ਮਾਲੇਰਕੋਟਲਾ 16 ਮਾਰਚ (ਗੁਰਤੇਜ ਜੋਸੀ)। ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਿਹੜੇ ਅਸਲਾ ਲਾਇਸੰਸ (License) ਧਾਰਕਾਂ ਨੇ ਆਪਣੇ ਅਸਲਾ ਲਾਇਸੰਸ ਅਜੇ ਤੱਕ ਵੀ ਨਵੀਨ/ਰੀਨਿਊ ਨਹੀਂ ਕਰਵਾਏ, ਉਹ ਆਪਣੇ ਅਸਲਾ ਲਾਇਸੰਸ ਤੁਰੰਤ ਨਵੀਨ/ਰੀਨਿਊ ਕਰਵਾਉਣ ਨੂੰ ਯਕੀਨੀ ਬਣਾਉਣ ।
ਇਸ ਸਬੰਧਤ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰਾਜਦੀਪ ਕੌਰ ਨੇ ਕਿਹਾ ਕਿ ਜਿਹੜੇ ਅਸਲਾ ਲਾਇਸੰਸ ਧਾਰਕਾਂ ਨੇ ਅਜੇ ਤੱਕ ਵੀ ਆਪਣਾ ਅਸਲਾ ਲਾਇਸੰਸ (License) ਨਵੀਨ ਨਹੀਂ ਕਰਾਇਆ ਅਤੇ 30 ਦਿਨਾਂ ਦੀ ਗਰੇਸ ਪੀਰੀਅਡ ਮਿਆਦ ਵੀ ਨਿਕਲ ਚੁੱਕੀ ਹੈ, ਉਹ ਆਪਣਾ ਅਸਲਾ ਤੁਰੰਤ ਅਧਿਕਾਰਤ ਅਸਲਾ ਡੀਲਰਾਂ ਜਾਂ ਸਬੰਧਤ ਥਾਣਿਆ ਵਿੱਚ ਤੁਰੰਤ ਜਮ੍ਹਾਂ ਕਰਵਾਉਣ ਨੂੰ ਯਕੀਨੀ ਬਣਾਉਣ । ਉਨ੍ਹਾਂ ਨਿਰਦੇਸ ਦਿੱਤੇ ਕਿ ਅਸਲਾ ਜਮਾਂ ਕਰਵਾਉਣ ਉਪਰੰਤ ਦਫ਼ਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੀ ਐਲ.ਪੀ.ਏ. ਸ਼ਾਖਾ ਵਿੱਚ ਅਸਲਾ ਜਮ੍ਹਾਂ ਰਸ਼ੀਦ ਜਮ੍ਹਾਂ ਕਰਵਾਉਣ । ਇਨ੍ਹਾਂ ਨਿਰਦੇਸ਼ਾਂ ਦੀ ਅਣਦੇਖੀ ਜਾਂ ਉਲੰਘਣਾ ਕਰਨ ਵਾਲੇ ਅਸਲਾ ਲਾਇਸੰਸ ਧਾਰਕਾ ਦੇ ਵਿਰੁੱਧ ਆਰਮਜ ਐਕਟ 2016 ( Arms Act 2016) ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।