18 ਮਰੀਆਂ, 39 ਜਿਉਂਦੀਆਂ ਗਊਆਂ ਸਮੇਤ 8 ਜਣੇ ਕਾਬੂ
ਗਊ ਰੱਖਿਆ ਦਲ ਅਤੇ ਪੁਲਸ ਵੱਲੋਂ ਰਾਤ ਭਰ ਚੱਲਿਆ ਆਪਰੇਸਨ
ਨਿਹਾਲ ਸਿੰਘ ਵਾਲਾ, (ਪੱਪੂ ਗਰਗ) ਜ਼ਿਲ੍ਹਾ ਮੋਗਾ ਦੀ ਪੁਲਿਸ ਨੇ ਅੱਜ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦੀ ਹੱਡਾ ਰੋਡੀ ਵਿੱਚ ਚਲਾਏ ਜਾ ਰਹੇ ਬੁੱਚੜਖਾਨੇ ਦਾ ਪਰਦਾਫਾਸ਼ ਕਰਦਿਆਂ 18 ਮਾਰੀਆਂ ਅਤੇ 39 ਜਿਉਂਦੀਆਂ ਗਊਆਂ ਸਮੇਤ ਗਿਰੋਹ ਦੇ 8 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਜਦੋਂਕਿ ਬਾਕੀ ਦੋਸ਼ੀ ਫਰਾਰ ਦੱਸੇ ਜਾਂਦੇ ਹਨ
ਇਸ ਗਿਰੋਹ ਵੱਲੋਂ 18 ਗਊਆਂ ਦੀ ਹੱਤਿਆ ਕਰਕੇ ਉਨ੍ਹਾਂ ਦੀ ਖੱਲ ਅਤੇ ਚਰਬੀ ਲਾਹੀ ਜਾ ਰਹੀ ਸੀ ਜਦੋਂਕਿ 39 ਹੋਰ ਗਊਆਂ ਨੂੰ ਜਿਉਂਦਾ ਬਰਾਮਦ ਕੀਤਾ ਗਿਆ ਹੈ ਜਿਨ੍ਹਾਂ ਨੂੰ ਇਨ੍ਹਾਂਂ ਵੱਲੋਂ ਵੱਢਿਆ ਜਾਣਾ ਸੀ ਗਊ ਰੱਖਿਆ ਦਲ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਦਰਸ਼ਨ ਰਾਣਾ ਨੇ ਦੱਸਿਆ ਕਿ ਦਲ ਨੂੰ ਪਿਛਲੇ ਦਿਨੀ ਕੁਝ ਬੁੱਚੜਾਂ ਤੋਂ ਸੂਚਨਾ ਮਿਲੀ ਸੀ ਕਿ ਬੁੱਚੜਾਂ ਦਾ ਗਿਰੋਹ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦੀ ਹੱਡਾ ਰੋੜੀ ਵਿੱਚ ਗਊਆਂ ਦੀ ਹੱਤਿਆ ਕਰਕੇ ਉਨ੍ਹਾਂ ਦੀ ਖੱਲ੍ਹ ਅਤੇ ਚਰਬੀ ਵੱਖ-ਵੱਖ ਸੂਬਿਆਂ ਵਿੱਚ ਸਪਲਾਈ ਕਰਦਾ ਹੈ ਦਲ ਵੱਲੋਂ ਇਸ ਘਟਨਾ ਕ੍ਰਮ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ ਕਿ ਲੰਘੀ ਰਾਤ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਅੱਜ ਰਾਤ ਇਸ ਗਰੋਹ ਵੱਲੋਂ ਹੱਡਾ ਰੋੜੀ ਵਿੱਚ ਗਊਆਂ ਵੱਢੀਆਂ ਜਾਣੀਆਂ ਹਨ
ਸੂਚਨਾ ਮਿਲਣ ‘ਤੇ ਗਊ ਰੱਖਿਆ ਦਲ ਦੇ ਪੰਜਾਬ ਭਰ ਦੇ ਆਗੂ ਸੂਬਾ ਪ੍ਰਧਾਨ ਨਿਕਸਨ, ਜਨਰਲ ਸਕੱਤਰ ਰਣਜੀਤ ਸੋਨੀ, ਸਤਿਨਾਮ, ਬੋਬੀ ਮੁਹਾਲੀ,ਹਰੀ ਰਾਮ ਰੋਪੜ, ਸੰਜੀਵ ਸ਼ਰਮਾ ਰਾਮਪੁਰਾ, ਅੰਮ੍ਰਿਤ ਕਪੂਰ ਆਦਿ ਦੀ ਅਗਵਾਈ ਵਿੱਚ ਕਰੀਬ 10 ਗੱਡੀਆਂ ਤੇ
ਸਵਾਰ ਹੋ ਕੇ ਮੋਗਾ ਜਿਲੇ ਦੀ ਪੁਲਿਸ ਨੂੰ ਨਾਲ ਲੈ ਕੇ ਘਟਨਾ ਸਥਾਨ ਤੇ ਪਹੁੰਚ ਗਏ ਗੱਡੀਆਂ ਦੀਆਂ ਲਾਇਟਾਂ ਵੱਜਣ ਤੇ ਉਕਤ ਦੋਸੀ ਘਟਨਾ ਸਥਾਨ ਤੋਂ ਭੱਜ ਨਿਕਲੇ ਉਨਾਂ ਕੋਲ ਗਊਆਂ ਵੱਢਣ ਵਾਲੇ ਤਿੱਖੇ ਅਤੇ ਖਤਰਨਾਕ ਹਥਿਆਰ ਸਨ ਉਕਤ ਦੋਸ਼ੀਆਂ ਵਿੱਚੋਂ 4 ਨੂੰ ਮਗਰ ਭੱਜ ਕੇ ਖੇਤਾ ਵਿੱਚੋਂ ਕਾਬੂ ਕਰ ਲਿਆ ਸ੍ਰੀ ਦਰਸਨ ਰਾਣਾ ਨੇ ਦੱਸਿਆ ਕਿ ਉਕਤ ਦੋਸੀਆਂ ਦੀ ਸਨਾਖਤ ਤੇ ਪਿੰਡ ਥਰਾਜ ਥਾਣਾ ਬਾਘਾ ਪੁਰਾਣਾ ਤੋਂ 39 ਜਿਉਦੀਆਂ ਗਊਆਂ ਸਮੇਤ 4 ਹੋਰ ਦੋਸ਼ੀ ਵੀ ਗ੍ਰਿਫਤਾਰ ਕੀਤੇ ਗਏ
‘ਇਨਾਂ ਗਊਆਂ ਨੂੰ ਵੀ ਇਸ ਹੱਡਾ ਰੜੀ ਵਿੱਚ ਲਿਆ ਕੇ ਵੱਢਿਆ ਜਾਣਾ ਸੀ ਉਨਾ ਦੱਿਸਆ ਕਿ ਇਨਾਂ ਵੱਲੋਂ 18 ਗਊਆ ਦੀ ਹੱਤਿਆ ਕਰਕੇ ਇਨਾਂ ਦੀ ਖੱਲ ਉਤਾਰ ਲਈ ਗਈ ਸੀ ਅਤੇ ਚਰਬੀ ਵੀ ਉਤਾਰੀ ਜਾ ਰਹੀ ਸੀ ਕਈ ਗਊਆਂ ਜਿਨਾਂ ਦੇ ਗਲ ਵੱਢੇ ਜਾ ਚੁੱਕੇ ਸਨ ਬੁਰੀ ਤਰਾਂ ਤੜਫ ਰਹੀਆਂ ਸਨ ਅਤੇ ਕਈ ਗਊਆਂ ਜੋ ਸੂਣ ਵਾਲੀਆਂ ਸਨ ਉਨਾਂ ਦੇ ਪੇਟ ਵਿੱਚ ਬੱਚੇ ਤੜਫ ਰਹੇ ਸਨ ਉਨਾਂ ਦੱਸਿਆ ਕਿ ਇਸ ਗਰੋਹ ਦੇ ਮੁੱਖ ਤਸਕਰ ਨਇਮ ਅਤੇ ਮੋਹਿਸਨ ਪੁੱਤਰ ਲਿਆਕਤ ਖਾਨਪੁਰ ਗੁੱਜਰ (ਹਾਸਨੋ) ਹਨ
ਜੋ ਕਿ ਗਊਆਂ ਦੀ ਚਰਬੀ ਅਤੇ ਖੱਲ ਲਾਹ ਕੇ ਵੱਖ ਵੱਖ ਸਹਿਰਾ ਵਿੱਚ ਮਹਿਗੇ ਭਾਅ ਤੇ ਵੇਚਦੇ ਸਨ ਥਾਣਾ ਨਿਹਾਲ ਸਿਘ ਵਾਲਾ ਦੀ ਪੁਲਿਸ ਨੇ ਗਊ ਰੱਖਿਆ ਦਲ ਦੇ ਆਗੂ ਸੰਦੀਪ ਕੁਮਾਰ ਪੁੱਤਰ ਰਵਿੰਦਰ ਨਾਥ ਵਾਸੀ ਰਾਮਪੁਰਾ ਮੰਡੀਂ ਦੇ ਬਿਆਨਾਂ ਤੇ ਜੁਬੇਰ ਦਾਉਸਰੇ ਪੁੱਤਰ ਚਰਾਹੂਦੀਨ,ਮੁਹੱਲਾ ਦਾਉਸਰੇ (ਕੁਤਬਸੇਰ), ਸਲੀਮਖਾਨ ਪੁੱਤਰ ਇਸਲਾਮ ਚਾਦ ਕਲੋਨੀ (ਕੁਤਬਸੇਰ),ਅਬਦੁੱਲਾ ਪੁੱਤਰ ਫਿਜਾਨ ਪਿੰਡ ਗੰਗੋ , ਮੁਹੰਮਦ ਉਸਮਾਨ ਪੁੱਤਰ ਇਸਲਾਮ ਵਾਸੀ ਹਲਵਾਈਆਂ ( ਕੁਤਬਸੇਰ), ਨਾਇਮ ਵਾਸੀ ਕੁਤਬਸੇਰ,ਨਬਾਬਾ ਵਾਸੀ ਭਗਤਾ ,ਮੋਹਿਸਨ ਪੁੱਤਰ ਲਿਆਕਤ ਵਾਸੀ ਖਾਨਪੁਰ ਗੁੱਜਰ ( ਹਾਸਨੋ),ਪਰਮਜੀਤ ਪੁੱਤਰ ਚੰਨਣ ਵਾਸੀ ਥਰਾਜ,ਲਖਵੀਰ ਪੁੱਤਰ ਕਾਕਾ ਵਾਸੀ ਕਲਿਆਣ ਸੁੱਖਾ(ਬਠਿਡਾ),ਬੰਟਾ ਪੁੱਤਰ ਬਹਾਦਰ ਵਾਸੀ ਡੋਕ (ਮੁਕਤਸਰ), ਮੰਗਲ ਪੁੱਤਰ ਮਨਜੀਤ ਵਾਸੀ ਕੋਟਲਾ ਮੇਹਰ ਸਿਘ ਵਾਲਾ ਅਤੇ 5 ਅਣਪਛਾਤੇ ਵਿਅਕਤੀਆਂ ਤੇ ਵੱਖ ਵੱਖ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ