ਸਾਡੇ ਨਾਲ ਸ਼ਾਮਲ

Follow us

23.2 C
Chandigarh
Wednesday, February 11, 2026
More
    Home Breaking News ਚਾਰ ਸਾਲਾ ਬੱਚੀ...

    ਚਾਰ ਸਾਲਾ ਬੱਚੀ ਲਈ ਕਾਲ ਬਣਿਆ ਡਿੱਗੀ ’ਚ ਭਰਿਆ ਪਾਣੀ

    Abohar News

    ਅਬੋਹਰ। ਨੇੜਲੇ ਪਿੰਡ ਕਿੱਲਿਆਂਵਾਲੀ (Abohar News) ’ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਘਰ ’ਚ ਬਣੀ ਪਾਣੀ ਵਾਲੀ ਡਿੱਗੀ ’ਚ ਡੁੱਬਣ ਕਾਰਨ ਚਾਰ ਸਾਲਾ ਬੱਚੇ ਦੀ ਮੌਤ ਹੋ ਗਈ। ਆਪਣੇ ਪੇਕੇ ਘਰ ਰਹਿ ਰਹੀ ਪਰਮਜੀਤ ਕੌਰ ਗੁਆਂਢੀਆਂ ਦੇ ਘਰ ਪਾਣੀ ਲੈਣ ਗਈ ਤਾਂ ਉਸ ਘਰ ਦੀ ਪਾਣੀ ਦੀ ਮੋਟਰ ਖਰਾਬ ਹੋ ਗਈ।

    ਉਸ ਨੇ ਜ਼ਮੀਨ ਵਿੱਚ ਬਣੀ ਪਾਣੀ ਵਾਲੀ ਡਿੱਗੀ ਦਾ ਢੱਕਣ ਚੁੱਕ ਕੇ ਪਾਣੀ ਬਾਲਟੀ ਕੱਢੀ ਅਤੇ ਉਸ ਦੇ ਪਿੱਛੇ ਉਸ ਦੀ 4 ਸਾਲ ਦੀ ਬੱਚੀ ਵੀ ਗੁਆਂਢੀਆਂ ਦੇ ਘਰ ਪਹੁੰਚ ਗਈ। ਇਸ ਤੋਂ ਬਾਅਦ ਪਰਮਜੀਤ ਕੌਰ ਪਾਣੀ ਲੈ ਕੇ ਘਰ ਆ ਗਈ ਪਰ ਪਿੱਛੇ ਪਹੁੰਚੀ ਬੱਚੀ ਪਾਣੀ ਵਾਲੀ ਡਿੱਗ ਵਿੱਚ ਜਾ ਡਿੱਗੀ, ਜਿਸ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ। ਉਕਤ ਬੱਚੀ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਕੁਝ ਸਮੇਂ ਬਾਅਦ ਜਦੋਂ ਬੱਚੀ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਬੱਚੀ ਦੀ ਲਾਸ਼ ਪਾਣੀ ਦੀ ਡਿੱਗੀ ’ਚ ਤੈਰਦੀ ਹੋਈ ਮਿਲੀ। (Abohar News)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here