(ਗੁਰਤੇਜ ਜੋਸੀ) ਮਾਲੇਰਕੋਟਲਾ। ਬਹੁਜਨ ਸਮਾਜ ਪਾਰਟੀ ਨੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਦੀ ਅਗਵਾਈ ਵਿੱਚ ਵਿਧਾਨ ਸਭਾ ਵਿਚ ਪੇਸ਼ ਕੀਤੇ ਬਜ਼ਟ ਦੀਆਂ ਕਾਪੀਆਂ ਸਾੜ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜ਼ਬਰਦਸਤ ਪਿੱਟ ਸਿਆਪਾ ਕੀਤਾ। ਬਜ਼ਟ ਦੀਆਂ ਕਾਪੀਆਂ ਫੂਕਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਮਕੌਰ ਸਿੰਘ ਨੇ ਕਿਹਾ ਕਿ 80 ਤੋਂ 90 ਫੀਸਦੀ ਲੋਕਾਂ ਲਈ ਬਜ਼ਟ ਵਿਚ ਇਕ ਧੇਲਾ ਵੀ ਨਾ ਦੇ ਕੇ ਆਮ ਆਦਮੀ ਪਾਰਟੀ ਨੇ ਸਡੂਲਕਾਸਟ, ਗਰੀਬਾਂ, ਮਜ਼ਦੂਰਾਂ ਤੇ ਘੱਟ ਗਿਣਤੀਆਂ ਵਿਰੋਧੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ। ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਹਰਪਾਲ ਸਿੰਘ ਚੀਮਾ ਨੂੰ ਖਜ਼ਾਨਾ ਮੰਤਰੀ ਸਰਕਾਰ ਨੇ ਬਣਾਇਆ ਹੋਵੇ ਤੇ ਉਹ ਆਪਣੇ ਸਮਾਜ ਲਈ ਬਜਟ ਵਿੱਚ ਕੁੱਝ ਵੀ ਨਾ ਦੇਵੇ ਲਗਦਾ ਹੈ ਕਿ ਇਹ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਦਾ ਤਿਆਰ ਕੀਤਾ ਹੈ ਤੇ ਹਰਪਾਲ ਸਿੰਘ ਚੀਮਾ ਦੇ ਤਾਂ ਦਸਤਖ਼ਤ ਹੀ ਹਨ। (Malerkotla News)
ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਚੁੱਕੇ ਸਵਾਲ (Malerkotla News)
ਭਾਵੇਂ ਕਿ ਭਗਵੰਤ ਸਿੰਘ ਮਾਨ ਸਰਕਾਰੀ ਦਫਤਰਾਂ ਵਿਚ ਬਾਬਾ ਭੀਮ ਰਾਓ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਤਾਂ ਜ਼ਰੂਰ ਲਗਾ ਰੱਖੀਆਂ ਹਨ ਪਰ ਇਹਨਾਂ ਦੀ ਸੋਚ ’ਤੇ ਪਹਿਰਾ ਦੇਣ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਜੜ੍ਹਾਂ ਰਾਸ਼ਟਰੀ ਸੇਵਕ ਸੰਘ ਨਾਲ ਜੁੜੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਐਨੀ ਮਾੜੀ ਹੈ ਦਿਨ ਦਿਹਾੜੇ ਲੁੱਟਾਂ ਖੋਹਾਂ, ਕਤਲ ਦੀਆਂ ਵਾਰਦਾਤਾਂ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਨਰੇਗਾ ਮਜ਼ਦੂਰਾਂ ਦੀ ਗੱਲ ਕਰਦਿਆਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਨੂੰ 303 ਰੁਪਏ ਦਿਹਾੜੀ ਮਿਲਦੀ ਹੈ ਤੇ ਬਜਟ ਵਿੱਚ ਇਹਨਾਂ ਨੂੰ ਵੀ ਕੁੱਝ ਨਹੀਂ ਦਿੱਤਾ।
ਉਹਨਾਂ ਕਿਹਾ ਆਮ ਆਦਮੀ ਦੀ ਸਰਕਾਰ ਤਾਂ ਲੋਕ ਸਭਾ ਸੰਗਰੂਰ ਸੀਟ ਸੋ ਦਿਨਾਂ ਵਿਚ ਹੀ ਹਾਰ ਗਈ ਸੀ ਤੇ ਹੁਣ ਇਸ ਦੀ ਹਾਲਤ ਇਹ ਹੋ ਗਈ ਹੈ ਕਿ 92 ਐਮ ਐਲ ਏ, 7 ਚੇਅਰਮੈਨ ਤੇ ਚਾਰ ਰਾਜ ਸਭਾ ਮੈਂਬਰ ਹੋਣ ਤੇ ਜੰਲਧਰ ਦੀ ਲੋਕ ਸਭਾ ਜਿਮਣੀ ਚੋਣ ਲਈ ਕਾਂਗਰਸ ਦੇ ਰਿੰਕੂ ਨੂੰ ਲੱਭ ਕੇ ਉਮੀਦਵਾਰ ਬਣਾਇਆ। ਹੁਣ ਜਲੰਧਰ ਦੇ ਲੋਕ ਵੀ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਇਸ ਮੌਕੇ ਸਰਦਾਰ ਚਮਕੌਰ ਸਿੰਘ ਵੀਰ ਸੂਬਾ ਜਨ ਸਕੱਤਰ, ਜਿਲਾ ਪ੍ਰਧਾਨ ਸਮਸਾਦ ਅਨਸਾਰੀ,ਡਾ. ਹਰਜੋਤ ਸਿੰਘ, ਪੰਜਾਬ ਗੁਰਮੀਤ ਸਿੰਘ ਚੋਬਦਾਰਾ ਰਣਧੀਰ ਸਿੰਘ, ਨਾਗਰਾ ਜਿਲ੍ਹਾ ਇੰਚਾਰਜ ਰਾਜਿੰਦਰ ਸਿੰਘ ਯੂਥ ਪ੍ਰਧਾਨ ਸੰਤ ਸਿੰਘ, ਤੋ ਇਲਾਵਾ ਵੱਡੀ ਗਿਣਤੀ ਬਸਪਾ ਵਰਕਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ