(ਗੁਰਪ੍ਰੀਤ ਸਿੰਘ ) ਸੰਗਰੂਰ । ਜ਼ਿਲ੍ਹਾ ਸੰਗਰੂਰ ਦੇ ਹਲਕਾ ਦਿੜ੍ਹਬਾ ਦੇ ਵੱਖ-ਵੱਖ ਪਿੰਡਾਂ ਵਿਚ ਭਾਰੀ ਗੜੇਮਾਰੀ ਹੋਈ। ਗੜੇਮਾਰੀ ਕਾਰਨ ਹਲਕਾ ਦਿੜ੍ਹਬਾ ਦੇ ਪਿੰਡ ਛਾਹੜ ਵਿਖੇ ਖੜੀ ਕਣਕ ਤੇ ਹਰੇ ਚਾਰੇ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਾਇਆ। ਗੜਿਆਂ ਕਾਰਨ ਧਰਤੀ ਚਿੱਟੀ ਨਜ਼ਰ ਆਈ, ਇੰਜ ਲੱਗ ਰਿਹਾ ਸੀ ਕਿ ਜਿਵੇਂ ਚਿੱਟੀ ਚਾਦਰ ਵਿਛਾ ਦਿੱਤੀ ਹੋਵੇ। ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਨੂੰ ਫਿਕਰਾਂ ‘ਚ ਪਾ ਦਿੱਤਾ ਹੈ।
ਕਿਸਾਨਾਂ ਦੀ ਇੱਕ ਵਾਰ ਫਿਰ ਵਧੀ ਚਿੰਤਾ
ਦੂਜੇ ਪਾਸੇ ਬੇਮੌਸੀ ਪੈ ਰਹੇ ਇਸ ਮੀਂਹ ਨੇ ਕਿਸਾਨਾਂ ਦੀ ਇੱਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ। ਪਹਿਲਾਂ ਹੀ ਭਾਰੀ ਮੀਂਹ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ ਜਦੋਕਿ ਹੁਣ ਇੱਕ ਵਾਰ ਫਿਰ ਮੌਸਮ ਖਰਾਬ ਹੋਣ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਣਾ ਲਾਜ਼ਮੀ ਹੈ। ਕਣਕ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ ਮੌਸਮ ਦੀ ਖਰਾਬੀ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ, ਜਿਸ ਕਰਕੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਬੇਮੌਸਮੀ ਪਏ ਮੀਂਹ ਅਤੇ ਗੜੇਮਾਰੀ, ਤੇਜ਼ ਹਵਾਵਾਂ ਨੇ ਉਨ੍ਹਾਂ ਦੀ ਖੜ੍ਹੀ ਫਸਲ ਦਾ ਭਾਰੀ ਨੁਕਸਾਨ ਕੀਤਾ। ਗੜੇਮਾਰੀ ਕਾਰਨ ਖੇਤਾਂ ਵਿਚਲੀ ਕਣਕ ਦੀਆਂ ਬੱਲੀਆਂ ਨੁਕਸਾਨੀਆਂ ਗਈਆਂ ਹਨ ਜਿਸ ਕਾਰਨ ਫਸਲ ਦੇ ਝਾੜ ’ਤੇ ਵੀ ਅਸਰ ਪਵੇਗਾ ਅਤੇ ਵਾਢੀ ਸਮੇਂ ਵੀ ਮੁਸ਼ਕਿਲ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ