ਖਿਡਾਰੀਆਂ ਦੀ ਸੁਰੱਖਿਆ ’ਚ ਚੂਕ, ਜਿਹੜੇ ਹੋਟਲ ’ਚ ਸੀ ਵਿਰਾਟ ਕੋਹਲੀ ਉਸ ਹੋਟਲ ’ਚੋਂ ਤਿੰਨ ਮੁਲਜ਼ਮ ਗਿ੍ਰਫਤਾਰ

Virat Kohli

(ਸੱਚ ਕਹੂੰ ਨਿਊਜ਼) ਚੰਡੀਗੜ੍ਹ । ਦਿੱਗਜ ਖਿਡਾਰੀਆਂ ਨਾਲ ਸਜੀ ਵਿਰਾਟ ਕੋਹਲੀ ਵਾਲੀ ਆਰਸੀਬੀ ਦੀ ਟੀਮ ਦੇ ਖਿਡਾਰੀਆਂ ਦੀ ਸੁਰੱਖਿਆ ’ਚ ਵੱਡੀ ਛੇੜਛਾੜ ਸਾਹਮਣੇ ਆਈ ਹੈ। ਚੰਡੀਗੜ੍ਹ ਦੇ ਜਿਹੜੇ ਹੋਟਲ ’ਚ ਟੀਮ ਰੂਕੀ ਸੀ ਉਹੀ ਹੋਟਲ ’ਚ 3 ਇਤਿਹਾਸ ਸ਼ੀਟਰਾਂ ’ਚ ਗਿ੍ਰਫਤਾਰ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲਾ ਦੇ ਕਾਤਲ ਦੀਪਕ ਟੀਨੂੰ ਦੇ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਖਿਡਾਰੀਆਂ ਨਾਲ ਫੋਟੋ ਖਚਵਾਉਣੀ ਚਾਹੁੰਦੇ ਸਨ। ਜਾਣਕਾਰੀ ਦਿੰਦੇ ਹੋਏ ਆਈਟੀ ਪਾਰਕ ਥਾਣਾ ਦੇ ਐੱਸਐੱਚਓ ਰੋਹਤਾਸ਼ ਯਾਦਨ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਸੱਟੇ ਸਬੰਧਿਤ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜੇ ਮੁਲਜ਼ਮਾਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਹੈ।

ਗੁੱਪਤ ਸੂਚਨਾ ਦੇ ਅਧਾਰ ’ਤੇ ਕੀਤਾ ਮੁਲਜ਼ਮਾਂ ਨੂੰ ਗ੍ਰਿਫਤਾਰ

ਦੱਸੇ ਦੇਈਏ ਕਿ ਚੰਡੀਗੜ੍ਹ ਪੁਲਿਸ ਨੂੰ 20 ਅਪਰੈਲ ਨੂੰ ਸੂਚਨਾ ਮਿਲੀ ਸੀ ਕਿ ਜਿਹੜੇ ਹੋਟਲ ’ਚ ਆਰਸੀਬੀ ਦੀ ਟੀਮ ਰੂਕੀ ਹੈ ਉਹੀ ਹੋਟਲ ’ਚ 3 ਮੁਲਜ਼ਮਾਂ ਨੇ ਵੀ ਕਮਰਾ ਬੁਕ ਕਰਵਾਇਆ ਹੈ। ਗੁਪਤ ਸੂਚਨਾ ਦੇ ਅਧਾਰ ’ਤੇ ਆਈਟੀ ਪਾਰਕ ਥਾਣਾ ਐੱਸਐੱਚਓ, ਇੰਸਪੈਕਟਰ ਰੋਹਤਾਸ਼ ਯਾਦਵ ਨੇ ਤਤਕਾਲ ਪ੍ਰਭਾਵ ਨਾਲ ਰਾਤ ਕਰੀਬ 10 ਵਜੇ ਆਪਣੀ ਟੀਮ ਨਾਲ ਹੋਟਲ ’ਚ ਛਾਪੇਮਾਰੀ ਕਰਕੇ ਮੁਲਜਮਾਂ ਨੂੰ ਗਿ੍ਰਫਤਾਰ ਕਰ ਲਿਆ। ਗਿ੍ਰਫਤਾਰ ਕੀਤੇ ਗਏ ਮੁਲਜਮਾਂ ਦੀ ਪਛਾਣ ਜੀਰਕਪੁਰ ਦੀ ਰਾਇਲ ੲਸੇਸਟ ਸੋਸਾਈਟੀ ਵਾਸੀ ਰੋਹਿਤ (33), ਸੈਕਟਰ-23 ਬਾਪੂਧਾਮ ਕਲੋਨੀ ਵਾਸੀ ਮੋਹਿਤ ਭਾਰਦਵਾਜ (33) ਅਤੇ ਹਰਿਆਣਾ ਦੇ ਜ਼ਿਲ੍ਹਾ ਝੱਜਰ, ਬਹਾਦੁਰਗੜ੍ਹ ਦੇ ਰਹਿਣ ਵਾਲੇ ਨਵੀਨ ਕੁਮਾਰ ਦੇ ਰੂਪ ’ਚ ਹੋਈ ਹੈ। ਪੁਲਿਸ ਨੇ ਤਿੰਨਾ ਮੁਲਜਮਾਂ ਨੂੰ ਪਿ੍ਰਵੇਂਟਿਵ ਐਕਸ਼ਨ ਦੀ ਕਾਰਵਾਈ ਤਹਿਤ ਗਿ੍ਰਫਤਾਰ ਕੀਤਾ ਹੈ।

ਸਿੱਧੂ ਮੂਸੇਵਾਲੇ ਦੇ ਕਾਤਲ ਗੈਂਗਸਟਰ ਦਾ ਸਾਥੀ ਹੈ ਮੋਹਿਤ

ਪੁਲਿਸ ਜਾਂਚ ’ਚ ਪਤਾ ਲੱਗਿਆ ਹੈ ਕਿ ਸੈਕਟਰ-26 ਬਾਪੂਧਾਮ ਕਲੋਨੀ ਦਾ ਮੋਹਿਤ ਭਾਰਦਵਾਜ ਨੂੰ ਇਸ ਤੋਂ ਪਹਿਲਾਂ ਚੰਡੀਗੜ੍ਹ ਕ੍ਰਾਈਮ ਸੇਲ ਨੇ ਅਕਤੂਬਰ 2022 ’ਚ ਗਿ੍ਰਫਤਾਰ ਕੀਤਾ ਸੀ। ਉਹ ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਦੀਪਕ ਟੀਨੂੰ ਦਾ ਸਾਥੀ ਹੈ। ਉਸ ਨੂੰ ਜ਼ਿਲ੍ਹਾ ਕ੍ਰਾਈਮ ਸੇਲ ਨੇ ਇੱਕ ਪਸਤੌਲ ਨਾਲ ਗਿ੍ਰਫਤਾਰ ਕੀਤਾ ਸੀ। ਇਹ ਹੀ ਏਵਜ ’ਚ ਉਸ ’ਤੇ ਆਈਟੀ ਪਾਰਕ ਥਾਣੇ ’ਚ ਆਰਮਸ ਐੱਕਟ ਦਾ ਮਾਮਲਾ ਦਰਜ਼ ਹੋਇਆ ਸੀ। ਇਸ ਤਰ੍ਹਾਂ ਸਰਕਾਰੀ ਕਰਮਚਾਰੀ ਨਾਲ ਕੁੱਟਮਾਰ ਅਤੇ ਤੀਜਾ ਮਾਮਲਾ ਸੈਕਟਰ-7 ਦੇ ਗ੍ਰਾਫੋ ਕਲੱਬ ਦੇ ਬਾਹਰ ਕੁੱਟਮਾਰ ਕਰਨਾ ਦਾ ਮਾਮਲਾ ਦਰਜ ਹੋਇਆ ਸੀ।

ਦੂਜਾ ਮੁਲਜਮ ਰਿੱਮੀ ਗੋਲੀਕਾਂਡ ਦਾ ਮੁਲਜ਼ਮ

ਨਾਲ ਹੀ ਗਿ੍ਰਫਤਾਰ ਮੁਲਜਮਾਂ ’ਚ ਰੋਹਿਤ ਉਰਫ ਰਿੰਮੀ ਸੈਕਟਰ-26 ਦੀ ਬਾਪੂਧਾਮ ਕਲੋਨੀ ਦਾ ਰਹਿਣ ਵਾਲਾ ਹੈ। 2018 ’ਚ ਐੱਫਬਾਰ ਕਲੱਬ ’ਚ ਭਾਜਪਾ ਨੇਤਾ ਨੇ ਜਨਮਦਿਨ ਪਾਰਟੀ ’ਚ ਗੋਲੀ ਚੱਲਣ ਦੀ ਘਟਨਾ ’ਚ ਰੋਹਿਤ ਉਰਫ ਰਿੰਮੀ ਦਾ ਨਾਂਅ ਵੀ ਸ਼ਾਮਲ ਸੀ। 20 ਨਵੰਬਰ, 2018 ਨੂੰ ਮਾਮਲੇ ’ਚ ਐੱਫਆਈਆਰ ਦਰਜ ਹੋਈ ਸੀ। ਨਾਲ ਹੀ ਹਰਿਆਣਾ ਦੇ ਬਹਾਦੁਰਗੜ੍ਹ ਦਾ ਵਾਸੀ ਨਵੀਨ ਖਿਲਾਫ 2019 ’ਚ ਪੰਚਕੂਲਾ ਸੈਕਟਰ-20 ਦੇ ਸ਼ੋਰੂਮ ’ਚ ਡਕੈਤੀ ਦਾ ਕੇਸ ਦਰਜ ਕੀਤਾ ਗਿਆ ਸੀ। ਡਕੈਤੀ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ। ਉਸ ’ਤੇ ਅੰਬਾਲਾ ’ਚ ਵੀ ਦੋ ਕੇਸ ਦੱਸੇ ਜਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ