ਮਜ਼ਦੂਰ ਮਸਲਿਆਂ ਤੇ ਮਾਨ ਸਰਕਾਰ ਦੀ ਕਰਾਂਗੇ ਘੇਰਾਬੰਦੀ : ਕਾ ਗੋਬਿੰਦ ਛਾਜਲੀ
- ਨਸ਼ਾ ਨਹੀਂ ਰੁਜ਼ਗਾਰ ਦਿਓ’ ਮੁਹਿੰਮ ਤਹਿਤ ਪੰਜਾਬ ਸਰਕਾਰ ਖ਼ਿਲਾਫ਼ ਵਿੱਢੇਗਾ ਤਿੱਖਾ ਸੰਘਰਸ਼ : ਆਗੂ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜ਼ਿਲਾ ਸੰਗਰੂਰ ਦੀ ਚੌਥੀ ਜਥੇਬੰਦਕ ਕਾਨਫਰੰਸ ਅੱਜ ਸ਼ਾਂਤੀ ਨਿਕੇਤਨ ਧਰਮਸ਼ਾਲਾ ਸੁਨਾਮ ਵਿਖੇ ਘਮੰਡ ਸਿੰਘ ਖਾਲਸਾ, ਇੰਦਰਜੀਤ ਕੌਰ ਦਿਆਲਗੜ੍ਹ, ਕਾਂਤਾ ਖੋਖਰ, ਕਿੱਕਰ ਸਿੰਘ ਖਾਲਸਾ, ਪੱਪੂ ਸਿੰਘ ਖੋਖਰ, ਧਰਮਾਂ ਸਿੰਘ ਸੁਨਾਮ ਦੀ ਪ੍ਰਧਾਨਗੀ ਹੇਠ ਹੋਈ। (Mazdoor Mukti Morcha Punjab)
ਕਾਨਫਰੰਸ ਵਿਚ ਜ਼ਿਲੇ ਦੇ 35 ਪਿੰਡਾਂ ਚੋਂ ਵੱਖ-ਵੱਖ ਬਲਾਕਾਂ ਦੇ ਸਵਾ ਸੌ ਦੇ ਕਰੀਬ ਡੈਲੀਗੇਟ ਹਾਜ਼ਰ ਸਨ, ਜਿੰਨਾਂ ਵਿਚ ਵੱਡੀ ਗਿਣਤੀ ਮਜਦੂਰ ਔਰਤ ਦੀ ਸੀ। ਕਾਨਫਰੰਸ ਨੂੰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ, ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ, ਸੂਬਾ ਮੀਤ ਪ੍ਰਧਾਨ ਕਾਮਰੇਡ ਵਿਜੈ ਕੁਮਾਰ ਭੀਖੀ, ਸੀਪੀਆਈ (ਐਮ ਐਲ) ਲਿਬਰੇਸ਼ਨ ਪਾਰਟੀ ਦੇ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਹਰਭਗਵਾਨ ਭੀਖੀ, ਕਾਮਰੇਡ ਘੁਮੰਡ ਸਿੰਘ ਖਾਲਸਾ ਉਗਰਾਹਾਂ, ਬਿੱਟੂ ਸਿੰਘ ਖੋਖਰ, ਪ੍ਰੇਮ ਸਿੰਘ ਖਡਿਆਲੀ, ਕੁਲਵੰਤ ਛਾਜਲੀ, ਮਨਜੀਤ ਕੌਰ ਆਲੋਅਰਖ ਤੇ ਇੰਦਰਜੀਤ ਕੌਰ ਜੇਜੀਆਂ ਨੇ ਸੰਬੋਧਨ ਕੀਤਾ। (Mazdoor Mukti Morcha Punjab)
ਆਗੂਆਂ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਮੋਦੀ ਹਕੂਮਤ ਦੀ ਤਾਨਾਸ਼ਾਹੀ ਨਫ਼ਰਤੀ ਜ਼ਹਿਰ ਘੋਲਣ ਵਾਲੀ ਫਾਸ਼ੀਵਾਦੀ ਹਕੂਮਤ ਨੂੰ ਕਰਨਾਟਕ ਵਿਚ ਮਿਲੀ ਹਾਰ ਨੂੰ ਸੰਵਿਧਾਨ ਅਤੇ ਲੋਕਤੰਤਰ ਦੀ ਜਿੱਤ ਕਰਾਰ ਦਿੱਤਾ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਵੱਡੇ ਪੂੰਜੀਪਤੀ ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰ ਹੈ ਇਸ ਸਰਕਾਰ ਨੇ ਦੇਸ਼ ਦੀਆਂ ਜਨਤਕ ਅਦਾਰਿਆਂ ਜਿਵੇਂ ਬੈਂਕਾਂ, ਰੇਲਵੇ, ਏਅਰ ਇੰਡੀਆ, BSNL, ਫ਼ੈਕਟਰੀਆਂ ਕਾਰਖਾਨੇ ਸਮੇਤ ਅਜ਼ਾਦੀ ਦੇ ਸੰਘਰਸ਼ ਦੇ ਚਿੰਨ੍ਹ ਦੇਸ਼ ਦੀ ਧਰੋਹਰ ਲਾਲ ਕਿਲ੍ਹੇ ਤੱਕ ਨੂੰ ਡਾਲਮੀਆ, ਅਦਾਨੀਆਂ, ਅੰਬਨੀਆਂ ਨੂੰ ਗਿਰਬੀ ਰੱਖ ਕੇ ਇਹਨਾਂ ਅਦਾਰਿਆਂ ਵਿੱਚ ਕੰਮ ਕਰਦੇ ਕਰੋੜਾਂ ਮਜਦੂਰਾਂ ਨੂੰ ਨੌਕਰੀਆਂ ਤੋਂ ਕੱਢ ਕੇ ਸੜਕ ’ਤੇ ਲਿਆ ਦਿੱਤਾ। ਦੇਸ਼ ਦੇ ਮਜਦੂਰਾਂ ਦੀ ਖੁੱਲ੍ਹੀ ਲੁੱਟ, ਜੱਥੇਬੰਦ ਹੋਣ ਦੇ ਅਧਿਕਾਰ ਖੋਹ ਕੇ ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਕਾਰਪੋਰੇਟ ਘਰਾਣਿਆਂ ਪੱਖੀ ਚਾਰ ਕੋਡ ਬਿਲ ਬਣਾ ਕੇ ਦੇਸ਼ ਦੇ ਕਿਰਤੀਆਂ ਦੀ ਕਿਰਤ ਅਤੇ ਓਹਨਾਂ ਦੇ ਸੰਵਿਧਾਨਿਕ ਹੱਕਾਂ ਤੇ ਡਾਕਾ ਮਾਰਨ ਖਿਲਾਫ਼ ਸਖ਼ਤ ਅੰਦੋਲਨ ਖੜਾ ਕਰਨ ਦੀ ਅਪੀਲ ਕੀਤੀ।
ਸਰਬਸੰਮਤੀ ਨਾਲ ਮਜ਼ਦੂਰ ਮੁਕਤੀ ਮੋਰਚੇ ਦੀ 25 ਮੈਂਬਰੀ ਜ਼ਿਲਾ ਜਥੇਬੰਦਕ ਕਮੇਟੀ ਦੀ ਚੋਣ
ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਚੋਣ ਵਾਅਦਿਆਂ ‘ਚ ਔਰਤਾਂ ਨੂੰ ਮਹੀਨੇ ਦੇ ਇੱਕ ਹਜ਼ਾਰ ਰੁਪਏ, ਹਰ ਘਰ ਨੌਕਰੀ, ਨਸ਼ਾ ਖ਼ਤਮ ਕਰਨ, ਮਜਦੂਰਾਂ ਦੇ ਹੱਕਾਂ ਤੇ ਪਹਿਰਾ ਦਿੰਦੇ ਹੋਏ ਤੀਜੇ ਹਿੱਸੇ ਦੀ ਜ਼ਮੀਨ, ਘਰ ਬਣਾਉਣ ਲਈ ਲੋੜਵੰਦਾਂ ਨੂੰ ਪੰਜ ਮਰਲੇ ਪਲਾਟ, ਨਰੇਗਾ ਕਾਮਿਆਂ ਨੂੰ ਪੂਰਾ ਕੰਮ ਅਤੇ ਦਿਹਾੜੀ, ਨਰਮੇ ਦੀ ਮਾਰ ਦਾ ਮੁਆਵਜਾ ਰਾਸ਼ੀ ਮਜ਼ਦੂਰਾਂ ਨੂੰ ਜਾਰੀ ਕਰਨ ਦੇ ਵਾਅਦਿਆਂ ਤੋਂ ਭੱਜ ਰਹੀ ਹੈ। ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਸਬੰਧਤ (ਆਇਰਲਾ) ਮਜਦੂਰਾਂ ਨੂੰ ਰੁਜ਼ਗਾਰ ਗਰੰਟੀ, ਕਰਜ਼ਾ ਮੁਕਤੀ ਅਤੇ ਨਸ਼ਿਆਂ ਖ਼ਿਲਾਫ਼ ‘ਨਸ਼ਾ ਨਹੀਂ ਰੁਜ਼ਗਾਰ ਦਿਓ’ ਮੁਹਿੰਮ ਤਹਿਤ ਲੋਕਾਂ ਨੂੰ ਲਾਮਬੰਦ ਕਰਕੇ ਸਰਕਾਰ ਖਿਲਾਫ਼ ਵੱਡੇ ਸੰਘਰਸ਼ ਦੀ ਤਿਆਰੀ ਕਰ ਰਿਹਾ ਹੈ ਆਓਣ ਵਾਲੇ ਸਮੇਂ ਵਿੱਚ ਮਜ਼ਦੂਰਾਂ ਨੂੰ ਇਕਜੁੱਟ ਕਰਕੇ ਸਰਕਾਰ ਖਿਲਾਫ਼ ਮੋਰਚਾ ਖੋਲਾਂਗੇ।
ਕਾਨਫਰੰਸ ਨੇ ਸਰਬਸੰਮਤੀ ਨਾਲ ਮਜ਼ਦੂਰ ਮੁਕਤੀ ਮੋਰਚੇ ਦੀ 25 ਮੈਂਬਰੀ ਜ਼ਿਲਾ ਜਥੇਬੰਦਕ ਕਮੇਟੀ ਦੀ ਚੋਣ ਕੀਤੀ। ਕਮੇਟੀ ਨੇ ਪ੍ਰੇਮ ਸਿੰਘ ਖਡਿਆਲੀ ਨੂੰ ਜ਼ਿਲਾ ਪ੍ਰਧਾਨ, ਮਨਜੀਤ ਕੌਰ ਆਲੋਅਰਖ ਨੂੰ ਜ਼ਿਲਾ ਸਕੱਤਰ, ਘੁਮੰਡ ਸਿੰਘ ਖਾਲਸਾ ਉਗਰਾਹਾਂ ਨੂੰ ਜ਼ਿਲਾ ਮੀਤ ਪ੍ਰਧਾਨ, ਰਘਬੀਰ ਸਿੰਘ ਜਵੰਧਾ ਨੂੰ ਜ਼ਿਲਾ ਖਜਾਨਚੀ ਅਤੇ ਕੁਲਵੰਤ ਛਾਜਲੀ ਨੂੰ ਪ੍ਰੈਸ ਸਕੱਤਰ ਵਜੋਂ ਚੁਣਿਆ ਗਿਆ।