ਦੇਸ਼ ਦੀ ਕਿਸਮਤ ਬਦਲਣ ਲਈ ਯੂਪੀ ਦੀ ਤਕਦੀਰ ਬਦਲਣੀ ਜ਼ਰੂਰੀ : ਮੋਦੀ
ਲਖਨਊ, | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੂਰਨ ਬਹੁਮਤ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਅੱਜ ਕਿਹਾ ਕਿ ਦੇਸ਼ ਦੀ ਕਿਸਮਤ ਬਦਲਣ ਲਈ ਇਸ ਸੂਬੇ ਦੀ ਤਕਦੀਰ ਬਦਲਣੀ ਹੀ ਪਵੇਗੀ ਮੋਦੀ ਨੇ ਇੱਥੇ ਰਮਾਬਾਈ ਅੰਬੇਦਕਰ ਮੈਦਾਨ ‘ਚ ਭਾਰਤੀ ਜਨਤਾ ਪਾਰਟੀ ਦੀ ਮਹਾਂ ਪਰਿਵਰਤਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੁਸਤਾਨ ਦੀ ਕਿਸਮਤ ਬਦਲਣ ਲਈ ਯੂਪੀ (ਉੱਤਰ ਪ੍ਰਦੇਸ਼) ਦੀ ਕਿਸਮਤ ਬਦਲਣੀ ਪਵੇਗੀ ਯੂਪੀ ਦੇ ਲੋਕ ਸਿਆਸੀ ਦ੍ਰਿਸ਼ਟੀ ਤੋਂ ਸਮਝ ਰੱਖਣ ਵਾਲੇ ਹਨ ਉਨ੍ਹਾਂ ਦੀ ਬੁੱਧੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦਾ ਸਮਰੱਥਾ ਰੱਖਦੀ ਹੈ
ਦੇਸ਼ ਦੀ ਕਿਸਮਤ ਬਦਲਣ ਲਈ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਤਾਂ ਕਾਲਾਧਨ ਤੇ ਭ੍ਰਿਸ਼ਟਾਚਾਰ ਹਟਾਉਣ ‘ਚ ਜੁਟਿਆ ਹੋਇਆ ਹਾਂ ਤੇ ਵਿਰੋਧੀ ਮੈਨੂੰ ਹੀ ਹਟਾਉਣ ‘ਚ ਆਪਣੀ ਪੂਰੀ ਤਾਕਤ ਲਾ ਰਹੇ ਹਨ ਉਨ੍ਹਾਂ ਕਿਹਾ ਕਿ ਉਹ ਕਹਿੰਦੇ ਹਨ ਮੋਦੀ ਹਟਾਓ ਅਸੀਂ ਕਹਿੰਦੇ ਹਾਂ ਭ੍ਰਿਸ਼ਟਾਚਾਰ ਕਾਲਾਧਨ ਹਟਾਓ ਦੇਸ਼ ਦੀ ਜਨਤਾ ਨੇ ਤੈਅ ਕਰਨਾ ਹੈ ਕਿ ਸਾਨੂੰ ਕੀ ਕਰਨਾ ਹੈ ਉਨ੍ਹਾਂ ਕਿਹਾ ਕਿ ਲੋਕ ਕਹਿੰਦੇ ਹਨ ਕਿ ਭਾਜਪਾ ਦਾ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ 14 ਸਾਲਾ ਦਾ ਬਨਵਾਸ ਖਤਮ ਹੋਵੇਗਾ
ਪਾਰਟੀ ਵਿਕਾਸ ਨੂੰ ਕਦੇ ਇਸ ਤਰਾਜੂ ਨਾਲ ਨਹੀਂ ਤੋਲਦੀ ਮੁੱਦਾ ਇਹ ਨਹੀਂ ਹੈ ਕਿ 14 ਸਾਲਾਂ ਲਈ ਉੱਤਰ ਪ੍ਰਦੇਸ਼ (ਯੂਪੀ) ‘ਚ ਭਾਜਪਾ ਦਾ ਬਨਵਾਸ ਹੋ ਗਿਆ ਮੁੱਦਾ ਇਹ ਹੈ ਕਿ ਇਸ ਪ੍ਰਦੇਸ਼ ‘ਚ ਵਿਕਾਸ ਦਾ ਬਨਵਾਸ ਹੋ ਗਿਆ ਮਹਾਂਰੈਲੀ ‘ਚ ਉਮੜੇ ਇਕੱਠ ਨੂੰ ਦੇਖ ਕੇ ਉਤਸ਼ਾਹਿਤ ਪ੍ਰਧਾਨ ਮੰਤਰੀ ਨੇ ਕਿਹਾ ਕਿ 14 ਸਾਲਾਂ ਬਾਅਦ ਯੂਪੀ ਦੀ ਧਰਤੀ ‘ਤੇ ਵਿਕਾਸ ਦਾ ਨਵਾਂ ਮੌਕਾ ਆਉਣ ਦਾ ਨਵਾਂ ਨਜ਼ਾਰਾ ਦੇਖ ਰਿਹਾ ਹਾਂ ਇੱਕ ਵਾਰ ਜਾਤ-ਪਾਤ ਤੇ ਆਪਣੇ-ਪਰਾਏ ਤੋਂ ਉੱਪਰ ਉੱਠ ਕੇ ਵਿਕਾਸ ਲਈ ਵੋਟ ਦੇਣ
ਵਿਕਾਸ ਕਾਰਜਾਂ ‘ਚ Àਦਾਸੀਨਤਾ ਤੇ ਪੱਖਪਾਤ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਮੈਂ ਉੱਤਰ ਪ੍ਰਦੇਸ਼ ਤੋਂ ਸਾਂਸਦ ਹਾਂ ਇੱਥੋਂ ਦੀ ਸਰਕਾਰ ਦਾ ਕੰਮ ਦੇਖ ਕੇ ਦੁਖ ਹੁੰਦਾ ਹੇ ਮੇਰੇ ਸੰਸਦੀ ਖੇਤਰ ਵਾਰਾਣਸੀ ‘ਚ ਰੋਡ ਵੀ ਬਣਾਉਣੀਆਂ ਹੁੰਦੀਆਂ ਹਨ ਤਾਂ ਦੇਖਿਆ ਜਾਂਦਾ ਹੈ ਕਿ ਇਸਦੇ ਲਈ ਕਿਸਨੇ ਸੰਪਰਕ ਕੀਤਾ ਹੈ ਸਾਰੇ ਸਾਂਸਦ ਕਹਿੰਦੇ ਹਨ ਕਿ ਵਿਕਾਸ ‘ਚ ਵੀ ਭੇਦਭਾਵ ਹੋ ਰਿਹਾ ਹੈ ਆਖਰ ਇਹ ਕਦੋਂ ਤੱਕ ਚੱਲੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਬਣਾਉਣ ਤੋਂ ਬਾਅਦ ਉਨ੍ਹਾਂ ਉੱਤਰ ਪ੍ਰਦੇਸ਼ ਦੇ ਵਿਕਾਸ ਲਈ ਢਾਈ ਲੱਖ ਕਰੋੜ ਰੁਪਏ ਵਾਧੂ ਦਿੱਤੇ ਇਨ੍ਹਾਂ ਪੈਸਿਆਂ ਦੀ ਦੀ ਸਹੀ ਵਰਤੋਂ ਹੋਈ ਹੁੰਦੀ ਤਾਂ ਇਹ ਸੂਬਾ ਵਿਕਾਸ ਦੇ ਸਫ਼ਰ ‘ਤੇ ਮਿੱਲਾਂ ਅੱਗੇ ਪਹੁੰਚ ਗਿਆ ਹੁੰਦਾ, ਪਰ ਹਕੀਕਤ ਤਾਂ ਇਹ ਹੈ ਕਿ ਇੱਥੋਂ ਦੀ ਸਰਕਾਰ ਦੀ ਪਹਿਲ ‘ਚ ਵਿਕਾਸ ਹੈ ਹੀ ਨਹੀਂ
ਬਸਪਾ ਮੁਖੀ ਮਾਇਆਵਤੀ ਦਾ ਨਾਂਅ ਲਏ ਬਗੈਰ ਵਿਅੰਗ ਕਰਦਿਆਂ ਮੋਦੀ ਨੇ ਕਿਹਾ ਕਿ ਮੈਂ ਛੋਟੀ ਸੋਚ ਨਹੀਂ ਰੱਖਦਾ ਇਸ ਲਈ ਸਭਕਾ ਸਾਥ ਸਭਕਾ ਵਿਕਾਸ ਚਾਹੁੰਦਾ ਹਾਂ, ਪਰ ਕੁਝ ਲੋਕਾਂ ਦੀ ਸਿਆਸੀ ਸੋਚ ਬਹੁਤ ਛੋਟੇ ਕੋਟੇ ਦੀ ਹੋ ਗਈ ਹੈ ਦੋ-ਤਿੰਨ ਦਿਨ ਪਹਿਲਾਂ ‘ਭੀਮ ਨਾਂਅ ਦਾ ਇੱਕ ਮੋਬਾਇਲ ਐਪ ਲਾਂਚ ਕੀਤਾ ਗਿਆ, ਪਰ ਉਸ ਨੂੰ ਵੀ ਸਿਆਸੀ ਸਵਾਰਥ ਦੇ ਰੰਗ ‘ਚ ਰੰਗਣ ਦਾ ਬੇਬੁਨਿਆਦ ਦੋਸ਼ ਲਾਇਆ ਗਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੂੰ ਆਰਥਿਕ ਚਿੰਤਨ ‘ਚ ਮਹਾਂਰਥ ਹਾਸਲ ਕੀਤੀ 80 ਸਾਲ ਪਹਿਲਾਂ ਹੀ ਉਨ੍ਹਾਂ ਰੁਪਏ ਦੀ ਤਾਕਤ ਦਾ ਪਤਾ ਚੱਲ ਗਿਆ ਸੀ
ਬੈਂਕਿੰਗ ਤੇ ਆਰਥਿਕ ਕਾਰੋਬਾਰ ‘ਚ ਉਨ੍ਹਾਂ ਪੂਰੀ ਜਾਣਕਾਰੀ ਸੀ ਅਜਿਹੇ ਵਿਅਕਤੀ ਦੇ ਨਾਂਅ ‘ਤੇ ਐਪ ਲਾਂਚ ਕੀਤਾ ਗਿਆ ਤਾਂ ਕਿਸੇ ਦੇ ਢਿੱਡ ‘ਚ ਚੂਹੇ ਕਿਉਂ ਦੌੜਦੇ ਹਨ ਉਹ ਤਾਂ ਚਾਹੁੰਦੇ ਹਨ ਕਿ ਘਰ-ਘਰ ਭੀਮ ਐਪ ਦੀ ਵਰਤੋਂ ਹੋਵੇ ਇਸ ਤੋਂ ਵੱਡੀ ਸ਼ਰਧਾਂਜਲੀ ਡਾ. ਭੀਮ ਰਾਓ ਅੰਬੇਦਕਰ ਨੂੰ ਨਹੀਂ ਦਿੱਤੀ ਜਾ ਸਕਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ