ਟ੍ਰੈਫਿਕ ਵਿਭਾਗ ਫਾਜ਼ਿਲਕਾ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਕੀਤਾ ਜਾਗਰੂਕ

ਫਾਜ਼ਿਲਕਾ : ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਦੇ ਪੋਸਟਰ ਵੰਡਦੀ ਗੋਈ ਟਰੈਫਿਕ ਪੁਲਿਸ ।

(ਰਜਨੀਸ਼ ਰਵੀ) ਫਾਜ਼ਿਲਕਾ। ਗਲੋਬਲ ਸੜਕ ਸੁਰੱਖਿਆ ਹਫਤਾ ਦੌਰਾਨ ਮੰਗਲਵਾਰ ਨੂੰ ਅਬੋਹਰ ਰੋਡ ਤੇ ਸਥਿਤ ਰਾਮਪੁਰਾ ਪਿੰਡ ਦੀ ਫੋਰ ਲਾਈਨ ‘ਤੇ ਟ੍ਰੈਫਿਕ ਵਿਭਾਗ ਫਾਜ਼ਿਲਕਾ ਵੱਲੋਂ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ (Traffic Rules) ਅਤੇ ਲੇਨ ਡਰਾਈਵਿੰਗ ਸਬੰਧੀ ਜਾਗਰੂਕ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਦੇ ਪੋਸਟਰ ਵੀ ਵੰਡੇ ਗਏ। ਇਸ ਤੋਂ ਬਾਅਦ ਫਾਜ਼ਿਲਕਾ ਦੇ ਅਬੇਦਕਰ ਚੌਂਕ ਨੇੜੇ ਟਰੱਕ ਯੂਨੀਅਨ ਵਿਖੇ ਵਾਹਨਾਂ ਦੇ ਅੱਗੇ ਪਿੱਛੇ ਵੀ ਰਿਫਰੈਕਟਰ ਵੀ ਲਗਾਏ ਗਏ।

ਇਹ ਵੀ ਪੜ੍ਹ੍ਵੋ : ਆਨਲਾਈਨ ਟਰੇਡਿੰਗ ਐਪ ਜ਼ਰੀਏ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲਿਆ ਦਾ ਪਰਦਾਫਾਸ਼

ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਫਾਜ਼ਿਲਕਾ ਦੇ ਇੰਚਾਰਜ ਜੰਗੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਸ਼ੁਰੂ ਕੀਤੇ ਇਸ ਸੜਕ ਸੁਰੱਖਿਆ ਹਫਤੇ ਦੇ ਅੱਜ ਦੂਜੇ ਦਿਨ ਲੋਕਾਂ ਨੂੰ ਵਾਹਨਾਂ ਨੂੰ ਸੱਜੀ ਅਤੇ ਖੱਬੀ ਲੇਨ ’ਤੇ ਚਲਾਉਣ ਅਤੇ ਸਾਵਧਾਨੀਆਂ ਵਰਤਣ ਦੀ ਸਮੁੱਚੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਥੋੜੀ ਜਿਹੀ ਲਾਪਰਵਾਹੀ ਵੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ ਇਸ ਲਈ ਸੜਕੀ ਸੁਰੱਖਿਆ ਨਿਯਮਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਅੱਗੇ ਜਾ ਕੇ ਆਪਣੇ ਪਰਿਵਾਰ ਰਿਸ਼ਤੇਦਾਰਾਂ ਅਤੇ ਹੋਰ ਸਕੇ ਸਬੰਧੀਆਂ ਨੂੰ ਲੇਨ ਡਰਾਈਵਿੰਗ ਦੀ ਜਾਣਕਾਰੀ ਦੇਣ। (Traffic Rules)

ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਦੇ ਪੋਸਟਰ ਵੀ ਵੰਡੇ
ਫਾਜ਼ਿਲਕਾ : ਟ੍ਰੈਫਿਕ ਵਿਭਾਗ ਦੇ ਮੁਲਾਜ਼ਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਦੇ ਹੋਏ।

ਟ੍ਰੈਫਿਕ ਲਾਈਟਾਂ ਹਰੀ ਤੇ ਲਾਲ ਬੱਤੀ ਦਾ ਵੀ ਰੱਖੋ ਖਾਸ ਧਿਆਨ  (Traffic Rules)

ਉਨ੍ਹਾਂ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।  ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਦੋ ਪਹੀਆਂ ਵਾਹਨ ਚਲਾਉਣ ਸਮੇਂ ਹੈਲਮਟ ਪਹਿਨਣ ਅਤੇ ਗੱਡੀ ਚਲਾਉਣ ਸਮੇਂ ਸੀਟ ਬੈਲਟ ਲਗਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਨੂੰ ਟ੍ਰੈਫਿਕ ਲਾਈਟਾਂ ਹਰੀ ਤੇ ਲਾਲ ਬੱਤੀ ਅਤੇ ਸੜਕ ਦੇ ਲੱਗੇ ਚਿੰਨ੍ਹਾਂ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਕਿਵੇਂ ਚੱਲਣਾ ਹੈ ਫੋਰ ਲਾਈਨ’ ਤੇ ਪੈਦਲ ਚੱਲਣ ਵਾਲਾ ਵਿਅਕਤੀ ਜੇਕਰ ਫੁੱਟਪਾਥ ਬਣੀ ਹੈ ਤਾਂ ਫੁੱਟਪਾਥ ਤੇ ਚੱਲੇਗਾ ਤੇ ਜੇਕਰ ਸੜਕ ਦੇ ਕਿਨਾਰੇ ਚਿੱਟੀ ਪੱਟੀ ਹੈ ਤਾਂ ਉਹ ਸੜਕ ਦੇ ਕਿਨਾਰੇ ਚਿੱਟੀ ਪੱਟੀ ਤੋਂ ਬਾਹਰ ਚੱਲੇਗਾ।