(ਸੱਚ ਕਹੂੰ ਨਿਊਜ਼) ਛੱਤੀਸਗੜ੍ਹ। ਛੱਤੀਸਗੜ੍ਹ ਦੇ ਗੌਰੇਲਾ-ਪੇਂਡਰਾ-ਮਰਵਾਹੀ ਜ਼ਿਲੇ ‘ਚ ਕੋਬਰਾ ਸੱਪ ਨਾਲ ਖੇਡਣਾ ਇਕ ਨੌਜਵਾਨ ਨੂੰ ਮਹਿੰਗਾ ਪੈ ਗਿਆ, ਜਦੋਂ ਸੱਪ (Snake) ਦੇ ਡੱਸਣ ਕਾਰਨ ਉਸ ਦੀ ਮੌਤ ਹੋ ਗਈ। ਨੌਜਵਾਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਸ ‘ਚ ਨੌਜਵਾਨ ਪਹਿਲਾਂ ਦਰੱਖਤ ਨਾਲ ਲਟਕਦੇ ਕੋਬਰਾ (Snake) ਨੂੰ ਡੰਡੇ ਨਾਲ ਪਰੇਸ਼ਾਨ ਕਰਦਾ ਹੈ। ਜਦੋਂ ਉਹ ਹੇਠਾਂ ਡਿੱਗਦਾ ਹੈ, ਉਹ ਇਸਨੂੰ ਫੜ ਲੈਂਦਾ ਹੈ ਅਤੇ ਇਸਨੂੰ ਆਪਣੇ ਹੱਥ ਦੇ ਦੁਆਲੇ ਲਪੇਟਦਾ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਉਸ ਨੂੰ ਮਨ੍ਹਾ ਕੀਤਾ ਪਰ ਫਿਰ ਵੀ ਉਹ ਨਹੀਂ ਮੰਨਦਾ। ਜਿਵੇਂ ਹੀ ਉਹ ਬਾਈਕ ਸਟਾਰਟ ਕਰਕੇ ਜਾਣ ਲੱਗਾ ਤਾਂ ਸੱਪ ਨੇ ਉਸ ਨੂੰ ਡੰਗ ਲਿਆ।
ਪਿੰਡ ਵਾਸੀਆਂ ਦੇ ਕਹਿਣ ਦੇ ਬਾਵਜ਼ੂਦ ਨੌਜਵਾਨ ਸੱਪ ਨੂੰ ਛੇੜਨ ਤੋਂ ਨਾ ਹਟਿਆ
ਗੌਰੇਲਾ ਖੇਤਰ ਦੇ ਪਿੰਡ ਪਕਰੀਆ ਵਿਖੇ ਕਰੀਬ 10 ਦਿਨ ਪਹਿਲਾਂ ਪਿੰਡ ਦੇ ਹੀ ਨੌਜਵਾਨ ਈਸ਼ਵਰ ਸਿੰਘ ਗੌਂਡ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਸੀ। ਹੁਣ ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਈਸ਼ਵਰ ਸਿੰਘ ਨੇ ਪਿੰਡ ਦੀ ਮੁੱਖ ਸੜਕ ’ਤੇ ਇੱਕ ਦਰੱਖਤ ’ਤੇ ਬੈਠੇ ਕੋਬਰਾ ਨੂੰ ਡੰਡੇ ਦੀ ਮੱਦਦ ਨਾਲ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਛੇੜ ਰਿਹਾ ਸੀ। ਇਸ ਦੌਰਾਨ ਪਿੰਡ ਵਾਸੀਆਂ ਨੇ ਉਸ ਨੂੰ ਅਜਿਹਾ ਕਰਨ ਤੋਂ ਵਰਜਿਆ ਪਰ ਈਸ਼ਵਰ ਨਹੀਂ ਮੰਨਿਆ।
ਸੱਪ ਹੇਠਾਂ ਉਤਰਦਾ ਹੈ ਤਾਂ ਈਸ਼ਵਰ ਉਸ ਨੂੰ ਹੱਥਾਂ ’ਚ ਲਪਟੇ ਲੈਂਦਾ ਹੈ। ਇਸ ਦੌਰਾਨ ਕੋਬਰਾ ਈਸ਼ਵਰ ਨੂੰ ਡਸ ਲੈਂਦਾ ਹੈ। ਜਿਸ ਦੌਰਾਨ ਈਸ਼ਵਰ ਜ਼ਮੀਨ ’ਤੇ ਡਿੱਗ ਜਾਂਦਾ ਹੈ। ਜਿਸ ਨੂੰ ਚੁੱਕ ਕੇ ਪਰਿਵਾਰਕ ਮੈਂਬਰ ਛੇਤੀ ਛੇਤੀ ਹਸਪਤਾਲ ਲੈ ਗਏ। ਡਾਕਟਰਾਂ ਨੇ ਚੈਕਅਪ ਕੀਤਾ ਤੇ ਉਸ ਦੀ ਮੌਤ ਹੋ ਚੁੱਕੀ ਸੀ। ਦੂਜੇ ਪਾਸੇ ਸੱਪ ਹੋਣ ਦੀ ਖਬਰ ’ਤੇ ਸਪਰ ਮਿੱਤਰ ਦੁਵਾਰਕਾ ਕੋਲ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਕੋਬਰਾ ਨੂੰ ਰੈਸਕਿਊ ਕੀਤਾ ਤੇ ਫਿਰ ਸੁਰੱਖਿਆ ਕਰਕੇ ਸੋਨਨਦੀ ਦੇ ਕਿਨਾਰੇ ਜੰਗਲ ’ਚ ਛੱਡ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਬਰਾ ਜਾਂ ਕਿਸੇ ਹੋਰ ਜਗੰਲੀ ਜੀਵ ਦੇ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ