(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਵਿਦੇਸ਼ੀ ਸਿਗਰਟਾਂ ਦੀ ਖੇਪ ਜ਼ਬਤ ਕੀਤੀ ਹੈ। ਜਿਨ੍ਹਾਂ ਦੀ ਬਾਜ਼ਾਰੀ ਕੀਮਤ 29 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਸਕਰ ਇਹ ਖੇਪ ਨਾਈਕੀ ਦੇ ਜੁੱਤੇ ਦੇ ਕਾਲੇ ਪੈਕਟਾਂ ਵਿੱਚ ਛੁਪਾ ਕੇ ਲਿਆ ਰਹੇ ਸਨ। ਇਹ ਸਿਗਰਟਾਂ ਦੁਬਾਈ ਤੋਂ ਭਾਰਤ ਲੈ ਕੇ ਆਏ ਸਨ। ਅੰਮ੍ਰਿਤਸਰ ਕਸਟਮ ਵਿਭਾਗ ਨੇ ਖੇਪ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਤਰਰਾਸ਼ਟਰੀ ਕੀਮਤ 29.5 ਲੱਖ ਰੁਪਏ ਦੇ ਕਰੀਬ
ਕਸਟਮ ਵਿਭਾਗ ਵੱਲੋਂ ਖੇਪ ਕਬਜ਼ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਸਟਮ ਵਿਭਾਗ ਨੇ ਜਦੋਂ ਖੇਪ ਨੂੰ ਖੋਲ੍ਹ ਕੇ ਵੇਖਿਆ ਤਾਂ ਉਸ ਵਿੱਚੋਂ 2.60 ਲੱਖ ਸਿਗਰੇਟ ਬਰਾਮਦ ਹੋਈਆਂ। ਜਿਸ ਦੀ ਅੰਤਰਰਾਸ਼ਟਰੀ ਕੀਮਤ 29.5 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਖੇਪ ਨੂੰ ਆਰਡਰ ਕਰਨ ਅਤੇ ਭੇਜਣ ਵਾਲੇ ਵਿਅਕਤੀ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।