ਸਾਡੇ ਨਾਲ ਸ਼ਾਮਲ

Follow us

14.1 C
Chandigarh
Tuesday, February 24, 2026
More
    Home Breaking News ਸ਼ਿਲਾਂਗ ਵਿੱਚ ...

    ਸ਼ਿਲਾਂਗ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ’ਚ ਜੁ਼ਟੀ ਭਾਰੀ ਭੀੜ

    (ਸੱਚ ਕਹੂੰ ਨਿਊਜ਼) ਮੇਘਾਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਗਾਲੈਂਡ ਅਤੇ ਮੇਘਾਲਿਆ ਵਿੱਚ ਚੋਣ ਰੈਲੀਆਂ ਵਿੱਚ ਸ਼ਾਮਲ ਹੋਏ। ਇਸ ਦੌਰਾਨ ਪ੍ਰਧਾਨ ਮੰਤਰੀ ਰੋਡ ਸ਼ੋਅ ਕੱਢ ਰਹੇ ਹਨ ਤੇ ਉਨਾਂ ਦੇ ਰੋਡ ਸ਼ੋਅ ’ਚ ਵੱਡੀ ਭੀਡ਼ ਜਮਾਂ ਹੋ ਗਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਅੱਜ ਸ਼ਾਨਦਾਰ ਅਤੇ ਜਾਨਦਾਰ ਰੋਡ ਸ਼ੋਅ ਕੀਤਾ, ਤੁਹਾਡਾ ਇਹ ਪਿਆਰ, ਤੁਹਾਡਾ ਇਹ ਆਸ਼ੀਰਵਾਦ, ਮੈਂ ਤੁਹਾਡੇ ਇਸ ਕਰਜ਼ ਨੂੰ ਜ਼ਰੂਰ ਚੁਕਾਵਾਂਗਾ। ਮੈਂ ਮੇਘਾਲਿਆ ਦਾ ਵਿਕਾਸ ਕਰਕੇ, ਤੁਹਾਡੇ ਕਲਿਆਣਕਾਰੀ ਕੰਮਾਂ ਨੂੰ ਤੇਜ਼ ਕਰਕੇ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦਾ ਕਰਜ਼ ਚੁਕਾਵਾਂਗਾ। ਤੁਹਾਡੇ ਇਸ ਪਿਆਰ ਨੂੰ ਮੈਂ ਬੇਕਾਰ ਨਹੀਂ ਜਾਣ ਦੇਵਾਂਗਾ।

    ਪ੍ਰਧਾਨ ਮੰਤਰੀ ਨੇ ਕਿਹਾ, ਮੇਘਾਲਿਆ ਵਿੱਚ ਹਰ ਪਾਸੇ ਭਾਜਪਾ ਨਜ਼ਰ ਆ ਰਹੀ ਹੈ। ਪਹਾੜੀ ਹੋਵੇ ਜਾਂ ਮੈਦਾਨੀ ਇਲਾਕਾ, ਪਿੰਡ ਹੋਵੇ ਜਾਂ ਸ਼ਹਿਰ, ਹਰ ਪਾਸੇ ਕਮਲ ਖਿੜਿਆ ਨਜ਼ਰ ਆਉਂਦਾ ਹੈ। ਮੇਘਾਲਿਆ ਅੱਜ ਪਰਿਵਾਰ ਦੀ ਬਜਾਏ ਪਹਿਲਾਂ ਲੋਕਾਂ ਦੀ ਸਰਕਾਰ ਚਾਹੁੰਦਾ ਹੈ, ਇਸ ਲਈ ਅੱਜ ‘ਕਮਲ ਦਾ ਫੁੱਲ’ ਮੇਘਾਲਿਆ ਦੀ ਤਾਕਤ, ਸ਼ਾਂਤੀ ਅਤੇ ਸਥਿਰਤਾ ਦਾ ਸਮਾਨਾਰਥੀ ਬਣ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here