ਪੁਰਾਣਾ ਨੌਕਰ ਹੀ ਨਿਕਲਿਆ ਜੋਤ ਡੇਅਰੀ ਫਾਰਮ ਦੇ ਮਾਲਕ ਸਮੇਤ ਦੋ ਦਾ ਕਾਤਲ

Ludhiana News

ਪੁਲਿਸ ਨੇ ਸੀਸੀਟੀਵੀ ਦੀ ਮੱਦਦ ਨਾਲ ਵਾਰਦਾਤ ਦੇ ਤੀਜੇ ਦਿਨ ਦੋਸ਼ੀ ਨੂੰ ਹਰਿਦੁਆਰ ਤੋਂ ਕੀਤਾ ਕਾਬੂ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਜ਼ਿਲੇ ਦੇ ਪਿੰਡ ਬੁਲਾਰਾ ਵਿਖੇ ਜੋਤ ਡੇਅਰੀ ਫਾਰਮ ’ਚ ਹੋਏ ਇੱਕ ਦੋਹਰੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਉਕਤ ਮਾਮਲੇ ’ਚ ਡੇਅਰੀ ਦੇ ਹੀ ਇੱਕ ਪੁਰਾਣੇ ਨੌਕਰ ਨੂੰ ਹਰਿਦੁਆਰ ਹਰ ਕੀ ਪੌੜੀ ਤੋਂ ਕਾਬੂ ਕੀਤਾ ਹੈ।  ਇੱਥੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਸਿੱਧੂ ਪੁਲਿਸ ਕਮਿਸਨਰ ਨੇ ਦੱਸਿਆ ਕਿ ਪੁਲਿਸ ਨੇ ਜ਼ਿਲੇ ਦੇ ਪਿੰਡ ਬੁਲਾਰਾ ਵਿਖੇ ਲੰਘੇ ਐਤਵਾਰ ਨੂੰ ਇੱਕ ਡੇਅਰੀ ਮਾਲਕ ਤੇ ਉਸਦੇ ਨੌਕਰ ਨੂੰ ਕਤਲ ਕਰਨ ਦੇ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ।

ਜਾਂਚ ਕੀਤੀ ਜਾ ਰਹੀ ਸੀ | Ludhiana News

ਉਹਨਾਂ ਦੱਸਿਆ ਕਿ ਪੁਲਿਸ ਨੂੰ 26 ਫਰਵਰੀ ਨੂੰ ਪਿੰਡ ਬੁਲਾਰਾ ਵਿਖੇ ਜੋਤ ਡੇਅਰੀ ਫਾਰਮ ’ਚ ਡੇਅਰੀ ਮਾਲਕ ਅਤੇ ਉਸਦੇ ਇੱਕ ਨੌਕਰ ਦਾ ਕਤਲ ਕਰ ਦੇਣ ਦੀ ਸੂਚਨਾ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਲੁਧਿਆਣਾ ਨੂੰ ਇਤਲਾਹ ਮਿਲੀ ਸੀ। ਜਿਸ ਤੋਂ ਬਾਅਦ ਮੌਕੇ ’ਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਸੀ, ਜਿਸ ਵਿਚ ਪੁਲਿਸ ਨੂੰ ਘਟਨਾ ਤੋਂ ਤੀਜੇ ਦਿਨ ਹੀ ਸਫਲਤਾ ਹੱਥ ਲੱਗੀ ਹੈ। ਉਹਨਾਂ ਦੱਸਿਆ ਕਿ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਮੌਕੇ ਤੇ ਪੁੱਜ ਕੇ ਸਥਿਤੀ ਦਾ ਜਾਇਜਾ ਲੈਣ ਤੋਂ ਇਲਾਵਾ ਮਿ੍ਰਤਕ ਜੋਤ ਰਾਮ ਪੁੱਤਰ ਪਿ੍ਰਥੀ ਚੰਦ ਦੇ ਲੜਕੇ ਤਰਸੇਮ ਪਾਲ ਦੇ ਬਿਆਨਾਂ ’ਤੇ ਡੇਅਰੀ ਦੇ ਹੀ ਇੱਕ ਨੌਕਰ ਗਿਰਧਾਰੀ ਲਾਲ ਖਿਲਾਫ਼ ਮਾਮਲਾ ਦਰਜ ਕਰਦਿਆਂ ਪੜਤਾਲ ਕੀਤੀ ਜਾ ਰਹੀ ਸੀ। (Ludhiana News)

ਜਿਸ ਨੂੰ ਕੁਝ ਸਮਾਂ ਪਹਿਲਾਂ ਡੇਅਰੀ ਮਾਲਕ ਵੱਲੋਂ ਕੰਮ ਤੋ ਹਟਾ ਦਿੱਤਾ ਗਿਆ ਸੀ। ਉਨਾਂ ਦੱਸਿਆ ਕਿ ਮਿ੍ਰਤਕਾਂ ਦੀ ਪਹਿਚਾਣ ਜੋਤ ਰਾਮ ਪੁੱਤਰ ਪਿ੍ਰਥੀ ਚੰਦ (70) ਵਾਸੀ ਸ਼ਹੀਦ ਬਾਬਾ ਦੀਪ ਸਿੰਘ ਨਗਰ ਧਾਂਦਰਾ ਰੋਡ ਅਤੇ ਭਗਵੰਤ ਸਿੰਘ ਪੁੱਤਰ ਕਿਸਨ ਦੇਵ (65) ਵਾਸੀ ਗਲੀ ਨੰਬਰ 1 ਗੁਰੂ ਨਾਨਕ ਨਗਰ ਡੱਬਾ ਲੋਹਾਰਾ ਰੋਡ ਲੁਧਿਆਣਾ ਵਜੋਂ ਹੋਈ ਸੀ। ਜਿੰਨਾਂ ਨੂੰ ਕਤਲ ਕਰਨ ਦੇ ਦੋਸ਼ ’ਚ ਗਿਰਧਾਰੀ ਲਾਲ ਵਾਸੀ ਪਿੰਡ ਡੇਵਾ (ਉੱਤਰ ਪ੍ਰਦੇਸ਼) ਦੀ ਟੀਮਾਂ ਬਣਾ ਕੇ ਭਾਲ ਕੀਤੀ ਜਾ ਰਹੀ ਸੀ, ਜਿਸ ਨੂੰ ਹਰਿਦੁਆਰ ਹਰ ਕੀ ਪੌੜੀ ਲਾਗਿਓਂ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਸਾਹਨੇਵਾਲ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਨੇ ਗਿ੍ਰਫ਼ਤਾਰ ਕੀਤਾ।

ਪੁਲਿਸ ਕਮਿਸ਼ਨਰ ਸਿੱਧੂ ਮੁਤਾਬਕ ਪੁਲਿਸ ਵੱਲੋਂ ਗਿਰਧਾਰੀ ਲਾਲ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਜਿਸ ਤੋਂ ਵਾਰਦਾਤ ਸਮੇਂ ਵਰਤਿਆਂ ਗਿਆ ਦਾਤਰ ਵੀ ਬਰਾਮਦ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਗਿਰਧਾਰੀ ਲਾਲ ਵਿਰੁੱਧ ਜਗਰਾਓਂ ਅਤੇ ਸੰਗਰੂਰ ਵਿੱਚ ਪਹਿਲਾਂ ਵੀ ਅਫ਼ੀਮ ਅਤੇ ਭੁੱਕੀ ਚੂਰਾ ਪੋਸ਼ਤ ਦੇ ਦੋ ਮਾਮਲੇ ਦਰਜ਼ ਹਨ।

Ludhiana News

ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ

ਪੁਲਿਸ ਮੁਤਾਬਕ ਗਿਰਧਾਰੀ ਲਾਲ ਦੁਆਰਾ ਜੋਤ ਰਾਮ ਅਤੇ ਭਗਵੰਤ ਸਿੰਘ ਦਾ 26 ਫਰਵਰੀ ਨੂੰ ਕਿਸੇ ਤੇਜ਼ਧਾਰ ਹਥਿਆਰ ਨਾਲ ਸਵੇਰ ਸਮੇਂ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਸਰਗਰਮੀ ਨਾਲ ਗਿਰਧਾਰੀ ਲਾਲ ਦੀ ਭਾਲ ਕੀਤੀ ਜਾ ਰਹੀ ਸੀ। ਪੁਲਿਸ ਅਨੁਸਾਰ ਉਨਾਂ ਨੇ 40 ਘੰਟਿਆਂ ਅੰਦਰ ਹੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮੱਦਦ ਨਾਲ ਗਿਰਧਾਰੀ ਲਾਲ ਨੂੰ ਗਿ੍ਰਫ਼ਤਾਰ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।