ਆਸਟਰੇਲੀਆ ’ਚ ਗਰਮੀ ਦਾ ਕਹਿਰ, ਲੱਖਾਂ ਮੱਛੀਆਂ ਮਰੀਆਂ

Australia

ਕੈਨਬਰਾ (ਏਜੰਸੀ)। ਦੱਖਣ-ਪੂਰਬੀ ਆਸਟਰੇਲੀਆ (Australia) ਤੋਂ ਲੱਖਾਂ ਮੱਛੀਆਂ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਨ੍ਹਾਂ ਮਿ੍ਰਤਕ ਮੱਛੀਆਂ ਨੂੰ ਨਦੀ ਦੇ ਪਾਣੀ ਦੇ ਉੱਪਰ ਤੈਰਦਾ ਦੇਖਿਆ ਗਿਆ ਹੈ। ਅਧਿਕਾਰੀਆਂ ਅਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹਾ ਹੜ ਅਤੇ ਗਰਮ ਮੌਸਮ ਕਾਰਨ ਹੋਇਆ ਹੈ। ਨਿਊ ਸਾਊਥ ਵੈਲਜ਼ ਰਾਜ ਦੇ ਪ੍ਰਾਇਮਰੀ ਉਦਯੋਗ ਵਿਭਾਗ ਨੇ ਕਿਹਾ ਕਿ ਮੱਛੀਆਂ ਦੀ ਮੌਤ ਗਰਮੀ ਦੀ ਲਹਿਰ ਨਾਲ ਹੋਈ ਹੈ। ਵਿਭਾਗ ਨੇ ਕਿਹਾ ਕਿ ਮੱਛੀਆਂ ਦੇ ਮਰਨ ਦਾ ਕਾਰਨ ਆਕਸੀਜਨ ਦਾ ਘੱਟ ਪੱਧਰ ਹੈ।

ਮੇਨਿੰਡੀ ਦੇ ਆਊਟਬੈਕ ਕਸਬੇ ਦੇ ਨਿਵਾਸੀਆਂ ਨੇ ਮਰੀਆਂ ਹੋਈਆਂ ਮੱਛੀਆਂ ਤੋਂ ਭਿਆਨਕ ਬਦਬੂ ਆਉਣ ਦੀ ਸ਼ਿਕਾਇਤ ਕੀਤੀ। ਇੱਕ ਸਥਾਨਕ ਜਾਨ ਡੇਨਿੰਗ ਨੇ ਕਿਹਾ ਕਿ ਉਨ੍ਹਾਂ ਨੇ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਮਰੀਆਂ ਹੋਈਆਂ ਮੱਛੀਆਂ ਨੂੰ ਦੇਖਣਾ ਭਿਆਨਕ ਹੈ ਅਤੇ ਇਹਨਾਂ ਵਿੱਚੋਂ ਬਦਬੂ ਆ ਰਹੀ ਹੈ। ਕੁਦਰਤ ਦੇ ਫੋਟੋਗ੍ਰਾਫ਼ਰ ਜਿਓਫ਼ ਲੂਨੀ ਨੇ ਕਿਹਾ ਕਿ ਬਦਬੂ ਬਹੁਤ ਭਿਆਨਕ ਸੀ। ਉਸ ਨੂੰ ਮਾਸਕ ਪਾਉਣਾ ਪਿਆ। ਲੂਨੀ ਆਪਣੀ ਸਿਹਤ ਨੂੰ ਲੈ ਕੇ ਚਿੰਤਿਤ ਸੀ। ਮੇਨਿੰਡੀ ਦੇ ਉੱਤਰ ਵਾਲੇ ਲੋਕਾਂ ਨੇ ਦੱਸਿਆ ਕਿ ਹਰ ਪਾਸੇ ਨਦੀ ਦੇ ਹੇਠਾਂ ਕੋਡ ਅਤੇ ਪਰਚ ਤੈਰ ਰਹੇ ਹਨ।

ਹਾਲ ਹੀ ਦੇ ਹਫ਼ਤਿਆਂ ਵਿੱਚ ਡਾਰਲਿੰਗ-ਬਾਕਾ ਨਦੀ ’ਤੇ ਵੱਡੇ ਪੱਧਰ ’ਤੇ ਮੌਤਾਂਦੀ ਰਿਪੋਰਟ ਕੀਤੀ ਗਈ। ਫ਼ਰਵਰੀ ਦੇ ਅਖੀਰ ਵਿੱਚ ਉਸੇ ਥਾਂ ਹਜ਼ਾਰਾਂ ਮੱਛੀਆਂ ਪਾਈਆਂ ਗਈਆਂ ਸਨ, ਜਦੋਂ ਕਿ ਦੱਖਣੀ ਆਸਟਰੇਲੀਆ ਦੀਆਂ ਸਰਹੱਦਾਂ ਨੇੜੇ, ਪੁਨਕੇਰੀ ਦੇ ਹੇਠਾਂ ਮਰੀਆਂ ਮੱਛੀਆਂ ਦੀਆਂ ਕਈ ਰਿਪੋਰਟਾਂ ਹਨ। 2018 ਦੇ ਅਖੀਰ ਅਤੇ 2019 ਦੇ ਸ਼ੁਰੂ ਵਿੱਚ ਗੰਭੀਰ ਸੋਕੇ ਦੀਆਂ ਸਥਿੀਆਂ ਦੌਰਾਨ ਮੇਨਿਡੀ ਵਿਖੇ ਦਰਿਆ ’ਤੇ ਬਹੁਤ ਜ਼ਿਆਦਾ ਮੱਛੀਆਂ ਮਰੀਆਂ ਸਨ। ਸਥਾਨਕ ਲੋਕਾਂ ਨੇ ਲੱਖ ਮੱਛੀਆਂ ਦੇ ਮਰਨ ਦਾ ਅਨੁਮਾਨ ਲਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।