ਬਦਲੀ ਕਰਵਾਣ ਲਈ ਪੰਜਾਬ ਦੇ ਹਰੇਕ ਲੋੜਵੰਦ ਅਧਿਆਪਕ ਨੂੰ ਮਿਲੇ ਖਾਲੀ ਸਟੇਸ਼ਨਾਂ ਉੱਪਰ ਅਪਲਾਈ ਕਰਨ ਦਾ ਮੌਕਾ: ਪੰਨੂੰ, ਹਾਂਡਾ
- ਕਿਹਾ, ਪਿਛਲੀ ਕਾਗਰਸ ਸਰਕਾਰ ਵੱਲੋੰ ਪੰਜਾਬ ਦੇ ਅਧਿਆਪਕਾਂ ਨਾਲ ਕੀਤੀ ਗਈ ਸੀ ਧੱਕੇਸ਼ਾਹੀ | Teachers
ਗੁਰੂਹਰਸਹਾਏ (ਸਤਪਾਲ ਥਿੰਦ)- ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਅਤੇ ਯੂਨੀਅਨ ਦੇ ਸਲਾਹਕਾਰ ਬੋਰਡ ਦੇ ਸੂਬਾਈ ਚੇਅਰਮੈਨ ਹਰਜਿੰਦਰ ਹਾਂਡਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਹਰੇਕ ਲੋੜਵੰਦ ਅਧਿਆਪਕ (Teachers) ਨੂੰ ਬਦਲੀ ਕਰਵਾਣ ਲਈ ਉਸ ਦੇ ਘਰ ਨੇੜਲੇ ਖਾਲੀ ਸਟੇਸ਼ਨਾਂ ਉੱਪਰ ਅਪਲਾਈ ਕਰਨ ਦਾ ਬਿਨਾ ਸ਼ਰਤ ਮੌਕਾ ਦਿੱਤਾ ਜਾਵੇ ਅਤੇ ਅਧਿਆਪਕਾਂ ਦੀ ਬਦਲੀ ਲਈ ਸਕੂਲ ਵਿੱਚ 2 ਸਾਲ ਅਤੇ 3 ਸਾਲ ਜਰੂਰੀ ਠਹਿਰ ਵਾਲੀ ਸ਼ਰਤ ਨੂੰ ਮੁੱਢੋ ਰੱਦ ਕੀਤਾ ਜਾਵੇ।
ਆਪਣਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਨੂੰ ਅਤੇ ਹਾਂਡਾ ਨੇ ਕਿਹਾ ਕਿ ਕਾਗਰਸ ਦੀ ਪਿਛਲੀ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਨਵੀਆਂ ਨਿਯੁਕਤੀਆਂ ਕਰਦੇ ਸਮੇਂ ਅਧਿਆਪਕਾਂ ਨਾਲ ਧੱਕੇਸ਼ਾਹੀ ਕੀਤੀ ਗਈ ਸੀ ਅਤੇ ਘਰ ਦੇ ਨੇੜੇ ਖਾਲੀ ਸਟੇਸ਼ਨ ਹੋਣ ਦੇ ਬਾਵਜੂਦ ਉਹਨਾ਼ਂ ਨੂੰ ਜਬਰੀ ਦੂਰ-ਦੁਰੇਡੇ ਦੇ ਇਲਾਕੇ ਦੇ ਸਕੂਲਾਂ ਵਿੱਚ ਭੇਜਿਆ ਗਿਆ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਅਧਿਆਪਕ ਅੱਜ ਵੀ ਆਪਣੇ ਘਰਾਂ ਦੇ ਨਜਦੀਕ ਵਾਲੇ ਸਕੂਲਾਂ ਵਿੱਚ ਸੀਟਾਂ ਖਾਲੀ ਪਈਆਂ ਹੋਣ ਦੇ ਬਾਵਜੂਦ ਦੂਰ-ਦੁਰੇਡੇ ਇਲਾਕੇ ਦੇ ਸਕੂਲਾਂ ਵਿੱਚ ਪੜਾਉਣ ਜਾ ਰਹੇ ਹਨ।
ਸਕੂਲ ਵਿੱਚ 2 ਸਾਲ ਜਰੂਰੀ ਠਹਿਰ ਵਾਲੀ ਸ਼ਰਤ ਹੋਵੇ ਮੁੱਢੋ ਰੱਦ | Teachers
ਉਹਨਾਂ ਕਿਹਾ ਕਿ ਪਿਛਲੀ ਸਰਕਾਰ ਵੱਲੋ ਟੀਚਰ ਟਰਾਂਸਫਰ ਪੌਲਸੀ ਬਣਾਉਦੇ ਸਮੇਂ ਪੰਜਾਬ ਦੇ ਅਧਿਆਪਕਾਂ ਨੂੰ ਪਰੇਸ਼ਾਨ ਕਰਨ ਲਈ ਜਾਣਬੁੱਝ ਕੇ 2 ਸਾਲ ਅਤੇ 3 ਸਾਲ ਜਰੂਰੀ ਠਹਿਰ ਵਾਲੀ ਸ਼ਰਤ ਲਗਾਈ ਗਈ ਸੀ। ਹਰਜਿੰਦਰਪਾਲ ਸਿੰਘ ਪੰਨੂੰ ਅਤੇ ਹਰਜਿੰਦਰ ਹਾਂਡਾ ਨੇ ਕਿਹਾ ਕਿ ਪਿਛਲੀ ਕਾਗਰਸ ਸਰਕਾਰ ਦੇ ਸਤਾਏ ਪੰਜਾਬ ਦੇ ਅਧਿਆਪਕਾਂ ਨੇ ਇਸ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਕਪਾਸੜ ਫਤਵਾ ਦੇ ਕੇ ਆਮ ਆਦਮੀ ਪਾਰਟੀ ਦੀ ਮੌਜੂਦਾ ਪੰਜਾਬ ਸਰਕਾਰ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਸੀ ਅਤੇ ਹੁਣ ਪੰਜਾਬ ਸਰਕਾਰ ਦਾ ਵੀ ਫਰਜ ਬਣਦਾ ਹੈ ਕਿ ਪਿਛਲੀ ਸਰਕਾਰ ਵੱਲੋਂ ਬਣਾਈਆਂ ਗਲਤ ਸਿੱਖਿਆ ਨੀਤੀਆਂ ਨੂੰ ਮੁੱਢੋ ਰੱਦ ਕੀਤਾ ਜਾਵੇ ਅਤੇ ਪੰਜਾਬ ਦੇ ਅਧਿਆਪਕਾਂ ਨੂੰ ਰਾਹਤ ਦਿੱਤੀ ਜਾਵੇ।