ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਸਨ ਬੂਟਾ ਸਿੰਘ ਇੰਸਾਂ: ਜਗਜੀਤ ਸਿੰਘ ਇੰਸਾਂ
ਗੋਨਿਆਣਾ ਮੰਡੀ, (ਜਗਤਾਰ ਜੱਗਾ)। ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਜੀਐੱਸਐੱਮ ਬੂਟਾ ਸਿੰਘ ਇੰਸਾਂ ਨਮਿੱਤ ਅੰਤਿਮ ਅਰਦਾਸ ਦੇ ਰੂਪ ਵਿੱਚ ਅੱਜ ਬਲਾਕ ਪੱਧਰੀ ਨਾਮ ਚਰਚਾ ਬਲਾਕ ਮਹਿਮਾ ਗੋਨਿਆਣਾ ਦੇ ਨਾਮ ਚਰਚਾ ਘਰ ਵਿੱਚ ਕੀਤੀ ਗਈ। ਇਸ ਨਾਮ ਚਰਚਾ ’ਚ ਡੇਰਾ ਸੱਚਾ ਸੌਦਾ ਦੀ ਮੈਨੇਜ਼ਮੈਂਟ ਕਮੇਟੀ ਦੇ ਮੈਂਬਰ, ਵੱਡੀ ਗਿਣਤੀ ’ਚ ਸਾਧ-ਸੰਗਤ, ਰਿਸ਼ਤੇਦਾਰ, ਪਰਿਵਾਰਕ ਮੈਂਬਰ, ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ।
ਨਾਮ ਚਰਚਾ ਦੌਰਾਨ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿਚੋਂ ਸ਼ਬਦਬਾਣੀ ਕੀਤੀ। ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸੀਨੀ. ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਨੇ ਕਿਹਾ ਕਿ ਜਿਥੇ ਸ੍ਰ. ਬੂਟਾ ਸਿੰਘ ਇੰਸਾਂ ਨੇ ਦੁਨੀਆਂਦਾਰੀ ਵਿੱਚ ਆਪਣੀ ਸਫ਼ਲਤਾ ਦੇ ਝੰਡੇ ਗੱਡ ਕੇ ਆਪਣੇ-ਆਪ ਨੂੰ ਇਕ ਸਫਲ ਵਿਅਕਤੀ ਵਜੋਂ ਸਥਾਪਤ ਕੀਤਾ ਉਥੇ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਾਹੀ ਦਰਬਾਰ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਸਮੇਂ ਤੋਂ ਆਪਣੇ ਆਪ ਨੂੰ ਮਾਨਵਤਾ ਦੇ ਸਮਰਪਿਤ ਕਰ ਦਿੱਤਾ।
ਉਨ੍ਹਾਂ ਦਰਬਾਰ ਵਿੱਚ ਸੇਵਾ ਦੌਰਾਨ ਹਰ ਕੰਮ ਨੂੰ ਬਾਖੂਬੀ ਕਰ ਸਕਣ ਵਾਲੇ ਅਤੇ ਕਦੇ ਵੀ ਨਾ ਥੱਕਣ ਵਾਲੇ ਸੇਵਾਦਾਰ ਵਜੋਂ ਨਾਮਣਾ ਖੱਟਿਆ। ਅਮਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਉਨ੍ਹਾਂ ਦੇ ਜੀਵਨ ਬਾਰੇ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਦੱਸਿਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇੱਕ ਸਮੇਂ ਦੌਰਾਨ ਉਨ੍ਹਾਂ ਨੂੰ ਕਿਹਾ ਕਿ ਇਹ ਪੂਰੀ ਸਾਧ-ਸੰਗਤ ਦੇ ਹੀ ਮਾਮਾ ਹਨ ਅਤੇ ਇਸ ਸਮੇਂ ਤੋਂ ਬਾਅਦ ਉਨ੍ਹਾਂ ਦੇ ਨਾਂਅ ਨਾਲ ਮਾਮਾ ਸ਼ਬਦ ਪੱਕੇ ਤੌਰ ’ਤੇ ਹੀ ਜੁੜ ਗਿਆ।
ਹਾਕਮ ਸਿੰਘ ਮਹਿਮਾ ਸਰਜਾ ਹੋਏ ਭਾਵੁਕ
ਸੇਵਾ ਸੰਮਤੀ ਦੇ ਮੈਂਬਰ ਹਾਕਮ ਸਿੰਘ ਇੰਸਾਂ ਮਹਿਮਾ ਸਰਜਾ ਨੇ ਜਦੋਂ ਉਹਨਾਂ ਦੀਆਂ ਮਿੱਠੀਆਂ ਯਾਦਾਂ ਨੂੰ ਸਾਧ-ਸੰਗਤ ਦੇ ਸਾਹਮਣੇ ਰੱਖਿਆ ਤਾਂ ਉਹ ਖੁਦ ਬੋਲਦੇ-ਬੋਲਦੇ ਭਾਵੁਕ ਹੋ ਗਏ। ਨਾਮ ਚਰਚਾ ਦੌਰਾਨ ਜੀਅੱੈਸਐੱਮ ਬੂਟਾ ਸਿੰਘ ਇੰਸਾਂ ਦੇ ਨਾਲ ਰਹਿੰਦੇ ਸਾਥੀਆਂ ਵੱਲੋਂ ਉਨ੍ਹਾਂ ਦੇ ਜੀਵਨ ਤੇ ਸਮਾਜ ਸੇਵੀ ਕੰਮਾਂ ’ਤੇ ਚਾਨਣਾ ਪਾਉਂਦਿਆਂ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਪੰਜਾਬ ਦੇ 85 ਮੈਂਬਰ ਸੰਤੋਖ ਸਿੰਘ ਇੰਸਾਂ ਨੇ ਆਖਿਆ ਕਿ ਬੂਟਾ ਸਿੰਘ ਵੱਲੋਂ ਕੀਤੇ ਗਏ ਭਲਾਈ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸ਼ਰਧਾਂਜਲੀਆਂ ਦੇ ਕੇ ਕੀਤਾ ਯਾਦ
ਨਾਮ ਚਰਚਾ ਦੌਰਾਨ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਜ਼ੋਰਾ ਸਿੰਘ ਇੰਸਾਂ ਜ਼ਿੰਮੇਵਾਰ ਸੇਵਾਦਾਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ, ਸੁਖਦੇਵ ਸਿੰਘ ਪੱਖੋ, ਗੁਰਚਰਨ ਸਿੰਘ ਇੰਸਾਂ, ਕਰਨੈਲ ਸਿੰਘ ਸੇਵਾ ਸੰਮਤੀ, 85 ਮੈਂਬਰ ਸੇਵਕ ਸਿੰਘ ਇੰਸਾਂ, ਜਸਵੰਤ ਸਿੰਘ ਇੰਸਾਂ ,ਪਰਮਜੀਤ ਸਿੰਘ ਇੰਸਾਂ , ਸੁਖਰਾਜ ਸਿੰਘ ਇੰਸਾਂ, ਭੈਣ ਇੰਦਰਜੀਤ ਇੰਸਾਂ ਅਤੇ ਕਮਲਜੀਤ ਇੰਸਾਂ, ਗੋਨਿਆਣਾ ਮੰਡੀ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਬੀਜੇਪੀ ਮੰਡਲ ਪ੍ਰਧਾਨ ਸੰਦੀਪ ਕੁਮਾਰ ਅਤੇ ਯੂਥ ਅਕਾਲੀ ਆਗੂ ਵਰਿੰਦਰਪਾਲ ਸਿੰਘ ਬੌਬੀ ਅਤੇ ਵੱਡੀ ਗਿਣਤੀ ਵਿੱਚ ਪਿੰਡਾਂ-ਸ਼ਹਿਰਾਂ ਦੀ ਸਾਧ-ਸੰਗਤ ਪੁੱਜੀ। ਨਾਮ ਚਰਚਾ ਦੀ ਕਾਰਵਾਈ 85 ਮੈਂਬਰ ਸ਼ਿੰਦਰਪਾਲ ਇੰਸਾਂ ਵੱਲੋਂ ਚਲਾਈ ਗਈ।