ਕਮਿਸ਼ਨ ਨੇ ਕਿਹਾ, ‘ਫਿਕਰ ਨਾ ਕਰੋਂ’
- ਚੋਣ ਕਮਿਸ਼ਨ ਵਲੋਂ ਪੁਲਿਸ ਦੇ ਇੰਤਜ਼ਾਮ ਹੋਰ ਕੀਤੇ ਸਖ਼ਤ
(ਅਸ਼ਵਨੀ ਚਾਵਲਾ) ਚੰਡੀਗੜ। ਕਾਂਗਰਸ ਪਾਰਟੀ ਨੂੰ ਜਲੰਧਰ ਵਿਖੇ ਬੂਥ ਕੈਪਚਰਿੰਗ ਦਾ ਡਰ ਸਤਾ ਰਿਹਾ ਹੈ, ਜਿਸ ਕਾਰਨ ਕਾਂਗਰਸ ਵਲੋਂ (Congress ) ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਦੇ ਹੋਏ ਸਖ਼ਤ ਇੰਤਜ਼ਾਮ ਕਰਨ ਦੀ ਮੰਗ ਕੀਤੀ ਹੈ। (Jalandhar Lok Sabha Poll) ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀ ਵੱਲੋਂ ਵੀ ਕਾਂਗਰਸ ਨੂੰ ਜੁਆਬ ਦੇ ਦਿੱਤਾ ਗਿਆ ਹੈ ਕਿ ਸਿਰਫ਼ ਕਾਂਗਰਸ ਹੀ ਨਹੀਂ ਸਗੋਂ ਕਿਸੇ ਵੀ ਪਾਰਟੀ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਚੋਣਾਂ ਸਰਕਾਰ ਨਹੀਂ ਸਗੋਂ ਚੋਣ ਕਮਿਸ਼ਨ ਕਰਵਾ ਰਿਹਾ ਹੈ ਅਤੇ ਵੱਡੇ ਪੱਧਰ ’ਤੇ ਇੰਤਜ਼ਾਮ ਕਰ ਲਏ ਗਏ ਹਨ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਕੱਲ੍ਹ ਪੈਣਗੀਆਂ ਵੋਟਾਂ
ਕਾਂਗਰਸ ਪਾਰਟੀ ਵਲੋਂ ਭਾਰਤੀ ਚੋਣ ਕਮਿਸ਼ਨ ਵਿੱਚ ਕੀਤੀ ਗਈ ਸ਼ਿਕਾਇਤ ਨੂੰ ਲੈ ਕੇ ਇਹ ਵੀ ਮੰਗ ਕੀਤੀ ਗਈ ਹੈ ਕਿ ਜਲੰਧਰ ਲੋਕ ਸਭਾ ਹਲਕੇ ਵਿੱਚ ਜਿਹੜੇ ਵੀ ਬਾਹਰੀ ਇਲਾਕੇ ਦੇ ਲੀਡਰ ਜਾਂ ਫਿਰ ਅਧਿਕਾਰੀ ਘੁੰਮ ਰਹੇ ਹਨ, ਉਨਾਂ ਨੂੰ ਤੁਰੰਤ ਜਲੰਧਰ ਲੋਕ ਸਭਾ ਹਲਕੇ ਤੋਂ ਬਾਹਰ ਕੀਤਾ ਜਾਵੇ, ਕਿਉਂਕਿ ਇਹ ਸਾਰੇ ਚੋਣਾਂ ਵਿੱਚ ਵਿਘਨ ਪਾਉਣ ਲਈ ਆਏ ਹੋਏ ਹਨ। ਇਸ ਨਾਲ ਹੀ ਪੁਲਿਸ ਦੀ ਥਾਂ ਸੀਆਈਐਸਐਫ ਦੇ ਸਖ਼ਤ ਇੰਤਜ਼ਾਮ ਕਰਨ ਦੀ ਮੰਗ ਵੀ ਗਈ ਹੈ।
ਸਾਰੇ ਬੂਥ ਦੇ ਬਾਹਰ ਸੀਸੀਟੀਵੀ ਕੈਮਰਿਆਂ ਨਾਲ ਹੋਵੇਗੀ ਨਿਗਰਾਨੀ (Jalandhar Lok Sabha Poll)
ਮੁੱਖ ਚੋਣ ਅਧਿਕਾਰੀ ਪੰਜਾਬ ਸੀ. ਸਿਬਨ ਨੇ ਇਸ ਸਬੰਧੀ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ ਪਰ ਇਸ ਮਾਮਲੇ ਵਿੱਚ ਪਹਿਲਾਂ ਵੀ ਚੋਣ ਕਮਿਸ਼ਨ ਕੋਈ ਢਿੱਲ ਨਹੀਂ ਦਿੰਦਾ ਹੈ। ਸ਼ਿਕਾਇਤ ਆਉਣ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਹੈ, ਕਿਉਂਕਿ ਚੋਣ ਕਮਿਸ਼ਨ ਪਹਿਲਾਂ ਤੋਂ ਹੀ ਇਸ ਤਰਾਂ ਦੀ ਚੋਣ ਵਿੱਚ ਵੱਡੇ ਪੱਧਰ ’ਤੇ ਸੁਰੱਖਿਆ ਦੇ ਇੰਤਜ਼ਾਮ ਕਰਦਾ ਹੈ ਅਤੇ ਬੂਥ ਕੈਪਚਰ ਕਰਨ ਦਾ ਸੁਆਲ ਹੀ ਖੜਾ ਨਹੀਂ ਹੁੰਦਾ ਹੈ। ਜਲੰਧਰ ਲੋਕ ਸਭਾ ਚੋਣ ਲਈ ਸਾਰੇ ਬੂਥ ਦੇ ਬਾਹਰ ਸੀਸੀਟੀਵੀ ਕੈਮਰੇ ਲਗੇ ਹੋਏ ਹਨ ਅਤੇ ਹਰ ਪਲ ਪਲ ਦੀ ਖ਼ਬਰ ਕਮਿਸ਼ਨ ਵੱਲੋਂ ਲਈ ਜਾ ਰਹੀ ਹੈ ਤਾਂ ਇਸ ਤਰ੍ਹਾਂ ਦੇ ਇੰਤਜ਼ਾਮ ਕਰਨਾ ਖ਼ੁਦ ਚੋਣ ਕਮਿਸ਼ਨ ਦੀ ਡਿਊਟੀ ਹੈ। ਉਨਾਂ ਕਿਹਾ ਕਿ ਇਸ ਤਰਾਂ ਦੀ ਕੋਈ ਵੀ ਘਟਨਾ ਨਹੀਂ ਹੋਣ ਦਿੱਤੀ ਜਾਏਗੀ।