ਸਾਡੇ ਨਾਲ ਸ਼ਾਮਲ

Follow us

25.1 C
Chandigarh
Thursday, February 19, 2026
More
    Home Breaking News ਭਾਰਤ-ਪਾਕਿ ਸਰਹ...

    ਭਾਰਤ-ਪਾਕਿ ਸਰਹੱਦ ਨੇੜੇ ਬੀਐਸਐਫ ਨੇ ਬਰਾਮਦ ਕੀਤੀ ਹੈਰੋਇਨ

    Heroin

    (ਸਤਪਾਲ ਥਿੰਦ)ਫਿਰੋਜ਼ਪੁਰ। ਭਾਰਤ ਪਾਕਿ ਸਰਹੱਦ ‘ਤੇ ਤਾਈਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਸਰਚ ਦੌਰਾਨ ਤਿੰਨ ਪੈਕਟਾਂ ਵਿਚੋਂ ਹੈਰੋਇਨ ਵਰਗੇ ਨਸ਼ੀਲੇ ਪਦਾਰਥ ਬਰਾਮਦ ਕਰਨ ਦੀ ਪੁਸ਼ਟ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਬੀਐੱਸਐਫ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਫਿਰੋਜਪੁਰ ਜ਼ਿਲ੍ਹੇ ਦੇ ਸਰਹੱਦ ਪਿੰਡ ਗੰਦੂ ਕਿਲਚਾ ਨੇੜੇ, ਕਣਕ ਦੇ ਖੇਤਾਂ ਵਿੱਚ ਪੀਲੀ ਚਿਪਕਣ ਵਾਲੀ ਟੇਪ ਵਿੱਚ ਲਪੇਟੇ 03 ਪੈਕੇਟ ਮਿਲੇ, ਜਦੋਂ ਇਸ ਇਲਾਕ ਦੀ ਤਲਾਸੀ ਲਈ ਗਈ ਤਾਂ ਇਹਨਾਂ ਪੈਕਟਾਂ ਨੂੰ ਚੈਕ ਕਰਨ ‘ਤੇ ਪੈਕਟਾਂ ਵਿਚੋਂ ਹੈਰੋਇਨ ਵਰਗਾ (ਵਜਨ – ਲਗਭਗ 1.6 ਕਿਲੋਗ੍ਰਾਮ) ਸੱਕੀ ਨਸੀਲਾ ਪਦਾਰਥ ਬਰਾਮਦ ਕੀਤਾ ਗਿਆ। ਇਸ ਤਰ੍ਹਾਂ ਬੀਐੱਸਐਫ ਜਵਾਨਾਂ ਨੇ ਇੱਕ ਵਾਰ ਫਿਰ ਤਸਕਰਾਂ ਦੀ ਨਾਪਾਕ ਕੋਸਿਸ ਨੂੰ ਨਾਕਾਮ ਕਰ ਦਿੱਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here