ਬਰਾਮਦ ਹੈਰੋਇਨ ਦੀ ਕੌਮਾਂਤਰੀ ਬਜ਼ਾਰ ਵਿਚ 35 ਕਰੋੜ ਕੀਮਤ
- ਪੁਲਿਸ ਅਤੇ ਬੀਐੱਸਐੱਫ ਨੇ ਸਾਂਝਾ ਅਪ੍ਰੇਰਸ਼ਨ ਚਲਾ ਕੀਤੀ ਬਰਾਮਦਗੀ
(ਸਤਪਾਲ ਥਿੰਦ) ਫਿਰੋਜ਼ਪੁਰ। ਭਾਰਤ-ਪਾਕਿ ਸਰਹੱਦ ’ਤੇ ਸਥਿਤ ਬੀ.ਪੀ.ਓ ਮਸਤਾ ਗੱਟੀ ਦੇ ਇਲਾਕੇ ਵਿਚ ਪਾਕਿ ਸਮੱਗਲਰਾਂ ਵੱਲੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਇੱਕ ਖੇਪ ਨੂੰ ਪੰਜਾਬ ਪੁਲਿਸ ਅਤੇ ਬੀਐੱਸਐਫ ਵੱਲੋਂ ਸਾਂਝਾ ਅਪ੍ਰੇਰਸ਼ਨ ਚਲਾ ਕੇ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਬਰਾਮਦ ਹੈਰੋਇਨ (Heroin) ਦਾ ਵਜ਼ਨ 7 ਕਿਲੋ ਪਾਇਆ ਗਿਆ ਹੈ, ਜਿਸਦੀ ਕੌਮਾਂਤਰੀ ਬਜ਼ਾਰ ਵਿੱਚ ਕੀਮਤ ਲੱਗਭਗ 35 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਥਾਣਾ ਮਮਦੋਟ ਪੁਲਿਸ ਵੱਲੋਂ ਵੀ ਨਾਮਲੂਮ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਮਮਦੋਟ ਤੋਂ ਸਬ ਇੰਸਪੈਕਟਰ ਜੱਜਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਹਰਵਿੰਦਰ ਸਿੰਘ ਐੱਸਪੀ ( ਇੰਨਵ:) ਕਪੂਰਥਲਾ, ਮੁਖਤਿਆਰ ਰਾਏ ਐੱਸਪੀ ਫਗਵਾੜਾ ਸਮੇਤ ਪੁਲਿਸ ਪਾਰਟੀ ਨੇ ਡੀਐੱਸਪੀ ਸਬ ਡਿਵੀਜਨ ਦਿਹਾਤੀ ਸੰਦੀਪ ਸਿੰਘ ਅਤੇ ਰਣਧੀਰ ਕੁਮਾਰ ਐੱਸ ਪੀ (ਇੰਨਵ:) ਨੂੰ ਸੂਚਨਾ ਦਿੱਤੀ ਕਿ ਬੀ.ਪੀ.ਓ ਮਸਤਾ ਗੱਟੀ ਨੰ.2 ਦੇ ਇਲਾਕੇ ਵਿੱਚ ਦਰਮਿਆਨੀ ਰਾਤ ਨੂੰ ਪਾਕਿਸਤਾਨ ਵੱਲੋਂ ਇੱਕ ਡਰੋਨ ਕੋਈ ਸ਼ੱਕੀ ਵਸਤੂ ਸੁੱਟ ਕੇ ਗਿਆ ਹੈ, ਜਿਸ ’ਤੇ ਪੁਲਿਸ ਅਫਸਰਾਨ ਦੁਆਰਾ ਚੌਂਕੀ ਗੱਟੀ ਮਸਤਾ ਨੰ. 2 ਜਾ ਕੇ ਅਸਿਸਟੈਂਟ ਕਮਾਂਡੈਂਟ ਰਮਨ ਗੁਪਤਾ 136 ਬਟਾਲੀਅਨ ਬੀ.ਐੱਸ.ਐੱਫ ਸਮੇਤ ਇਲਾਕੇ ਵਿੱਚ ਸਰਚ ਕੀਤੀ ਗਈ ਇਸ ਦੌਰਾਨ ਕਿਸਾਨ ਹੰਸਾ ਸਿੰਘ ਨੇ ਇਤਲਾਹ ਦਿੱਤੀ ਕਿ ਉਸਦੀ ਮੋਟਰ ਦੇ ਨਾਲ ਲੱਗਦੇ ਖੇਤ, ਜਿਸ ਤੇ ਉਹ ਖੁਦ ਕਾਸ਼ਤ ਕਰਦਾ ਹੈ, ਜਿੱਥੇ ਇੱਕ ਚਿੱਟੇ ਰੰਗ ਦੇ ਕੱਪੜੇ ਵਿੱਚ ਕੋਈ ਸ਼ੱਕੀ ਵਸਤੂ ਜਾਪਦੀ ਹੈ, ਜਿਸ ਨੂੰ ਮੌਕੇ ਪਰ ਚੈੱਕ ਕਰਨ ‘ਤੇ 7 ਕਿਲੋ ਹੈਰੋਇਨ ਬਰਾਮਦ ਹੋਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।