ਪੁਲਿਸ ਨੇ 35 ਬੋਰੇ ਚੂਰਾ ਪੋਸਤ ਸਮੇਤ ਕੀਤੇ ਪੰਜ ਕਾਬੂ

Poppy

(ਡਾ. ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਕਾਰਵਾਈ ਤਹਿਤ ਕਾਊਂਟਰ ਇੰਟੈਲੀਜੈਂਸ ਵਿਭਾਗ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਕਿਸੇ ਗੁਪਤ ਸੂਚਨਾ ਦੇ ਅਧਾਰ ’ਤੇ ਨਾਕਾ ਬੰਦੀ ਕਰਦੇ ਹੋਏ ਤਲਵੰਡੀ ਭਾਈ -ਫਰੀਦਕੋਟ ਰੋਡ ’ਤੇ ਇੱਕ ਟਰਾਲਾ ਘੋੜਾ ਟਰੱਕ ਨੰਬਰ ਪੀ ਬੀ 05 ਏ ਬੀ 9596 ਨੂੰ ਰੋਕਿਆ ਤਾਂ ਉਸਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ 35 ਬੋਰੇ ਚੂਰਾ ਪੋਸਤ (ਭੁੱਕੀ) ਦੇ ਬਰਾਮਦ ਕੀਤੇ ਜਿਸ ਦਾ ਵਜਨ 7 ਕੁਵਿੰਟਲ 4 ਕਿਲੋ ਬਣਦਾ ਹੈ। (Poppy)

ਦੋਸ਼ੀਆਂ ਨੇ ਇਹ ਚੂਰਾ ਪੋਸਤ ਟਰੱਕ ਵਿੱਚ ਭਰੇ ਲੂਣ ਵਿਚ ਲੁਕੋ ਰੱਖਿਆ ਸੀ । ਦੋਸ਼ੀਆਂ ਵਿੱਚ ਗੁਰਜੀਤ ਸਿੰਘ,ਭਿੰਦਰ ਸਿੰਘ,ਇੰਦਰ ਸਿੰਘ , ਬਲਜੀਤ ਸਿੰਘ ਅਤੇ ਬਲਵਿੰਦਰ ਸਿੰਘ ਸ਼ਾਮਿਲ ਹਨ। ਗੱਲਬਾਤ ਕਰਦੇ ਹੋਏ ਕਾਊਟਰ ਇੰਟੈਲੀਜੈਸ ਦੇ ਇੰਚਾਰਜ ਇੰਸਪੈਕਟਰ ਬਲਦੇਵ ਸਿੰਘ ਪਤਲੀ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਇਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here