ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਜੇਲ੍ਹ ਦੇ ਅੰਦਰੋਂ ਲਾਰੈਂਸ ਬਿਸ਼ਨੋਈ (Lawrence Bishnoi) ਵੱਲੋਂ ਇੰਟਰਵਿਊ ਦਿੱਤੇ ਜਾਣ ਦਾ ਮਾਮਲਾ ਹਾਈ ਕੋਰਟ ਪੁੱਜ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਸੀਨੀਅਰ ਵਕੀਲ ਨੇ ਉਕਤ ਮਾਮਲੇ ਵਿੱਚ ਪਟੀਸ਼ਨ ਦਾਖ਼ਲ ਕਰਦਿਆਂ ਮੰਗ ਕੀਤੀ ਹੈ ਕਿ ਇਸ ਇੰਟਰਵਿਊ ਦੀ ਜਾਂਚ ਕਰਵਾਈ ਜਾਵੇ।
ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਇੰਟਰਵਿਊ ਦੀ ਜਾਂਚ ਹੋਈ ਕੋਰਟ ਦੇ ਸੀਟਿੰਗ ਜੱਜ ਜਾਂ ਫਿਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਤੋਂ ਕਰਵਾਈ ਜਾਵੇ। ਹੁਣ ਇਸ ਮਾਮਲੇ ਦੀ ਸੁਣਵਾਈ ਹਾਈ ਕੋਰਟ ਵੱਲੋਂ ਕੀਤੀ ਜਾਵੇਗੀ, ਜਿਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਨੇ ਕਥਿਤ ਤੌਰ ’ਤੇ ਇੱਕ ਜੇਲ੍ਹ ਅੰਦਰੋਂ ਇੱਕ ਮੀਡੀਆ ਚੈਨਲ ਨੂੰ ਇੰਟਰਵਿਊ ਦਿੱਤੀ ਸੀ। ਚੰਡੀਗੜ੍ਹ ਦੇ ਵਕੀਲ ਨੇ ਗੈਂਗਸਟਰ ਦੇ ਜੇਲ੍ਹ ਅੰਦਰੋਂ ਦਿੱਤੇ ਇੰਟਰਵਿਊ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਬੀਤੀ ਰਾਤ ਉਸੇ ਚੈਨਲ ਵੱਲੋਂ ਇੱਕ ਹੋਰ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਕੀਤੀ ਗਈ। ਜਿਸ ਵਿੱਚ ਉਹ ਬਿਲਕੁਲ ਬਦਲਵੀਂ ਲੁੱਕ ਵਿੱਚ ਹੈ। ਦੂਜੀ ਇੰਟਰਵਿਊ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਦਾ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ।