ਅੰਮ੍ਰਿਤਸਰ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਸ਼ਾਮਲ ਗੈਂਗਸਟਰ ਮਨਦੀਪ ਤੂਫ਼ਾਨ ਅਤੇ ਮਨਮੋਹਨ ਮੋਹਨਾ ਦੇ ਕਤਲ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ (Punjab Jails) ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨ ਗੋਇੰਦਵਾਲ ਜੇਲ੍ਹ ’ਚ ਗੈਂਗਸਟਰਾਂ ਦਾ ਖੂਨੀ ਟਕਰਾਅ ਹੋਣ ਤੋਂ ਬਾਅਦ ਦੋ ਗੈਂਗਸਟਰ ਮਾਰੇ ਗਏ ਸਨ। ਗੈਂਗਸਟਰ ਮਨਦੀਪ ਤੂਫ਼ਨ ਤੇ ਮਨਮੋਹਨ ਮੋਹਨਾ ਦਾ ਅੱਜ ਪੋਸਟਮਾਰਟਮ ਹੋਵੇਗਾ। ਇਨ੍ਹਾਂ ਦਾ ਕਤਲ ਲਾਰੈਂਸ ਗੈਂਗ ਦੇ ਗੁਰਗਿਆਂ ਨੇ ਜੇਲ੍ਹ ਵਿੱਚ ਕੀਤਾ ਸੀ।
ਮੋਹਨਾਂ ਅਤੇ ਤੂਫ਼ਾਨ ਜੱਗੂ ਭਗਵਾਨਪੁਰੀਆ ਦੇ ਗੁਰਗੇ ਹਨ। ਇਸ ਦੇ ਨਾਲ ਹੀ ਉਸ ਦੇ ਤੀਜੇ ਸਾਂਥੀ ਕੇਸ਼ਵ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਗੈਂਗਵਾਰ ਵਿੱਚ ਲਾਰੈਂਸ ਗੈਂਗ ਦੇ ਮਨਦੀਪ ਭਾਊ ਅਤੇ ਅਰਸ਼ਦ ਖਾਨ ਵੀ ਜਖ਼ਮੀ ਹੋ ਗਏ। ਤਿੰਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਰਤਸਰ ਲਿਆਂਦਾ ਗਿਆ। ਜਖ਼ਮੀ ਕੇਸ਼ਵ ਨੇ ਦੱਸਿਆ ਕਿ ਉਸ ’ਤੇ ਹਮਲਾ ਕਰਨ ਲਈ ਰਾੜਾਂ ਅਤੇ ਡੰਡਿਆਂ ਦੀ ਵਰਤੋਂ ਕੀਤੀ ਗਈ। ਸਾਰਿਆਂ ਦੇ ਸਿਰਾਂ ’ਤੇ ਗੰਭੀਰ ਸੱਟਾਂ ਲੱਗੀਆਂ ਹਨ।
ਇਸ ਹੱਤਿਆ ਕਾਂਡ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਦੇ ਗੋਲਡੀ ਬਰਾੜ ਨੇ ਲਈ ਹੈ। ਹੁਣ ਜੱਗੂ ਭਗਵਾਨਪੁਰੀਆ ਗੈਂਗ ਦੀ ਸੋਸ਼ਲ ਮੀਡੀਆ ’ਤੇ ਪੋਸਟ ਵੀ ਆ ਗਈ ਹੈ। ਜਿਸ ਵਿੱਚ ਕਤਲ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਹੈ। ਇਸ ਹਾਲਤ ਦੇ ਮੱਦੇਨਜ਼ਰ ਪੰਜਾਬ ਦੀਆਂ ਜੇਲ੍ਹਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਸਾਰੇ ਖੂੰਖਾਰ ਗੈਂਗਸਟਰਾਂ ਨੂੰ ਬੈਰਕਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ। ਮਨਦੀਪ ਤੂਫ਼ਾਨ ਅਤੇ ਮੋਹਨਾ ਦੇ ਕਤਲ ਤੋਂ ਬਾਅਦ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। (Punjab Jails)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ