛਮੀ ਭਤਰ ’ਚ ਅਗਲੇ 5 ਦਿਨ ਹਨ੍ਹੇਰੀ-ਤੂਫ਼ਾਨ ਬਣਿਆ ਰਹੇਗਾ। ਉੱਥੇ ਹੀ ਦਿੱਲੀ ’ਚ ਅਗਲੇ 3-4 ਦਿਨ ਹ੍ਹਨੇਰੀ ਤੂਫ਼ਾਨ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਇਸ ਤੋਂ ਇਲਾਵਾ ਹਰਿਆਣਾ, ਉੱਤਰ ਪੂਰਬੀ ਰਾਜਸਥਾਨ, ਉੱਤਰ ਪ੍ਰਦੇਸ਼ ਲਈ ਓਰੇਂਜ ਜਾਰੀ ਕੀਤਾ ਹੈ ਪਰ ਕੱਲ੍ਹ ਉੱਤਰ ਪੂਰਬੀ ਉੱਤਰ ਪ੍ਰਦੇਸ਼ ’ਚ ਭਾਰੀ ਮੀਂਹ ਦਾ ਅਨੁਮਾਨ ਲਾਇਆ ਜਾ ਰਿਹਾ ਹੈ।
ਦਿੱਲੀ ਹਵਾਈ ਅੱਡੇ ’ਤੇ ਉਡਾਣਾਂ ਹੋਈਆਂ ਪ੍ਰਭਾਵਿਤ | Weather Punjab
ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਨੇ ਟਵੀਟ ਕਰ ਕੇ ਕਿਹਾ ਹੈ ਕਿ ਹਰਿਆਣਾ, ਚੰਡੀਗੜ੍ਹ, ਪੂਰਬ ਉੱਤਰ ਰਾਜਸਥਾਨ, ਦਿੱਲੀ ਪੰਛਮੀ ਯੂਪੀ ਅਤੇ ਦੱਖਣੀ ਉੱਤਰਾਖੰਡ ’ਚ ਮੀਂਹ/ਗਰਜ਼, ਬਿਜਲੀ/ਤੇਜ਼ ਹਵਾਵਾਂ ਜਾਰੀ ਰਹਿਣ ਦੀ ਸੰਭਾਵਨਾ ਹੈ।
ਰਾਜਸਥਾਨ ਦੇ ਦੋ ਜਿਲ੍ਹਿਆਂ ਵਿੱਚ ਭਾਰੀ ਤਬਾਹੀ | Weather Punjab
ਅੱਜ ਸਵੇਰੇ ਤੇਜ ਹਨ੍ਹੇਰੀ ਅਤੇ ਮੀਂਹ (Heavy Storm) ਨੇ ਜ਼ਿਲ੍ਹੇ ਭਰ ਵਿੱਚ ਤਬਾਹੀ ਮਚਾ ਦਿੱਤੀ ਹੈ। ਸੜਕਾਂ ਅਤੇ ਖੇਤ ਪਾਣੀ ਨਾਲ ਭਰੇ ਹੋਏ ਹਨ। ਜਿੱਧਰ ਵੀ ਦੇਖੋ ਕੁਦਰਤ ਦਾ ਕਰੂਰ ਰੂਪ ਨਜ਼ਰ ਆਉਂਦਾ ਹੈ। ਸੈਂਕੜੇ ਦਰੱਖਤ, ਸੜਕਾਂ ਅਤੇ ਨਹਿਰਾਂ ਡਿੱਗਣ ਕਾਰਨ ਬਲਾਕ ਹੋ ਗਏ। ਗੰਗ ਕੈਨਾਲ ਦੇ ਰਜਬਾਹਿਆਂ ਵਿੱਚ ਪਾੜ ਪੈ ਗਿਆ ਹੈ। ਬਰਸਾਤ ਅਤੇ ਨਹਿਰੀ ਪਾਣੀ ਕਾਰਨ ਸੈਂਕੜੇ ਵਿੱਘੇ ਖੇਤ ਪਾਣੀ ਵਿੱਚ ਡੁੱਬ ਗਏ ਹਨ। ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਣ ਦੀ ਖਬਰ ਚਿੰਤਾਜਨਕ ਹੈ।
ਆਰਬੀ ਨਹਿਰ, ਪੀਐਸ ਨਹਿਰ ਵਿੱਚ ਵੱਡੇ ਪੱਧਰ ’ਤੇ ਪਾੜ ਪੈਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਭਿਆਨਕ ਤੂਫਾਨ ਕਾਰਨ ਸੈਂਕੜੇ ਦਰੱਖਤ ਪੁੱਟੇ ਗਏ ਹਨ। ਘਰਾਂ ਦੀਆਂ ਕੰਧਾਂ, ਟੀਨਸ਼ੈੱਡ, ਸੋਲਰ ਐਨਰਜੀ ਪਲੇਟਾਂ, ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਵੱਡੀ ਗਿਣਤੀ ਵਿੱਚ ਡਿੱਗ ਗਏ ਹਨ, ਜਿਸ ਕਾਰਨ ਵਿਭਾਗ ਨੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਕਰ ਦਿੱਤੀ ਹੈ। (Weather Punjab)
ਦੇਰ ਰਾਤ ਆਏ ਝੱਖੜ ਨੇ ਜੈਤਸਰ ਦੇ ਆਸ-ਪਾਸ ਦੇ ਪਿੰਡਾਂ ਵਿੱਚ ਤਬਾਹੀ ਮਚਾ ਦਿੱਤੀ ਹੈ। ਇਲਾਕੇ ’ਚ ਸੈਂਕੜੇ ਦਰੱਖਤ ਪੁੱਟ ਗਏ ਹਨ। ਜੈਤਸਰ-ਪਦਮਪੁਰ ਰੋਡ ਜਾਮ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਘਰਾਂ ਦੀਆਂ ਕੰਧਾਂ, ਟੀਨ ਟੈਪਰ, ਸੂਰਜੀ ਊਰਜਾ ਦੀਆਂ ਪਲੇਟਾਂ ਉੱਡ ਗਈਆਂ ਹਨ।
ਇਹ ਵੀ ਪੜ੍ਹੋ: ਤੇਜ਼ ਬਾਰਸ਼ ਕਾਰਨ ਜਲ ਥਲ ਹੋਈਆਂ ਜਮੀਨਾਂ
ਰਾਏਸਿੰਘਨਗਰ : ਬੀਤੀ ਦੇਰ ਰਾਤ ਆਏ ਤੇਜ਼ ਹਨ੍ਹੇਰੀ ਤੇ ਮੀਂਹ ਕਾਰਨ ਜਨਜੀਵਨ ਅਸਤ-ਵਿਅਸਤ ਹੋ ਗਿਆ ਹੈ। ਪਦਮਪੁਰ ਅਤੇ ਸ੍ਰੀਵਿਜੇਨਗਰ ਰੋਡ ’ਤੇ ਦਰੱਖਤ ਡਿੱਗਣ ਕਾਰਨ ਸੜਕਾਂ ਜਾਮ ਹੋ ਗਈਆਂ ਹਨ। ਕੁੰਮਾਂਵਾਲੀ, 15 ਪੀਐਸ ਅਤੇ 33 ਐਨਪੀ ਨੇੜੇ ਨਹਿਰਾਂ ਵਿੱਚ ਪਾੜ ਪੈਣ ਕਾਰਨ ਆਸਪਾਸ ਦੀਆਂ ਸੜਕਾਂ ਅਤੇ ਖੇਤ ਪਾਣੀ ਵਿੱਚ ਡੁੱਬ ਗਏ ਹਨ।
District sriganganagar rainfall 27/5/2023
- Sriganganagar। 13.5mm
- Hindumalkot। 21mm
- Mirzewala। 25mm
- Chunawadh। 12.8mm
- Karanpur। 44mm
- Kesrisinghpur। 31.5mm
- Padampur। 30mm
- Bhinjhbayla। 32mm
- Sadulsehar। 38mm
- Lalgarh jattan। 7mm
- Raisinghnagar। 8.4mm
- Muklawa। 36mm
- Gajsinghpur। 8.2mm
- Suratgarh। 9mm
- Total 316.4mm
- Rest all nill