ਰੂਪ ਬਦਲ ਕੇ ਸਾਹਮਣੇ ਆਈ ਲਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਨੇ ਛੇੜੀ ਨਵੀਂ ਚਰਚਾ

Delhi Police

ਚੰਡੀਗੜ੍ਹ। ਲਾਰੈਂਸ ਬਿਸ਼ਨੋਈ (Lawrence Bishnoi) ਦੀ ਬੀਤੇ ਦਿਨੀਂ ਇੱਕ ਚੈਨਲ ਵੱਲੋਂ ਲਈ ਗਈ ਇੰਟਰਵਿਊ ਦਾ ਮੁੱਦਾ ਤਾਂ ਅਜੇ ਸੁਲਝਿਆ ਨਹੀਂ ਸੀ ਕਿ ਬੀਤੀ ਰਾਤ ਉਸੇ ਚੈਨਲ ਵੱਲੋਂ ਉਸ ਦੀ ਦੂਜੀ ਇੰਟਰਵਿਊ ਵੀ ਨਸ਼ਰ ਕਰ ਦਿੱਤੀ ਗਈ। ਇਸ ਵਾਰ ਬਿਸ਼ਨੋਈ ਬਿਲਕੁਲ ਬਦਲੇ ਹੋਏ ਰੂਪ ਵਿੱਚ ਸਾਹਮਣੇ ਆਇਆ ਹੈ। ਇੰਟਰਵਿਊ ਦੌਰਾਨ ਲਾਰੈਂਸ ਨੇ ਇੱਕ ਵਾਰ ਫਿਰ ਸਲਮਾਨ ਖਾਨ ਨੂੰ ਧਮਕੀ ਦਿੱਤੀ ਹੈ।

ਪੰਜਾਬ ਪੁਲਿਸ ਦਾ ਦਾਅਵਾ! | Lawrence Bishnoi

ਪੰਜਾਬ ਪੁਲਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਇੱਕ ਦਿਨ ਪਹਿਲਾਂ ਹੀ ਇਹ ਦਾਅਵਾ ਕੀਤਾ ਗਿਆ ਸੀ ਕਿ ਟੀਵੀ ਚੈਨਲ ’ਤੇ ਚੱਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਤੋਂ ਨਹੀਂ ਹੋਇਆ। ਉਨ੍ਹਾਂ ਕਿਹਾ ਸੀ ਕਿ ਇਸ ਦੇ ਪੁਖਤਾ ਤੱਥ ਹਨ ਕਿਉਂਕਿ ਲਾਰੈਂਸ ਨੂੰ 8 ਮਾਰਚ ਨੂੰ ਰਾਜਸਥਾਨ ਪੁਲਿਸ ਨੇ ਪੰਜਾਬ ਦੇ ਹਵਾਲੇ ਕੀਤਾ ਸੀ, ਜਿਸ ਸਮੇਂ ਉਸ ਦੇ ਛੋਟੇ-ਛੋਟੇ ਵਾਲ ਸਨ ਅਤੇ ਦਾੜ੍ਹੀ ਵੀ ਨਾਮਾਤਰ ਹੀ ਸੀ, ਜਦਕਿ ਇੰਟਰਵਿਊ ਵਿੱਚ ਉਸ ਦੇ ਵੱਡੇ-ਵੱਡੇ ਵਾਲ ਅਤੇ ਵੱਡੀ ਦਾੜ੍ਹੀ ਵਿਖਾਈ ਗਈ ਸੀ। ਸ਼ੁੱਕਰਵਾਰ ਨੂੰ ਟੀ. ਵੀ. ਚੈਨਲ ’ਤੇ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਦੂਜਾ ਭਾਗ ਜਾਰੀ ਕੀਤਾ ਗਿਆ, ਜਿਸ ਵਿੱਚ ਉਸ ਦੇ ਵਾਲ ਵੀ ਛੋਟੇ ਹਨ ਅਤੇ ਦਾੜ੍ਹੀ ਵੀ ਨਾਮਾਤਰ ਹੀ ਹੈ।

ਤਾਜ਼ਾ ਇੰਟਰਵਿਊ ’ਚ ਲਾਰੈਂਸ ਬਿਸ਼ਨੋਈ ਨੇ ਇੱਕ ਵਾਰ ਫਿਰ ਤੋਂ ਬਾਲੀਵੁੱਡ ਐਕਟਰ ਸਲਮਾਨ ਖਾਨ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਪਿਛਲੇ 4-5 ਸਾਲ ਤੋਂ ਸਲਮਾਨ ਖਾਨ ਨੂੰ ਮਾਰਨ ਦੀ ਕੋਸ਼ਿਸ਼ ਵਿਚ ਹੈ ਪਰ ਸਫਲ ਨਹੀਂ ਹੋ ਸਕਿਆ। ਉਸ ਨੇ ਕਿਹਾ ਕਿ ਬੱਸ ਇੱਕ ਵਾਰ ਉਸ ਨਾਲ ਲੱਗੀ ਹੋਈ ਪੁਲਿਸ ਸੁਰੱਖਿਆ ਨੂੰ ਹਟਵਾ ਦਿੱਤਾ ਜਾਵੇ ਤਾਂ ਉਹ ਆਪਣਾ ਕੰਮ ਕਰ ਦੇਵੇਗਾ। ਬਿਸ਼ਨੋਈ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਨਾਲ ਵੀ ਜਦੋਂ ਤੱਕ ਪੁਲਸ ਟੀਮ ਰਹੀ, ਉਨ੍ਹਾਂ ਨੇ ਹਮਲਾ ਨਹੀਂ ਕੀਤਾ ਕਿਉਂਕਿ ਉਹ ਪੁਲਿਸ ਨਾਲ ਸਿੱਧਾ ਪੰਗਾ ਨਹੀਂ ਚਾਹੁੰਦਾ ਪਰ ਜਿਉਂ ਹੀ ਉਸ ਦੀ ਸੁਰੱਖਿਆ ਹਟਣ ਦਾ ਪਤਾ ਲੱਗਾ ਤਾਂ ਹਮਲਾ ਕਰ ਦਿੱਤਾ ਗਿਆ।

ਸਲਮਾਨ ਖਾਨ ਨੂੰ ਫਿਰ ਧਮਕੀ | Lawrence Bishnoi

ਉਸ ਨੇ ਕਿਹਾ ਕਿ ਸਲਮਾਨ ਖਾਨ ਜੇਕਰ ਆਪਣੇ ਕੀਤੇ ਲਈ ਸਮਾਜ ਦੇ ਮੰਦਰ ਵਿੱਚ ਜਾ ਕੇ ਮੁਆਫੀ ਮੰਗ ਲੈਂਦੇ ਹਨ ਤਾਂ ਉਹ ਖੁਦ ਉਨ੍ਹਾਂ ਦੇ ਪੈਰ ਫੜੇਗਾ ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੌਕਾ ਮਿਲਦੇ ਹੀ ਮਾਰ ਦੇਣਗੇ। ਗੋਇੰਦਵਾਲ ਸਾਹਿਬ ਜੇਲ੍ਹ ਵਿਚ ਗੈਂਗਸਟਰਾਂ ਵਿਚਕਾਰ ਹੋਏ ਝਗੜੇ ਅਤੇ ਦੋ ਦੀ ਮੌਤ ਸਬੰਧੀ ਬੋਲਦੇ ਹੋਏ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਉਹ ਦੋਵੇਂ ਖੁਦ ਪੰਗੇ ਲੈ ਰਹੇ ਸਨ ਅਤੇ ਮਨਪ੍ਰੀਤ ਭਾਊ ਨਾਲ ਕੁੱਟਮਾਰ ਕੀਤੀ ਗਈ ਸੀ।

ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ ਹਾਈਕੋਰਟ ਪੁੱਜਾ

ਜਿਸ ਦਿਨ ਮਾਰੇ ਗਏ, ਉਸ ਦਿਨ ਵੀ ਉਹੀ ਆਏ ਸਨ ਕੁੱਟਮਾਰ ਕਰਨ, ਲੜਕਿਆਂ ਨੇ ਗੋਲਡੀ ਬਰਾੜ ਨਾਲ ਗੱਲ ਕੀਤੀ ਸੀ ਅਤੇ ਉਸੇ ਨੇ ਜਵਾਬ ਦੇਣ ਨੂੰ ਕਹਿ ਦਿੱਤਾ। ਜੱਗੂ ਭਗਵਾਨਪੁਰੀਆ ਨਾਲ ਹੋਈ ਤਕਰਾਰ ਸਬੰਧੀ ਪੁੱਛੇ ਜਾਣ ’ਤੇ ਬਿਸ਼ਨੋਈ ਨੇ ਕਿਹਾ ਕਿ ਜੱਗੂ ਨਸ਼ੇ ਦਾ ਕੰਮ ਕਰਦਾ ਹੈ, ਇਸ ਲਈ ਹੁਣ ਬਰਦਾਸ਼ਤ ਨਹੀਂ ਕਰਨਗੇ। ਬਿਸ਼ਨੋਈ ਨੇ ਕਿਹਾ ਕਿ ਜਿਵੇਂ ਕਿ ਗੋਲਡੀ ਬਰਾੜ ਨੇ ਪੋਸਟ ਵਿੱਚ ਕਿਹਾ ਹੈ, ਹੁਣ ਅਸੀਂ ਪੰਜਾਬ ਵਿਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਨਹੀਂ ਛੱਡਾਂਗੇ।

ਮਨਕੀਰਤ ਔਲਖ ਨੂੰ ਪੜ੍ਹਾਈ ਦੌਰਾਨ ਮਿਲਿਆ ਸੀ, ਹੁਣ ਨਹੀਂ ਜਾਣਦਾ

ਬੱਬੂ ਮਾਨ ਅਤੇ ਮਨਕੀਰਤ ਔਲਖ ਨਾਲ ਸਬੰਧਾਂ ਬਾਰੇ ਪੁੱਛੇ ਜਾਣ ’ਤੇ ਉਸ ਨੇ ਕਿਹਾ ਕਿ ਬੱਬੂ ਮਾਨ ਨੂੰ ਉਹ ਨਹੀਂ ਜਾਣਦਾ ਪਰ ਮਨਕੀਰਤ ਨੂੰ ਯੂਨੀਵਰਸਿਟੀ ’ਚ ਮਿਲਿਆ ਸੀ। ਉਦੋਂ ਉਹ ਦੋਵੇਂ ਵਿਦਿਆਰਥੀ ਸਨ ਅਤੇ ਵਿੱਕੀ ਮਿੱਡੂਖੇੜਾ ਦੇ ਜ਼ਰੀਏ ਹੀ ਮਿਲੇ ਸਨ ਪਰ ਯੂਨੀਵਰਸਿਟੀ ਤੋਂ ਬਾਅਦ ਨਹੀਂ ਮਿਲੇ।

ਵਿਰੋਧੀਆਂ ਨੇ ਇੰਟਰਵਿਊ ਤੋਂ ਬਾਅਦ ਸਰਕਾਰ ‘ਤੇ ਚੁੱਕੇ ਸਵਾਲ

ਦੂਜੀ ਇੰਟਰਵਿਊ ਤੋਂ ਬਾਅਦ ਇੱਕ ਵਾਰ ਫਿਰ ਭਗਵੰਤ ਮਾਨ ਸਰਕਾਰ ਲਈ ਮੁਸਕਿਲਾਂ ਖੜ੍ਹੀਆਂ ਹੋ ਗਈਆਂ ਹਨ। ਲਾਰੈਂਸ ਬਿਸਨੋਈ ਦੇ ਇੰਟਰਵਿਊ ਤੋਂ ਬਾਅਦ ਵਿਰੋਧੀ ਧਿਰ ਪੰਜਾਬ ਸਰਕਾਰ ’ਤੇ ਹਮਲੇ ਕਰ ਰਹੀ ਹੈ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਬਿੰਨ੍ਹਿਆ ਹੈ। ਉਨ੍ਹਾਂ ਕਿਹਾ, ‘ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ’ਤੇ ਹੀ ਟਿੱਪਣੀ ਕਰ ਦਿੱਤੀ। ਉਨ੍ਹਾਂ ਕਿਾ ਕਿ ਮਾਨ ਨੇ ਝੂਠ ਬੋਲ ਕੇ ਸਰਕਾਰ ਬਣਾਈ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਇੱਕ ਵੀ ਦਿਨ ਅਜਿਹਾ ਨਹੀਂ ਲੰਘਿਆ ਜਦੋਂ ਕੋਈ ਅਪਰਾਧ ਹੋਇਆ ਹੋਵੇ।

ਲਾਰੈਂਸ ਬਿਸਨੋਈ ਸਰਕਾਰ ਚਲਾ ਰਹੇ ਹਨ

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਐਮ ਮਾਨ ’ਤੇ ਨਿਸ਼ਾਨਾ ਬਿੰਨ੍ਹਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਨਹੀਂ, ਲਾਰੈਂਸ ਬਿਸਨੋਈ ਚਲਾ ਰਹੀ ਹੈ। ਜੇਲ੍ਹ ਵਿੱਚ ਬੈਠ ਕੇ ਬਿਸਨੋਈ ਇੰਟਰਵਿਊ ਵੀ ਦਿੰਦੇ ਹਨ ਅਤੇ ਫੈਸਲਾ ਕਰਦੇ ਹਨ ਕਿ ਪੰਜਾਬ ਵਿੱਚ ਕਿਸ ਨੂੰ ਜੀਣਾ ਚਾਹੀਦਾ ਹੈ ਅਤੇ ਕਿਸ ਨੂੰ ਮਰਨਾ ਚਾਹੀਦਾ ਹੈ। ਬਾਦਲ ਨੇ ਕਿਹਾ, “ਪੰਜਾਬ ਵਿੱਚ ਰਹਿਣਾ ਹੁਣ ਖਤਰੇ ਤੋਂ ਖਾਲੀ ਨਹੀਂ ਹੈ ਜਦੋਂ ਪੰਜਾਬ ਵਿੱਚ ਗੈਂਗਸਟਰ ਲੋਕਾਂ ਤੋਂ ਫਿਰੌਤੀ ਮੰਗਦੇ ਹਨ ਅਤੇ ਜਦੋਂ ਉਹ ਲੋਕ ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਪੁਲਿਸ ਕੋਲ ਜਾਂਦੇ ਹਨ ਤਾਂ ਪੁਲਿਸ ਉਨ੍ਹਾਂ ਨੂੰ 2-4 ਲੱਖ ਦੱਸਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।