ਮੈਕਸਵੈੱਲ ਦੀ ਵਿਸਫੋਟਕ ਪਾਰੀ ਕੋਹਲੀ-ਡੂ ਪਲੇਸਿਸ ਦਾ ਫਿਫਟੀ
ਬੰਗਲੁਰੂ । ਆਈਪੀਐਲ ’ਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰਜਾਇੰਟਸ ਵਿਚਾਲੇ ਮੁਕਾਬਲਾ ਜਾਰੀ ਹੈ। ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਲਖਨਊ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੈਂਗਲੁਰੂ ਨੇ ਸ਼ੁਰੂ ਤੋਂ ਹੀ ਤੇਜ਼ ਬੱਲੇਬਾਜ਼ੀ ਕੀਤੀ ਅਤੇ 20 ਓਵਰਾਂ ‘ਚ ਸਿਰਫ 2 ਵਿਕਟਾਂ ਗੁਆ ਕੇ 212 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ ਆਉਂਦੇ ਸਾਰੀ ਸ਼ਾਟ ਖੇਡਣੇ ਸ਼ੁਰੂ ਕਰ ਦਿੱਤੇ। ਕੋਹਲੀ ਨੇ 44 ਗੇਂਦਾਂ ‘ਤੇ 61 ਦੌੜਾਂ ਬਣਾਈਆਂ
ਕਪਤਾਨ ਫਾਫ ਡੂ ਪਲੇਸਿਸ ਅਤੇ ਗਲੇਨ ਮੈਕਸਵੈੱਲ ਨੇ ਸੈਂਕੜੇ ਦੀ ਸਾਂਝੇਦਾਰੀ ਕੀਤੀ। ਡੂ ਪਲੇਸਿਸ ਨੇ 46 ਗੇਂਦਾਂ ‘ਤੇ 79 ਅਤੇ ਵਿਰਾਟ ਕੋਹਲੀ ਨੇ 44 ਗੇਂਦਾਂ ‘ਤੇ 61 ਦੌੜਾਂ ਬਣਾਈਆਂ। ਗਲੇਨ ਮੈਕਸਵੈੱਲ 29 ਗੇਂਦਾਂ ‘ਚ 59 ਦੌੜਾਂ ਬਣਾ ਕੇ ਆਊਟ ਹੋ ਗਏ। ਲਖਨਊ ਵੱਲੋਂ ਅਮਿਤ ਮਿਸ਼ਰਾ ਅਤੇ ਮਾਰਕ ਵੁੱਡ ਨੂੰ 1-1 ਵਿਕਟ ਮਿਲੀ। ਦਿਨੇਸ਼ ਕਾਰਤਿਕ ਇਕ ਦੌੜ ਬਣਾ ਕੇ ਨਾਟ ਆਊਟ ਰਹੇ।
50 ਗੇਂਦਾਂ ਵਿੱਚ 115 ਦੌੜਾਂ ਦੀ ਸਾਂਝੇਦਾਰੀ
ਵਿਰਾਟ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਗਲੇਨ ਮੈਕਸਵੈੱਲ ਨੇ ਹਮਲਾਵਰ ਬੱਲੇਬਾਜ਼ੀ ਕੀਤੀ। ਉਨ੍ਹਾਂ ਨੂੰ ਫਾਫ ਡੂ ਪਲੇਸਿਸ ਦਾ ਸਮਰਥਨ ਮਿਲਿਆ, ਉਨ੍ਹਾਂ ਨੇ ਮਿਲ ਕੇ 19ਵੇਂ ਓਵਰ ‘ਚ ਟੀਮ ਦੇ ਸਕੋਰ ਨੂੰ 200 ਦੌੜਾਂ ਤੱਕ ਪਹੁੰਚਾਇਆ। ਦੋਵਾਂ ਨੇ ਮਿਲ ਕੇ 42 ਗੇਂਦਾਂ ‘ਚ ਸੈਂਕੜੇ ਦੀ ਸਾਂਝੇਦਾਰੀ ਕੀਤੀ। ਮੈਕਸਵੈੱਲ 20ਵੇਂ ਓਵਰ ਵਿੱਚ ਆਊਟ ਹੋ ਗਿਆ। ਦੋਵਾਂ ਨੇ ਸਿਰਫ਼ 50 ਗੇਂਦਾਂ ਵਿੱਚ 115 ਦੌੜਾਂ ਜੋੜੀਆਂ।
Points Table IPL
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ