ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮੌਕੇ ਸਕੂਲੀ ਬੱਚਿਆਂ ਨੇ ਪੱਤਰਕਾਰਾਂ ਨੂੰ ਕੀਤਾ ਸਨਮਾਨਿਤ

World Press Freedom Day

ਐਮਡੀ ਪਬਲਿਕ ਸਕੂਲ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ : ਤਰੁਣ ਬਾਂਸਲ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਐਸ ਡੀ ਪਬਲਿਕ ਹਾਈ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਡੋਰ ਟੂ ਡੋਰ ਜਾ ਕੇ ਪੱਤਰਕਾਰਾਂ ਨੂੰ ਉਨ੍ਹਾਂ ਦੇ ਦਫ਼ਤਰਾਂ ਅਤੇ ਨਿਵਾਸ ਸਥਾਨ ‘ਤੇ ਵਿਸ਼ਵ ਪ੍ਰੈਸ ਸੁਤੰਤਰਤਾ ਦਿਵਸ (World Press Freedom Day) ਮੌਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਕਾਰਡਾ ਨੂੰ ਪੱਤਰਕਾਰਾਂ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਟੀ ਮੀਡੀਆ ਪ੍ਰੈਸ ਕਲੱਬ ਦੇ ਪ੍ਰਧਾਨ ਤਰੁਣ ਬਾਸਲ ਨੇ ਕਿਹਾ ਕਿ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਇਹ ਉਪਰਾਲਾ  ਲਾਘਾਯੋਗ ਹੈ ਅਤੇ ਅੱਜ ਦੇ ਦਿਨ ਉਹ ਦੇਸ਼-ਵਿਦੇਸ਼ ਦੇ ਪੱਤਰਕਾਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ ਜੋ ਲਗਾਤਾਰ ਦੇਸ਼ ਦੀ ਸੇਵਾ ‘ਚ ਲੱਗੇ ਹੋਏ ਹਨ।

ਉਹਨਾਂ ਵੱਲੋਂ ਐਸ ਡੀ ਪਬਲਿਕ ਸਕੂਲ ਤੇ ਭਰਤ ਹਰੀ ਸ਼ਰਮਾ, ਮੇਡਮ ਸਵਾਤੀ ਸ਼ਰਮਾ, ਸੁਸ਼ਾਂਤ ਸ਼ਰਮਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਮੈਡਮ ਪੂਜਾ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਡੋਰ ਟੂ ਡੋਰ ਜਾ ਕੇ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਇਹਨਾਂ ਦੇ ਕਾਰਨ ਹੀ ਅਸੀਂ ਪੂਰੀ ਦੁਨੀਆਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ, ਸੋਣ ਤੋ ਜਾਗਣ ਤੱਕ ਸਾਨੂੰ ਦੁਨੀਆ ਭਰ ਦੀ ਜਾਣਕਾਰੀ ਇਨ੍ਹਾਂ ਦੇ ਜ਼ਰੀਏ ਹੀ ਪ੍ਰਾਪਤ ਹੁੰਦੀ ਹੈ। ਇਸ ਮੌਕੇ ਰਵਨੀਤ ਕੌਰ, ਦ੍ਰਿਸ਼ਟੀ, ਲਕਸ਼ਿਤ ,ਸੋਨੀਆ ਗੁਪਤਾ, ਪੂਜਾ ਸ਼ਰਮਾ, ਜਸਕਰਨ ਸਿੰਘ ਆਦਿ ਹੋਰ ਮਨਜ਼ੂਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ