ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਚੌਧਰੀ ਹਰਜੀਤ ਸ...

    ਚੌਧਰੀ ਹਰਜੀਤ ਸਿੰਘ ਟਾਂਕ ਦਰਜਨਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਲ

    Aam Aadmi Party

    ਬਾਲਮੀਕੀ ਰਮਾਇਣ ਭਵਨ ਦੇ ਨਿਰਮਾਣ ਲਈ 25 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਵਾਅਦਾ

    (ਰਾਮ ਸਰੂਪ ਪੰਜੋਲਾ) ਸਨੌਰ। ਕਸਬਾ ਸਨੌਰ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦੀ ਹਾਜ਼ਰੀ ਵਿੱਚ ਚੌਧਰੀ ਹਰਜੀਤ ਸਿੰਘ ਟਾਂਕ ਨੈਸ਼ਨਲ ਬਾਡੀ ਮੈਬਰ ਭਾਰਤੀ ਵਾਲਮੀਕ ਧਰਮ ਸਮਾਜ ਦਰਜਨਾਂ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ (Aam Aadmi Party) ’ਚ ਸਾਮਲ ਹੋ ਗਏ ਹਨ।

    ਇਸ ਮੌਕੇ ਪਠਾਣ ਮਾਜਰਾ ਵੱਲੋਂ ਇਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀਆਂ ਲੋਕ ਹਿੱਤ ਨੀਤੀਆਂ ਨੂੰ ਦੇਖਦੇ ਹੋਏ ਦੁੂਜੀਆਂ ਪਾਰਟੀਆਂ ਦੇ ਲੋਕ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਰਹੇ ਹਨ, ਅਸੀ ਪਾਰਟੀ ’ਚ ਸ਼ਾਮਲ ਹੋਣ ਵਾਲਿਆ ਨੂੰ ਜੀ ਆਂਇਆ ਕਹਿੰਦੇ ਹਾਂ ਅਤੇ ਵਿਸ਼ਵਾਸ ਦਿਵਾਉਦੇ ਹਾਂ ਕਿ ਪਾਰਟੀ ’ਚ ਤੁਹਾਨੂੰ ਪੁੂਰਾ ਮਾਨ ਸਤਿਕਾਰ ਦਿੱਤਾ ਜਾਵੇਗਾ।

    ਇਸ ਮੌਕੇ ਪਠਾਣ ਮਾਜਰਾ ਵੱਲੋਂ ਬਾਲਮੀਕਿ ਰਮਾਇਣ ਭਵਨ ਦੇ ਵਿਕਾਸ ਲਈ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਵਿਸ਼ਵਾਸ ਦਿਾਵਾਇਆ। ਇਸ ਮੌਕੇ ਚੌਧਰੀ ਹਰਜੀਤ ਕੁਮਾਰ ਟਾਂਕ ਨੇ ਹਲਕਾ ਵਿਧਾਇਕ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਵੱਲੋਂ ਲਗਾਈ ਗਈ ਡਿਉੂਟੀ ਉਹ ਪੂਰੀ ਤਨ ਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਨ੍ਹਾਂ ਨਾਲ ਪ੍ਰੇਮ ਚੰਦ ਟਾਂਕ, ਰਾਜ ਕੁਮਾਰ ਅਟਵਾਲ, ਨੰਦ ਲਾਲ ਪ੍ਰਧਾਨ, ਰੌਕੀ ਅਟਵਾਲ, ਵੀਰ ਅਕਾਸ਼ ਸਹੌਤਾ, ਵੀਰ ਸਾਜਨ ਟਾਂਕ, ਅਜੈ ਕੁਮਾਰ ਸੀਪਾ ਆਦਿ ਸ਼ਾਮਲ ਹੋਏ। (Aam Aadmi Party)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here