ਰੂਹਾਨੀ ਸਥਾਪਨਾ ਦਿਵਸ ਦੇ ਪਵਿੱਤਰ ਭੰਡਾਰੇ ’ਤੇ ਭੈਣ ਹਨੀਪ੍ਰੀਤ ਇੰਸਾਂ ਨੇ ਕੀਤੀ ਸ਼ਿਰਕਤ

Foundation Day

ਪੂਜਨੀਕ ਗੁਰੂ ਜੀ ਨੇ ਭੇਜੀ 15ਵੀਂ ਚਿੱਠੀ, ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ

(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ’ਚ ਪਵਿੱਤਰ ‘ਰੂਹਾਨੀ ਸਥਾਪਨਾ ਦਿਵਸ ਦਾ ਭੰਡਾਰਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਿਮਾਚਲ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਸਮੇਤ ਦੁਨੀਆ ਭਰ ਤੋਂ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। (Foundation Day )

ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਦਰਯੋਗ ਬੇਟੀ ਹਨੀਪ੍ਰੀਤ ਇੰਸਾਂ ਨੇ ਪਵਿੱਤਰ ਭੰਡਾਰੇ ‘ਚ ਸ਼ਿਰਕਤ ਕੀਤੀ। ਪਵਿੱਤਰ ਭੰਡਾਰੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਭੇਜੀ ਗਈ 15ਵੀਂ ਰੂਹਾਨੀ ਚਿੱਠੀ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਚਿੱਠੀ ਸੁਣ ਕੇ ਸਾਧ-ਸੰਗਤ ਭਾਵੁਕ ਹੋ ਗਈ।

 

View this post on Instagram

 

A post shared by Honeypreet Insan (@honeypreet_insan)

ਰੂਹਾਨੀ ਸਥਾਪਨਾ ਦਿਵਸ ’ਤੇ 15ਵੀਂ ਰੂਹਾਨੀ ਚਿੱਠੀ

Letter-of-Saint-Dr.-MSG

ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰੋ ਤੇ ਸੇਵਾਦਾਰੋ। ਤੁਹਾਨੂੰ ਸਭ ਨੂੰ 75ਵੇਂ ਸਥਾਪਨਾ ਦਿਵਸ ਤੇ 16ਵੇਂ ‘ਜਾਮ ਏ ਇੰਸਾਂ ਗੁਰੂ ਕਾ ਦਿਵਸ’ ਦੀ ਬਹੁਤ-2 ਵਧਾਈ ਤੇ ਬਹੁਤ-2 ਆਸ਼ੀਰਵਾਦ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।

ਸਾਡੇ ਜਾਨ ਤੋਂ ਵੀ ਪਿਆਰੇ ਕਰੋੜਾਂ ਬੱਚਿਓ, ਤੁਸੀਂ ਸਾਰੇ ਆਪਣੇ-2 ਪਿੰਡਾਂ ਤੇ ਬਲਾਕਾਂ ’ਚ ਜੋ ‘ਨਾਮ ਚਰਚਾ’ ਕਰ ਰਹੇ ਹੋ, ਉਸ ਲਈ ਅਸੀਂ ਪਰਮ ਪਿਤਾ ਪਰਮਾਤਮਾ ਅੱਗੇ ਇਹ ਪ੍ਰਾਰਥਨਾ ਕਰਦੇ ਹਾਂ ਕਿ ਉਹ ਤੁਹਾਨੂੰ ਇਸ ਦਾ ‘ਫਲ’ ਅੱਗੇ ਤੋਂ ਸੈਂਕੜੇ ਗੁਣਾ ਵਧ ਕੇ ਦੇਣ ਤੇ ਜੋ ਤੁਸੀਂ ‘ਡੇਰਿਆਂ’ ’ਚ ਆ ਕੇ ‘ਨਾਮ ਚਰਚਾ, ਸਤਿਸੰਗ’ ਸੁਣਦੇ ਹੋ ਤੇ ਸੇਵਾ ਕਰਦੇ ਹੋ ਉਸ ਦਾ ‘ਫਲ’ ਤੁਹਾਨੂੰ, ਹਰ ਵਾਰ, ਹਜ਼ਾਰਾਂ ਗੁਣਾ ਵਧ ਕੇ ਦੇਣ। ਪਰਮ ਪਿਤਾ ਜੀ ਤੁਹਾਨੂੰ ਬਹੁਤ-2 ਖੁਸ਼ੀਆਂ ਰੂਪੀ ‘ਫਲ’ ਜ਼ਰੂਰ ਦੇਣਗੇ।

ਸਾਡੇ ਪਿਆਰੇ ਬੱਚਿਓ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਤੁਹਾਡੇ MSG ਗੁਰੂ 1948 ਤੋਂ ਹੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਊਚ-ਨੀਚ, ਜਾਤ-ਪਾਤ ਦਾ ਭੇਦਭਾਵ ਨਹੀਂ ਕਰਦੇ ਤਾਂ ਤੁਸੀਂ ਸਾਰੇ ਵੀ ਸਾਡੀਆਂ ਉਪਰੋਕਤ ਗੱਲਾਂ ਨੂੰ ਮੰਨਦੇ ਹੋ ਪਰ ਜੋ 100 ਪ੍ਰਤੀਸ਼ਤ ਇਨ੍ਹਾਂ ਗੱਲਾਂ ਨੂੰ ਮੰਨੇਗਾ, ਪਰਮ ਪਿਤਾ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਉਨ੍ਹਾਂ ਨੂੰ ਤੰਦਰੁਸਤੀ ਤੇ ਰੂਹਾਨੀ ਤਾਜ਼ਗੀ ਬਖਸ਼ਣਗੇ। ਪਿਆਰੇ ਬੱਚਿਓ ਭੰਡਾਰੇ ਦੇ ਇਸ ਸ਼ੁੱਭ ਮੌਕੇ ’ਤੇ ਇੱਕ ਨਵਾਂ ਮਾਨਵਤਾ ਭਲਾਈ ਕਾਰਜ ਸ਼ੁਰੂ ਕਰ ਰਹੇ ਹਾਂ। ਤੁਸੀਂਂ ਰੋਜ਼ਾਨਾ ਜਾਂ 7 ਦਿਨਾਂ ’ਚ ਤਿੰਨ ਵਾਰ ਆਪਣੇ ਬੱਚਿਆਂ ਨੂੰ ‘ਮਾਨਵਤਾ ਤੇ ਮਾਨਵਤਾ ਭਲਾਈ, ਸਿ੍ਰਸ਼ਟੀ ਦੀ ਭਲਾਈ ਬਾਰੇ ਸਿੱਖਿਆ ਦਿਓਗੇ, ਪਿਆਰ ਨਾਲ ਸਮਝਾਓਗੇ। ਇਸ ਕਾਰਜ ਦਾ ਨਾਂਅ ਹੈ ‘ਉੱਤਮ ਸੰਸਕਾਰ’। ਤੁਸੀਂ ਹੱਥ ਖੜ੍ਹੇ ਕਰੋ। ਨਾਅਰਾ ਲਾਓ। ਹੱਥ ਹੇਠਾਂ ਕਰ ਲਓ। ਸਤਿਗੁਰੂ ਜੀ ਤੁਹਾਨੂੰ ਸਭ ਨੂੰ ਬਹੁਤ-2 ਨਵੀਆਂ ਖੁਸ਼ੀਆਂ ਦੇਵੇ ਤੇ ਤੁਹਾਡੀ ਸਭ ਤੋਂ ਵੱਡੀ ਜਾਇਜ਼ ਮੰਗ ਜਲਦ ਤੋਂ ਜਲਦ ਪੂਰੀ ਕਰਨ, ਉਹ ਜ਼ਰੂਰ ਪੂਰੀ ਕਰਨਗੇ।

ਸਾਡੇ ਅਤਿ ਪਿਆਰੇ ਬੱਚਿਓ, ਤੁਸੀਂ ਸਭ ਸਾਡੀ ਭਾਵ ਤੁਹਾਡੇ MSG ਗੁਰੂ ਦੀ ਗੱਲ ਮੰਨਦੇ ਹੋਏ ਨਾਮ ਚਰਚਾ ਤੇ ਨਾਮ ਚਰਚਾ ਸਤਿਸੰਗ ’ਚ ਏਕਤਾ ਤੇ ਇੱਕ ਰਹਿਣ ਦਾ ਤੇ ਆਪਣੇ ਗੁਰੂ ਦੇ ਹੀ ਬਣੇ ਰਹਿਣ ਦਾ ਪ੍ਰਣ ਕਰਕੇ ਨਾਅਰਾ ਲਾਉਂਦੇ ਹੋ ਤਾਂ ਅਸੀਂ ਵੀ ਤੁਹਾਨੂੰ ਬਚਨ ਦਿੰਦੇ ਹਾਂ ਕਿ ਅਸੀਂ ਹੀ ਤੁਹਾਡੇ ਐੱਮਐੱਸਜੀ ਗੁਰੂ ਸੀ, ਹਾਂ ਤੇ ਰਹਿੰਦੇ ਹੋਏ ਤੁਹਾਡੇ ਇਸ ਪ੍ਰਣ ਦੇ ਬਦਲੇ ਹਰ ਵਾਰ ਪਰਮ ਪਿਤਾ ਪਰਮਾਤਮਾ ਤੋਂ ਤੁਹਾਨੂੰ ਨਵੀਆਂ-2 ਰੂਹਾਨੀ, ਨੂਰਾਨੀ ਤੇ ਦੁਨਿਆਵੀ ਖੁਸ਼ੀਆਂ ਦਿਵਾਉਂਦੇ ਰਹਾਂਗੇ ਤੇ ਤੁਹਾਡੇ ਨਾਲ ਤੇ ਦੇਹ ਰੂਪ ’ਚ ਸਾਹਮਣੇ ਆ ਕੇ ਤੁਹਾਡਾ ਸਭ ਦਾ ਮਾਰਗਦਰਸ਼ਨ ਕਰਦੇ ਰਹਾਂਗੇ। ਸ਼ਾਹ ਮਸਤਾਨਾ ਜੀ ਦਾਤਾ ਨੇ 1948, 29 ਅਪਰੈਲ ਨੂੰ ਨੀਂਹ ਰੱਖਣ ਤੋਂ ਬਾਅਦ, ਮਈ ’ਚ ਪਹਿਲਾ ਸਤਿਸੰਗ ਡੇਰੇ ’ਚ ਕੀਤਾ ਸੀ ਤਾਂ ਮਈ ਦੇ ਆਖਰੀ ਐਤਵਾਰ ਨੂੰ ‘‘ਸਤਿਸੰਗ ਭੰਡਾਰਾ’’ ਮਨਾਇਆ ਕਰਾਂਗੇ।
ਆਸ਼ੀਰਵਾਦ।

ਤੁਹਾਡਾ MSG ਗੁਰੂ
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
M
S
G
27.4.2023

Letter-of-Saint-Dr.-MSG

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।