ਕੰਬਾਈਨ ਵੀ ਹੋਈ ਸੜ੍ਹਕੇ ਸੁਆਹ | Fazilka News
ਮੰਡੀ ਲਾਧੂਕਾ/ਫਾਜ਼ਿਲਕਾ (ਰਜਨੀਸ਼ ਰਵੀ)। ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫਸਲ ਸੜ ਕੇ ਸੁਆਹ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ (Fazilka News) । ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਜੱਲਾ ਲੱਖੇਕੇ ਹਿਠਾੜ ਵਿਖੇ ਫਸਲ ਦੀ ਕਟਾਈ ਕਰ ਰਹੀ ਕੰਬਾਈਨ ਵਿੱਚੋਂ ਅਚਾਨਕ ਅੱਗ ਨਿਕਲਣ ਨਾਲ ਕਰੀਬ ਢਾਈ ਏਕੜ ਕਣਕ ਦੀ ਫਸਲ ਅਤੇ ਨਾੜ ਸੜ੍ਹਕੇ ਸੁਆਹ ਹੋ ਗਿਆ ਹੈ। ਅੱਗ ਐਨੀ ਭਿਆਨਕ ਸੀ ਕਿ ਕੰਬਾਈਨ ਵੀ ਲਪੇਟ ’ਚ ਆ ਕੇ ਸੜ੍ਹ ਗਈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅੱਗ ਲੱਗਣ ਨਾਲ ਕਿਸਾਨ ਬਲਜਿੰਦਰ ਸਿੰਘ ਪੁੱਤਰ ਪਿੱਪਲ ਸਿੰਘ, ਕਿੱਕਰ ਸਿੰਘ ਪੁੱਤਰ ਦੀਪਲ ਸਿੰਘ ਦੀ 2 ਏਕੜ, ਸੁਰਜੀਤ ਸਿੰਘ ਪੁੱਤਰ ਕੁੰਦਨ ਸਿੰਘ 4 ਕਨਾਲਾਂ ਅਤੇ ਕਰੀਬ 3 ਏਕੜ ਨਾੜ ਸੜ੍ਹਕੇ ਸੁਆਹ ਹੋ ਗਿਆ।
ਕਿਸਾਨਾਂ ਨੇ ਕੀਤੀ ਮੁਆਵਜੇ ਦੀ ਮੰਗ | Fazilka News
ਕਿਸਾਨਾਂ ਨੇ ਦੱਸਿਆ ਕਿ ਅੱਗ ਲੱਗਣ ਉਪਰੰਤ ਫਾਇਰ ਬਿ੍ਰਗੇਡ ਨੂੰ ਸੂਚਿਤ ਕੀਤਾ ਗਿਆ, ਪਰ ਉਸ ਤੋਂ ਪਹਿਲਾਂ ਕਿਸਾਨਾਂ ਨੇ ਪਾਣੀ ਦੀ ਬਾਲਟੀਆਂ ਨਾਲ ਅੱਗ ’ਤੇ ਕਾਬੂ ਪਾ ਲਿਆ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਨਾਲ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋਏਆ ਹੈ। ਉਨ੍ਹਾਂ ਨੇ ਕਿਹਾ ਕਿ ਕਰੀਬ 7 ਲੱਖ ਦੀ ਕੰਬਾਈਨ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ 2 ਲੱਖ ਰੁਪਏ ਦੇ ਕਰੀਬ ਫਸਲ ਅਤੇ 1 ਲੱਖ ਰੁਪਏ ਦਾ ਨਾੜ੍ਹ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਦੀ ਤੁਰੰਤ ਸੜ੍ਹੀ ਹੋਈ ਫਸਲ ਦਾ ਬਣਦਾ ਮੁਆਵਜ਼ਾ ਦੇਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ