ਸਿਧਾਰਮਈਆ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

Karnataka Cabinet
ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਦੋ ਹੋਏ ਸਿਧਾਰਮਈਆ ।

  ਡੀਕੇ ਸ਼ਿਵਕੁਮਾਰ ਨੇ ਵੀ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ (Karnataka Cabinet)

  • 8 ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ
  • ਰਾਜਪਾਲ ਥਾਵਰਚੰਦ ਗਹਿਲੋਤ ਨੇ ਚੁਕਾਈ ਸਹੁੰ

(ਸੱਚ ਕਹੂੰ ਨਿਊਜ਼) ਕਰਨਾਟਕ। ਕਰਨਾਟਕ ‘ਚ ਕਾਂਗਰਸ ਦੀ ਸਰਕਾਰ ਬਣੀ ਗਈ ਹੈ। ਅੱਜ ਕਰਨਾਟਕਾ ਕਾਂਗਰਸ ਦੇ ਸਿੱਧਰਮਈਆ ਨੇ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਥਾਵਰਚੰਦ ਗਹਿਲੋਤ ਨੇ ਦੁਪਹਿਰ 12.30 ਵਜੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਉਨ੍ਹਾਂ ਤੋਂ ਬਾਅਦ ਡੀਕੇ ਸ਼ਿਵਕੁਮਾਰ ਨੇ ਇਕਲੌਤੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। (Karnataka Cabinet) ਇਸ ਤੋਂ ਬਾਅਦ ਕਰਨਾਟਕ ਵਿੱਚ ਡਾ ਜੀ ਪਰਮੇਸ਼ਵਰ, ਕੇਐਚ ਮੁਨੀਅੱਪਾ, ਕੇਜੇ ਜਾਰਜ ਅਤੇ ਐਮਬੀ ਪਾਟਿਲ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਸਤੀਸ਼ ਜਰਕੀਹੋਲੀ, ਪ੍ਰਿਯਾਂਕ ਖੜਗੇ (ਮਲਿਕਾਰਜੁਨ ਖੜਗੇ ਦੇ ਪੁੱਤਰ), ਰਾਮਲਿੰਗਾ ਰੈੱਡੀ ਅਤੇ ਜ਼ਮੀਰ ਅਹਿਮਦ ਖਾਨ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ।

ਸਹੁੰ ਚੁੱਕ ਸਮਾਗਮ ਵਿਰੋਧੀ ਪਾਰਟੀਆਂ ਦੇ ਆਗੂ ਵੀ ਰਹੇ ਮੌਜ਼ੂਦ

ਸਹੁੰ ਚੁੱਕ ਸਮਾਗਮ ਵਿੱਚ ਨੌਂ ਵਿਰੋਧੀ ਪਾਰਟੀਆਂ ਦੇ ਆਗੂ ਮੌਜੂਦ ਸਨ। ਇਨ੍ਹਾਂ ਵਿੱਚ ਮਹਿਬੂਬਾ ਮੁਫਤੀ (ਪੀਡੀਪੀ), ਨਿਤੀਸ਼ ਕੁਮਾਰ (ਜੇਡੀਯੂ), ਤੇਜਸਵੀ ਯਾਦਵ (ਆਰਜੇਡੀ), ਡੀ ਰਾਜਾ ਅਤੇ ਸੀਤਾਰਾਮ ਯੇਚੁਰੀ (ਖੱਬੇ), ਐਮਕੇ ਸਟਾਲਿਨ (ਡੀਐਮਕੇ), ਸ਼ਰਦ ਪਵਾਰ (ਐਨਸੀਪੀ), ਫਾਰੂਕ ਅਬਦੁੱਲਾ (ਰਾਸ਼ਟਰੀ ਕਾਂਗਰਸ), ਕਮਲ ਹਾਸਨ ਸ਼ਾਮਲ ਹਨ। (ਮੱਕਲ ਨੀਧੀ ਮਾਇਮ)। ਸ਼ਾਮਲ ਹਨ।

ਇਸ ਤੋਂ ਇਲਾਵਾ ਕਾਂਗਰਸ ਦੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਕਮਲਨਾਥ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਮੌਜੂਦ ਸਨ। ਹਾਲਾਂਕਿ ਸੋਨੀਆ ਗਾਂਧੀ ਨਹੀਂ ਆਈ। ਕਰਨਾਟਕ ਮੰਤਰੀ ਮੰਡਲ ਵਿੱਚ ਕੁੱਲ 34 ਮੰਤਰੀ ਸ਼ਾਮਲ ਕੀਤੇ ਜਾਣੇ ਹਨ। ਹੁਣ ਤੱਕ ਸਿਰਫ਼ 8 ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਸਿੱਧਰਮਈਆ ਅਤੇ ਡੀਕੇ ਸ਼ਿਵਕੁਮਾਰ ਦੇ ਨਾਲ ਅੱਜ ਸਹੁੰ ਚੁੱਕਣ ਵਾਲੇ ਮੰਤਰੀ ਕਾਂਗਰਸ ਪ੍ਰਧਾਨ ਖੜਗੇ ਅਤੇ ਹਾਈਕਮਾਂਡ ਦੇ ਸਿੱਧੇ ਸੰਪਰਕ ਵਿੱਚ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਮੰਤਰੀ ਬਣਾਉਣ ਵਿੱਚ ਕੋਈ ਦਿੱਕਤ ਨਹੀਂ ਆਈ। Karnataka Cabinet

ਕਰਨਾਟਕ : ਡੀਕੇ ਸ਼ਿਵਕੁਮਾਰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਦੇ ਹੋਏ।

ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ, ‘ਅਸੀਂ ਤੁਹਾਡੇ ਨਾਲ 5 ਵਾਅਦੇ ਕੀਤੇ ਸਨ। ਕਰਨਾਟਕ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ 1-2 ਘੰਟਿਆਂ ‘ਚ ਹੋਵੇਗੀ। ਉਸ ਵਿੱਚ ਇਹ 5 ਵਾਅਦੇ ਕਾਨੂੰਨ ਬਣ ਜਾਣਗੇ। ਮੈਂ ਕਿਹਾ ਕਿ ਅਸੀਂ ਝੂਠੇ ਵਾਅਦੇ ਨਹੀਂ ਕਰਦੇ। ਅਸੀਂ ਉਹੀ ਕਰਦੇ ਹਾਂ ਜੋ ਅਸੀਂ ਕਹਿੰਦੇ ਹਾਂ. ਕੈਬਨਿਟ ਦੀ ਪਹਿਲੀ ਬੈਠਕ ਸ਼ਾਮ 4 ਵਜੇ ਹੋਵੇਗੀ। ਇਸ ‘ਚ ਸੀਐੱਮ ਡਿਪਟੀ ਸੀਐੱਮ ਦੇ ਨਾਲ 8 ਮੰਤਰੀ ਸ਼ਾਮਲ ਹੋਣਗੇ।

ਕਰਨਾਟਕ : ਸਹੁੰ ਚੁੱਕ ਸਮਾਗਮ ਦੌਰਾਨ ਰਾਹੁਲ ਗਾਂਧੀ ਵੀ ਰਹੇ ਮੌਜ਼ੂਦ।

ਕਾਂਗਰਸ ਨੇ 224 ਸੀਟਾਂ ‘ਚੋਂ 135 ਸੀਟਾਂ ਜਿੱਤ ਕੇ ਬਣਾਈ ਸਰਕਾਰ

ਦੱਸ ਦੇਈਏ ਕਿ ਕਾਂਗਰਸ ਨੇ 224 ਸੀਟਾਂ ‘ਚੋਂ 135, ਭਾਜਪਾ ਨੇ 66 ਅਤੇ ਜੇਡੀਐੱਸ ਨੇ 19 ਸੀਟਾਂ ਜਿੱਤੀਆਂ ਹਨ। ਨਤੀਜੇ ਆਉਣ ਤੋਂ ਬਾਅਦ ਸੀਐਮ ਦੇ ਅਹੁਦੇ ਨੂੰ ਲੈ ਕੇ ਕਾਂਗਰਸ ਵਿੱਚ ਪੰਜ ਦਿਨਾਂ ਤੱਕ ਮੰਥਨ ਜਾਰੀ ਰਿਹਾ। ਸਿੱਧਰਮਈਆ ਅਤੇ ਡੀਕੇ ਸ਼ਿਵਕੁਮਾਰ ਵਿਚਾਲੇ ਦਾਅਵਾ ਸੀ। ਹਾਈਕਮਾਨ ਨੇ ਸਿੱਧਰਮਈਆ ਨੂੰ ਚੁਣਿਆ ਹੈ।