ਸਰਸਾ। ਉਹ ਜੀਵ ਬਹੁਤ ਹੀ ਭਾਗਾਂ ਵਾਲੇ ਹੁੰਦੇ ਹਨ ਜੋ ਸਤਿਗੁਰੂ ਨਾਲ ਸੱਚੀ ਪ੍ਰੀਤ ਲਾ ਕੇ ਉਸ ਨੂੰ ਅੰਤਿਮ ਸਮੇਂ ਤੱਕ ਪੂਰੇ ਦਿ੍ਰੜ੍ਹ ਵਿਸ਼ਵਾਸ ਨਾਲ ਨਿਭਾਉਂਦੇ ਹਨ। ਅਜਿਹੀ ਹੀ ਸਖਸ਼ੀਅਤ ਸਨ ਗੁਰੂ ਸਤਿ ਮਸਤ ਬ੍ਰਹਮਚਾਰੀ (ਜੀਐੱਸਐੱਮ) ਰਾਂਝਾ ਇੰਸਾਂ ਉਰਫ਼ ਮੋਹਰੀ ਰਾਮ (88), ਜੋ ਬੀਤੀ 23 ਅਪਰੈਲ 2023 ਦੀ ਸ਼ਾਮ 7 ਵਜੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ਵਿਖੇ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਸਤਿਗੁਰੂ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਹਨ। ਰਾਂਝਾ ਇੰਸਾਂ ਨੇ ਆਪਣੇ ਆਖ਼ਰੀ ਸਮੇਂ ਤੱਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਦਿੜ੍ਹ ਵਿਸ਼ਵਾਸ ਦੇ ਨਾਲ ਮਾਨਵਤਾ ਭਲਾਈ ਅਤੇ ਰਾਮ-ਨਾਮ ਦੇ ਸਿਮਰਨ ’ਚ ਲੱਗੇ ਰਹੇ।
ਜੀਐੱਸਐੱਮ ਰਾਂਝਾ ਇੰਸਾਂ ਉਰਫ਼ ਮੋਹਰੀ ਰਾਮ ਇੰਸਾਂ ਸੱਚਖੰਡ ਜਾ ਬਿਰਾਜੇ | Sirsa News
ਰਾਂਝਾ ਇੰਸਾਂ ਉਰਫ਼ ਮੋਹਰੀ ਰਾਮ ਇੰਸਾਂ ਦਾ ਜਨਮ ਸੰਨ 1935 ਨੂੰ ਪਿੰਡ ਮੱਲੇਕਾਂ ਜ਼ਿਲ੍ਹਾ ਸਰਸਾ ’ਚ ਮਾਤਾ ਸੁਹਾਗੋ ਬਾਈ ਅਤੇ ਪਿਤਾ ਗੋਮਾ ਰਾਮ ਦੇ ਘਰ ਹੋਇਆ। ਉਹ ਪੰਜ ਭਰਾਵਾਂ ਤੇ ਇੱਕ ਭੈਣ ਦੇ ਸਭ ਤੋਂ ਛੋਟੇ ਭਰਾ ਸਨ। 1967-68 ’ਚ ਉਨ੍ਹਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹ ਰੂਹਾਨੀ ਸਤਿਸੰਗਾਂ ’ਚ ਆਉਂਦੇ ਅਤੇ ਸੇਵਾ ਤੇ ਸਿਮਰਨ ’ਚ ਆਪਣਾ ਸਮਾਂ ਲਾ ਕੇ ਸਤਿਗੁਰੂ ਜੀ ਤੋਂ ਅਨਮੋਲ ਖੁਸ਼ੀਆਂ ਦੇ ਖਜ਼ਾਨੇ ਪ੍ਰਾਪਤ ਕਰਦੇ।
ਸੰਨ 1982 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਗੁਰੂ ਸਤਿ ਮਸਤ ਬ੍ਰਹਮਚਾਰੀ ਦੇ ਪ੍ਰਸ਼ਾਦ ਦੀ ਬਖਸ਼ਿਸ਼ ਕੀਤੀ। ਰਾਂਝਾ ਇੰਸਾਂ ਦੀ ਜ਼ਿਆਦਾਤਰ ਸੇਵਾ ’ਚ ਡਿਊਟੀ ਸ਼ਾਹ ਮਸਤਾਨਾ ਜੀ ਧਾਮ ਸਥਿੱਤ ਬਾਗ ’ਚ ਰਹਿੰਦੀ ਸੀ। ਉਹ ਉੱਥੇ ਕਾਫ਼ੀ ਸਮੇਂ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਹਜ਼ੂਰੀ ’ਚ ਗੰਨਾ ਉਗਾਉਂਦੇ ਰਹੇ ਹਨ, ਜੋ ਕਿ 20-25 ਫੁੱਟ ਦੇ ਹੋਇਆ ਕਰਦੇ ਸਨ। ਇਸ ਲਈ ਰਾਂਝਾ ਇੰਸਾਂ ਨੂੰ ਰਾਂਝਾ ਜੀ ਬਾਗ ਵਾਲੇ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਉਹ ਆਪਣੇ ਆਖ਼ਰੀ ਸਮੇਂ ਤੱਕ ਲਗਾਤਾਰ ਮਾਨਵਤਾ ਦੀ ਸੇਵਾ ਅਤੇ ਰਾਮ-ਨਾਮ ਦੇ ਸਿਮਰਨ ’ਚ ਲੱਗੇ ਰਹੇ। (Sirsa News)
ਕਸ਼ਿਸ਼ ਰੈਸਟੋਰੈਂਟ ਦੇ ਕੋਲ ਸ਼ਮਸ਼ਾਨਘਾਟ ’ਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ’ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ, ਡੇਰਾ ਸੱਚਾ ਸੌਦਾ ਮੈਨੇਜ਼ਮੈਂਟ ਤੇ ਸਾਧ-ਸੰਗਤ ਨੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ।