ਕੀ ਤੁਸੀਂ ਜਾਣਦੇ ਹੋ ਕਾਲੇ ਤਾਜ ਮਹਿਲ ਬਾਰੇ?

ਕੀ ਤੁਸੀਂ ਜਾਣਦੇ ਹੋ ਕਾਲੇ ਤਾਜ ਮਹਿਲ ਬਾਰੇ? Black Taj Mahal

ਅਸੀਂ ਸਾਰੇ ਚਿੱਟੇ ਤਾਜ ਮਹਿਲ ਬਾਰੇ ਤਾਂ ਜਾਣਦੇ ਹਾਂ ਤੇ ਉਸ ਦੀ ਖੂਬਸੂਰਤੀ ਦੇ ਦੀਵਾਨੇ ਵੀ ਹੋਵਾਂਗੇ, ਪਰ ਕੀ ਤੁਹਾਨੂੰ ਪਤਾ ਹੈ ਕਿ ਸਾਡੇ ਦੇਸ਼ ਵਿਚ ਕਾਲਾ ਤਾਜ ਮਹਿਲ ( Black Taj Mahal) ਵੀ ਹੈ। ਇਹ ਕਾਲਾ ਤਾਜ ਮਹਿਲ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ’ਚ ਸਥਿਤ ਹੈ, ਜੋ ਬੁਰਹਾਨਪੁਰ ਰੇਲਵੇ ਸਟੇਸ਼ਨ ਤੋਂ ਲਗਭਗ 8 ਕਿਲੋਮੀਟਰ ਦੂਰੀ ’ਤੇ ਹੈ ਬੁਰਹਾਨਪੁਰ ਇੱਕ ਪ੍ਰਸਿੱਧ ਇਤਿਹਾਸਕ ਸ਼ਹਿਰ ਹੈ, ਜੋ ਖਾਨਦੇਸ਼ ਦੀ ਰਾਜਧਾਨੀ ਰਿਹਾ ਹੈ ਇਸ ਨੂੰ ਮੁਗਲਾਂ ਦੀ ਦੂਜੀ ਰਾਜਧਾਨੀ ਵੀ ਮੰਨਿਆ ਜਾਂਦਾ ਹੈ, ਕਿਉਂਕਿ ਮੁਗਲ ਬਾਦਸ਼ਾਹ (ਜਿਵੇਂ ਅਕਬਰ, ਜਹਾਂਗੀਰ, ਸ਼ਾਹਜਹਾਂ, ਔਰੰਗਜੇਬ ਆਦਿ) ਇੱਥੇ ਸੂਬੇਦਾਰ ਵਜੋਂ ਅਹੁਦੇ ’ਤੇ ਰਹੇ ਹਨ।

ਇਹ ਵੀ ਪੜ੍ਹੋ : ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਸੰਭਾਵਨਾ

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਗਰਾ ਦੇ ਤਾਜ ਮਹਿਲ ਤੋਂ ਪਹਿਲਾਂ ਹੀ ਕਾਲੇ ਤਾਜ ਮਹਿਲ ਦਾ ਨਿਰਮਾਣ ਹੋ ਚੁੱਕਾ ਸੀ ਅਜਿਹਾ ਮੰਨਿਆ ਜਾਂਦਾ ਹੈ ਕਿ ਬਾਦਸ਼ਾਹ ਸ਼ਾਹਜਹਾਂ ਨੇ ਕਾਲੇ ਤਾਜ ਮਹਿਲ ਨੂੰ ਦੇਖਣ ਤੋਂ ਬਾਅਦ ਹੀ ਆਗਰਾ ’ਚ ਤਾਜ ਮਹਿਲ ਬਣਾਉਣ ਦਾ ਫੈਸਲਾ ਲਿਆ ਸੀ ਅਸਲ ’ਚ ਕਾਲਾ ਤਾਜਾ ਮਹਿਲ ਅਬਦੁੱਲ ਰਹੀਮ ਖਾਨ ਖਾਨਾ ਦੇ ਵੱਡੇ ਪੁੱਤਰ ਸ਼ਾਹਨਵਾਜ਼ ਖਾਨ ਦਾ ਮਕਬਰਾ ਹੈ ਸ਼ਾਹਨਵਾਜ਼ ਖਾਨ ਬਹੁਤ ਬਹਾਦਰ ਸੀ, ਜਿਸ ਕਾਰਨ ਉਸ ਨੂੰ ਮੁਗਲ ਫੌਜ ਦਾ ਸੈਨਾਪਤੀ ਨਿਯੁਕਤ ਕੀਤਾ ਗਿਆ ਸੀ, ਪਰ ਬੇਹੱਦ ਘੱਟ ਉਮਰ ’ਚ ਉਸ ਦੀ ਮੌਤ ਹੋ ਗਈ ਉਸ ਨੂੰ ਫਿਰ ਬੁਰਹਾਨਪੁਰ ਦੀ ਉਤਾਵਲੀ ਨਦੀ ਕੰਢੇ ਦਫ਼ਨਾਇਆ ਗਿਆ। ( Black Taj Mahal)

ਬਲੈਕ ਤਾਜ ਮਹਿਲ ਦੀ ਫਾਈਲ ਫੋਟੋ

ਇਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਸ਼ਾਹਨਵਾਜ਼ ਦੀ ਪਤਨੀ ਦੀ ਵੀ ਮੌਤ ਹੋ ਗਈ, ਉਸ ਨੂੰ ਵੀ ਸ਼ਾਹਨਵਾਜ਼ ਦੀ ਕਬਰ ਦੇ ਨਾਲ ਦਫ਼ਨਾਇਆ ਗਿਆ ਫਿਰ ਜਹਾਂਗੀਰ ਵੱਲੋਂ 1622 ਤੋਂ 1623 ਈਸਵੀ ਵਿਚਕਾਰ ਇੱਥੇ ਕਾਲਾ ਤਾਜ ਮਹਿਲ ਬਣਵਾਇਆ, ਜੋ ਕਾਲੇ ਪੱਥਰਾਂ ਨਾਲ ਬਣਿਆ ਹੈ, ਇਸ ਦਾ ਨਿਰਮਾਣ ਇਰਾਨੀ ਕਲਾ ਅਨੁਸਾਰ ਹੋਇਆ ਇਸ ਅੰਦਰ ਬਹੁਤ ਹੀ ਸੁੰਦਰ ਨੱਕਾਸ਼ੀ ਕੀਤੀ ਗਈ ਹੈ ਬੱਚਿਓ! ਜੇਕਰ ਕਦੇ ਤੁਹਾਨੂੰ ਮੌਕਾ ਮਿਲਿਆ ਤਾਂ ਤੁਸੀਂ ਵੀ ਇਸ ਕਾਲੇ ਤਾਜ ਮਹਿਲ ਨੂੰ ਦੇਖਣ ਜਾਣਾ।