ਸਰਸਾ। ਦੇਸ਼ ਦੀ ਸੁਰੱਖਿਆ ਨੂੰ ਬਣਾਈ ਰੱਖਣ ਲਈ ਦੇਸ਼ ਦੇ ਬੁਨਿਆਦੀ ਢਾਂਚੇ ਅਤੇ ਮਹੱਤਵਪੂਰਨ ਸੰਪਤੀਆਂ ਦੀ ਰੱਖਿਆ ਕਰਨਾ ਮਹੱਤਵਪੂਰਨ ਹੈ। ਭਾਰਤ ਦੇ ਕੁਝ ਸਭ ਤੋਂ ਮਹੱਤਵਪੂਰਨ ਅਤੇ ਨਾਜੁਕ ਅਦਾਰਿਆਂ ਦੀ ਸੁਰੱਖਿਆ ਸੀਆਈਐੱਸਐੱਫ਼ ਸੰਭਾਲਦੀ ਹੈ। ਸੀਆਈਐੱਸਐੱਫ਼ ਆਪਣੇ ਸਥਾਪਨਾ ਦਿਵਸ ’ਤੇ ਸਖ਼ਤ ਹਾਲਾਤਾਂ ’ਚ ਆਪਣੇ ਮਿਸ਼ਨਾਂ ਨੂੰ ਪੂਰਾ ਕਰਨ ’ਚ ਬਲ ਦੇ ਸਾਹਸ ਅਤੇ ਵਚਨਬੱਧਤਾ ਦਾ ਜਸ਼ਨ ਮਨਾਉਂਦਾ ਹੈ। ਹਰ ਸਾਲ 10 ਮਾਰਚ ਨੂੰ ਮਨਾਇਆ ਜਾਦਾ ਹੈ।
ਸੀਆਈਐੱਸਐੱਫ ਦੀ ਸਥਾਪਨਾ 10 ਮਾਰਚ 1969 ਨੂੰ ਸੰਸਦ ਦੇ ਇੱਕ ਐਕਟ ਦੇ ਤਹਿਤ ਕੁਝ ਬਟਾਲੀਅਨਾਂ ਨਾਲ ਕੀਤੀ ਗਈ ਸੀ। ਗ੍ਰਹਿ ਮੰਤਰਾਲੇ ਦਾ ਮੁੱਖ ਸਤਰੀ ਕੇਂਦਰੀ ਹਥਿਆਰਬੰਦ ਬਲ – ਸੀਆਈਐੱਸਐੱਫ਼, ਦੇਸ਼ ਭਰ ’ਚ ਕਈ ਸਰਵਜਨਿਕ ਖੇਤਰ ਦੇ ਸੰਗਠਨਾਂ, ਹਵਾਈ ਅੱਡਿਆਂ, ਬੰਦਰਗਾਹਾਂ, ਬਿਲਲੀ ਪਲਾਂਟਾਂ ਅਤੇ ਹੋਰ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸੁਰੱਖਿਆ ਦਾ ਕੰਮ ਕਰਦਾ ਹੈ। ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਸੀਆਈਐੱਸਐੱਫ ਸਥਾਪਨਾ ਦਿਵਸ ’ਤੇ ਟਵੀਟ ਕੀਤਾ ਹੈ। ਟਵੀਟ ਕਰਕੇ ਉਨ੍ਹਾਂ ਲਿਖਿਆ ਹੈ ਕਿ #CISFRaisingDay ਸਾਨੂੰ ਉਨ੍ਹਾਂ ਬਹਾਦਰ ਯੋਧਿਆਂ ਦੀ ਨਿਹਸਵਾਰਥ ਸੇਵਾ ਦੀ ਯਾਦ ਦਿਵਾਉਂਦਾ ਹੈ ਜੋ ਸਾਡੀ ਫੌਜ ਦੀ ਰੀੜ੍ਹ ਹੈ ਅਤੇ ਸਾਡੇ ਦੇਸ਼ ਨੂੰ ਸੁਰੱਖਅਤ ਰੱਖਣ ਲਈ ਅਣਥੱਕ ਯਤਨ ਕਰਦੇ ਹਨ।
The #CISFRaisingDay reminds us of the selfless services of the brave warriors who are the backbone of our force and work tirelessly to keep our country safe and secure.
— Honeypreet Insan (@insan_honey) March 10, 2023