ਐਲਨਾਬਾਦ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਅਤੇ ਜੀਐੱਸਐੱਮ ਰਾਂਝਾ ਇੰਸਾਂ (Ranjha Ram Insan) ਨਮਿੱਤ ਸ਼ਰਧਾਂਜਲੀ ਨਾਮ-ਚਰਚਾ ਵੀਰਵਾਰ ਨੂੰ ਬਲਾਕ ਐਲਨਾਬਾਦ ਦੇ ਪਿੰਡ ਮੱਲੇਕਾਂ ’ਚ ਹੋਈ। ਨਾਮ-ਚਰਚਾ ’ਚ ਡੇਰਾ ਸੱਚਾ ਸੌਦਾ ਦੀ ਪ੍ਰਬੰਧਨ ਸਮਿਤੀ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ-ਸੰਗਤ, ਰਿਸ਼ਤੇਦਾਰ, ਸਗੇ-ਸੰਬੰਧੀ ਸਮੇਤ ਅਨੇਕ ਧਾਰਮਿਕ ਸਿਆਸੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਾਮਲ ਹੋ ਕੇ ਸੱਚਖੰਡਵਾਸੀ ਨੂੰ ਸ਼ਰਧਾ ਭਾਵਨਾ ਨਾਲ ਫੁੱਲ ਮਾਲਾਵਾਂ ਭੇਂਟ ਕੀਤੀਆਂ। (Sirsa News)
ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਪੇ੍ਰਮੀ ਸੇਵਕ ਸੰਤਲਾਲ ਇੰਸਾਂ ਨੇ ਨਾਅਰਾ ਲਾ ਕੇ ਅਤੇ ਅਰਦਾਸ ਦਾ ਸ਼ਬਦ ਬੋਲ ਕੇ ਕੀਤੀ। ਬਾਅਦ ’ਚ ਕਵੀਰਾਜਾਂ ਨੇ ਭਜਨਾਂ ਰਾਹੀਂ ਮਨੁੱਖ ਜੀਵਨ ’ਚ ਰਾਮ-ਨਾਮ ਦਾ ਜਾਪ ਕਰਨ ਲਈ ਪੇ੍ਰਰਿਤ ਕੀਤਾ। 85 ਮੈਂਬਰ ਅਮਰਜੀਤ ਇੰਸਾਂ ਨੇ ਹਾਜ਼ਰ ਸਾਧ-ਸੰਗਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਿਹੜਾ ਇਸ ਲੋਕ ’ਚ ਆਉਂਦਾ ਹੈ, ਉਸ ਨੂੰ ਇੱਕ ਦਿਨ ਜਾਣਾ ਜ਼ਰੂਰ ਪੈਂਦਾ ਹੈ। ਪਰ ਜਿਹੜਾ ਪ੍ਰਭੂ ਨਾਲ ਓੜ ਨਿਭਾਅ ਕੇ ਜਾਂਦੇ ਹਨ, ਉਨ੍ਹਾਂ ਦੀ ਗੱਲ ਵੱਖਰੀ ਹੁੰਦੀ ਹੈ।
ਸੇਵਾ ਭਾਵਨਾ ’ਚ ਲੰਘਿਆ ਜੀਵਨ | Ranjha Ram Insan
ਸੱਚਖੰਡਵਾਸੀ ਰਾਂਝਾ ਰਾਮ ਦਾ ਬਚਪਨ ਦਾ ਨਾਂਅ ਮੋਹਰੀ ਰਾਮ ਅਤੇ ਉਹ ਸ਼ਾਹ ਮਸਤਾਨਾ ਜੀ ਧਾਮ ’ਚ ਖੇਤੀਬਾੜੀ ਦਾ ਕੰਮ ਕਰਦੇ ਸਨ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਰਾਂਝਾ ਰਾਮ ਇੰਸਾਂ ਦੀ ਸੇਵਾ ਤੋਂ ਖੁਸ਼ ਹੋ ਕੇ ਇਨ੍ਹਾਂ ਦਾ ਨਾਂਅ ਮੋਹਰੀ ਰਾਮ ਤੋਂ ਬਦਲ ਕੇ ਰਾਂਝਾ ਰਾਮ ਕਰ ਦਿੱਤਾ।
ਆਖਰੀ ਸਮੇਂ ਤੱਕ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਮਾਨਵਤਾ ਭਲਾਈ ਕਾਰਜਾਂ ’ਚ ਲੱਗੇ ਰਹੇ। ਇਸ ਤੋਂ ਬਾਅਦ ਪਵਿੱਤਰ ਗ੍ਰੰਥ ’ਚੋਂ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ ਅਤੇ ਬਾਅਦ ’ਚ ਨਾਮ-ਚਰਚਾ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ’ਤੇ 85 ਮੈਂਬਰ ਉਮੇਦ ਕੁਮਾਰ ਇੰਸਾਂ ਅਤੇ ਨੇੜੇ ਦੇ ਬਲਾਕਾਂ ਤੋਂ ਕਾਫੀ ਗਿਣਤੀ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ, ਵੱਖ-ਵੱਖ ਸਮਿਤੀਆਂ ਦੇ ਮੈਂਬਰ, ਪਿੰਡ ਦੇ ਸ਼ਰਧਾਲੂ ਪ੍ਰੇਮੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਮੌਜ਼ੂਦ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।