(ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ ਰੂਹਾਨੀ ਰਹਿਬਰ ਤੇ ਮਹਾਨ ਸਮਾਜ ਸੁਧਾਰਕ ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੰਗਲਵਾਰ ਸ਼ਾਮ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਮਜਲਿਸ ’ਚ ਸਾਧ-ਸੰਗਤ ਦੇ ਆਨਲਾਈਨ ਸਵਾਲਾਂ ਦੇ ਜਵਾਬ ਦਿੰਦੇ ਹੋਏ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਹੁਣ ਪੜ੍ਹਨ ਵਾਲੇ ਬੱਚੇ, ਨੰਬਰ ਘੱਟ ਆ ਗਏ, ਮਾਂ-ਬਾਪ ਨੇ ਕਿਹਾ ਸੀ ਕਿ ਨੰਬਰ ਘੱਟ ਆ ਗਏ ਤਾਂ ਦੇਖ ਲੈਣਾ। ਇਸ ’ਤੇ ਤੁਹਾਨੂੰ ਇੱਕ ਹੱਸਣ ਵਾਲੀ ਗੱਲ ਸੁਣਾਉਂਦੇ ਹਾਂ। ਕਹਿਣ ਦਾ ਮਤਲਬ ਤੁਸੀਂ ਟੈਨਸ਼ਨ ਨਾ ਲਿਆ ਕਰੋ। ਇੱਕ ਬੱਚਾ ਸੀ, ਉਸ ਦੇ ਨੰਬਰ ਘੱਟ ਆਉਂਦੇ ਸਨ।
ਉਸ ਦਾ ਬਾਪ ਕਹਿਣ ਲੱਗਿਆ ਕਿ ਜੇ ਅਗਲੀ ਵਾਰ ਜੇਕਰ ਨੰਬਰ ਘੱਟ ਆਏ ਜਾਂ ਤੂੰ ਫੇਲ੍ਹ ਹੋ ਗਿਆ ਤਾਂ ਮੈਨੂੰ ਬਾਪ ਨਾ ਕਹਿਣਾ। ਉਹ ਚੁੱਪ ਰਿਹਾ। ਹੁਣ ਰਿਜਲਟ ਆ ਗਿਆ। ਉਸ ਦਾ ਬਾਪ ਬੈਠਾ ਹੀ ਸੀ, ਆਇਆ ਉਸ ਕੋਲ। ਤਾਂ ਬਾਪ ਨੇ ਕਿਹਾ, ਹਾਂ ਕੀ ਹੋਇਆ? ਕਹਿੰਦਾ ਰਮੇਸ਼ ਜੀ ਮੈਂ ਤਾਂ ਫੇਲ੍ਹ ਹੋ ਗਿਆ। ਕਿਉਂਕਿ ਉਸ ਨੇ ਕਿਹਾ ਸੀ ਕਿ ਬਾਪ ਨਾ ਕਹਿਣਾ, ਬਾਪ ਦਾ ਨਾਂਅ ਸੀ ਰਮੇਸ਼। ਤਾਂ ਅਸੀਂ ਅਜਿਹਾ ਨਹੀਂ ਕਹਿੰਦੇ ਕਿ ਤੁਸੀਂ ਫੇਲ੍ਹ ਹੋ ਜਾਓ। ਕਹਿਣ ਦਾ ਮਤਲਬ ਕਿ ਜੇਕਰ ਨੰਬਰ ਘੱਟ ਆ ਗਏ ਤਾਂ ਕੋਈ ਆਸਮਾਨ ਹੇਠਾਂ ਨਹੀਂ ਡਿੱਗ ਗਿਆ, ਅਗਲੀ ਵਾਰ ਫਿਰ ਸਹੀ। ਮਿਹਨਤ ਕਰੋ, ਉਸ ਨੂੰ ਆਪਣੇ ਦਿਲ ’ਤੇ ਲਾ ਲਓ ਕਿ ਹਾਂ, ਇਸ ਵਾਰ ਘੱਟ ਆਏ ਹਨ, ਮੇਰੇ ਬਰਾਬਰ ਵਾਲੇ ਮੈਰਿਟ ’ਚ ਪਹੁੰਚ ਗਏ ਉਹ ਵੀ ਗਰਭ ਤੋਂ ਜਨਮੇ ਹਨ ਤੇ ਮੈਂ ਵੀ ਕੋਈ ਉੱਪਰੋਂ ਆਸਮਾਨ ਤੋਂ ਨਹੀਂ ਟਪਕਿਆ, ਤਾਂ ਅਗਲੀ ਵਾਰ ਏਮ (ਟੀਚਾ) ਬਣਾ ਲਓ, ਗੈਰਤ ਬਣਾ ਲਓ, ਯਕੀਨ ਮੰਨੋ ਤੁਹਾਡੀ ਵੀ ਮੈਰਿਟ ਆ ਜਾਵੇਗੀ।
ਖੁਦਕੁਸ਼ੀ ਕਿਸੇ ਚੀਜ਼ ਦਾ ਹੱਲ ਨਹੀਂ
ਖੁਦਕੁਸ਼ੀ ਕਿਸੇ ਚੀਜ਼ ਦਾ ਕਿਹੜਾ ਹੱਲ ਹੈ। ਮਾਂ, ਜਿਸ ਨੇ ਗਰਭ ’ਚ ਰੱਖਿਆ ਉਸ ਦਾ ਕੀ ਦੋਸ਼ ਹੈ ਭਾਈ? ਹੇ ਬੱਚਿਓ! ਜਿਸ ਨੇ ਨੌ ਮਹੀਨੇ ਗਰਭ ’ਚ ਰੱਖਿਆ ਹੈ। ਤੁਹਾਨੂੰ ਛੋਟੀ ਜਿਹੀ ਗੱਲ ਲੱਗਦੀ ਹੈ ਤਾਂ ਤੁਸੀਂ ਡੇਢ-ਦੋ ਕਿੱਲੋ ਦੀ ਇੱਟ ਪੇਟ ’ਤੇ ਬੰਨ੍ਹ ਕੇ ਦੋ-ਤਿੰਨ ਦਿਨ ਸੌਂ ਕੇ ਵੇਖ ਲਓ। ਚੱਲ ਫਿਰ ਕੇ ਵੇਖ ਲਓ। ਤਿੰਨ ਕਿੱਲੋ ਦੀ ਇੱਟ ਪੇਟ ’ਤੇ ਬੰਨ੍ਹੀ ਹੋਵੇ ਤੇ ਤੁਸੀਂ ਸੌਂ ਕੇ ਦਿਖਾ ਦਿਓ। ਨਹੀਂ?ਸੌਂ ਪਾਓਗੇ। ਭਾਈ! ਮਾਂ ਨੇ ਨੌਂ ਮਹੀਨੇ ਪੇਟ ’ਚ ਰੱਖਿਆ ਹੈ, ਕੀ ਉਹ ਇਸ ਲਈ ਕਿ ਖੁਦਕੁਸ਼ੀ ਕਰਕੇ ਉਸ ਨੂੰ ਦੁੱਖ ਦੇ ਜਾ। ਬਾਪ ਨੇ ਪਰਵਰਿਸ਼ ਕੀਤੀ। ਸੁਫ਼ਨੇ ਬੁਣੇ ਕਿ ਮੇਰਾ ਬੇਟਾ ਵੱਡਾ ਹੋ ਕੇ ਮੇਰਾ ਅਜਿਹਾ ਸਾਥ ਦੇਵੇਗਾ, ਇੰਜ ਮੈਨੂੰ ਖੁਸ਼ੀਆਂ ਦੇਵੇਗਾ, ਕੀ ਇਹ ਵਿਸ਼ਵਾਸਘਾਤ ਨਹੀਂ ਕਰ ਰਹੇ ਤੁਸੀਂ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਮਾਂ-ਬਾਪ ਨੂੰ ਵੀ ਬੱਚਿਆਂ ਨੂੰ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ ਨਹੀਂ ਕਰਨਾ ਚਾਹੀਦਾ ਕਿ ਦੇਖ ਲੈਣਾ ਜੇਕਰ ਨੰਬਰ ਘੱਟ ਆਏ ਤਾਂ ਅਜਿਹਾ ਹੋ ਜਾਵੇਗਾ, ਉਸ ਤਰ੍ਹਾਂ ਹੋ ਜਾਵੇਗਾ। ਪੜ੍ਹੇ-ਲਿਖੇ ਕੁਝ ਜ਼ਿਆਦਾ ਹੀ ਪ੍ਰੈਸ਼ਰ ਪਾਉਂਦੇ ਹਨ ਪਿੰਡਾਂ ’ਚ ਅਸੀਂ ਵੇਖਿਆ ਕਿ ਅਨਪੜ੍ਹ ਪਰਵਾਹ ਨਹੀਂ ਕਰਦੇ। ਉਹ ਕਹਿੰਦੇ, ‘ਪੁੱਤ ਢੰਗ ਨਾਲ ਪਾਸ ਹੋ ਜੀਂ’, ਅਸੀਂ ਜੋ ਵੇਖਿਆ, ਅੱਜ ਵੀ ਇੰਜ ਹੀ ਹੁੰਦਾ ਹੋਵੇਗਾ, ਕਿ ਬੇਟਾ ਜੀ ਪਾਸ ਹੋ ਜਾਣਾ, ਚੰਗੇ ਨੰਬਰ ਲੈ ਆਉਣਾ ਅਤੇ ਜ਼ਿਆਦਾ ਜੋ ਪੜ੍ਹ-ਲਿਖ ਕੇ ਕੜ੍ਹ ਜਾਂਦੇ ਹਨ ਮਾਂ-ਬਾਪ, ਖੁਦ ਦੀ ਮਾਰਕਸ਼ੀਟ ਨਹੀਂ ਦਿਖਾਉਣਗੇ ਕਿ ਕਿੰਨੇ ਨੰਬਰ ਲਏ ਸਨ, ਜਾਂ ਤਾਂ ਉਹ ਦਿਖਾ। ਉਹ ਦਿਖਾਉਣ ਦੀ ਜ਼ਰੂਰਤ ਨਹੀਂ ਪਵੇਗੀ ਜੇਕਰ ਤੁਸੀਂ ਇੰਟੈਲੀਜੈਂਟ ਹੋ ਤਾਂ ਨੈਚੁਰਲੀ ਸੈੱਲ ਉਂਜ ਹੀ ਜਾਣਗੇ ਬੱਚੇ ’ਚ ਅਤੇ ਉਹ ਵੀ ਇੰਟੈਲੀਜੈਂਟ ਬਣੇਗਾ।
ਮਾਂ-ਬਾਪ ਆਪਣੇ ਬੱਚੇ ਦੇ ਸੰਗੀ-ਸਾਥੀਆਂ ਦੇ ਧਿਆਨ ਜ਼ਰੂਰ ਰੱਖਣ
ਪੁਜਨੀਕ ਗੁਰੂ ਜੀ ਨੇ ਫਰਮਾਇਆ ਕਿ ਕੀ ਤੁਸੀਂ ਕਦੇ ਆਪਣੇ ਬੱਚੇ ਦੇ ਸੰਗੀ-ਸਾਥੀਆਂ ਦਾ ਧਿਆਨ ਦਿੱਤਾ ਹੈ? ਉਸ ਦਾ ਸੰਗ ਤਾਂ ਗਲਤ ਨਹੀਂ। ਕਿਤੇ ਗਲਤ ਸੰਗ ’ਚ ਤਾਂ ਨਹੀਂ ਫਸ ਗਿਆ। ਕੀ ਤੁਸੀਂ ਉਸ ਨੂੰ ਕਦੇ ਟਾਈਮ ਦਿੱਤਾ ਹੈ? ਕਦੇ ਚੈੱਕ ਕੀਤਾ ਹੈ? ਉਨ੍ਹਾਂ ਦੇ ਟੀਚਰਾਂ ਕੋਲ, ਮਾਸਟਰਾਂ ਕੋਲ 15 ਦਿਨਾਂ ਤੋਂ ਬਾਅਦ, ਮਹੀਨੇ ਤੋਂ ਬਾਅਦ ਉਸ ਦੀ ਰਿਪੋਰਟਿੰਗ ਕੀਤੀ ਹੈ ਕਿ ਦੱਸੋ ਮੇਰਾ ਬੱਚਾ ਪੜ੍ਹਾਈ ’ਚ ਕਿਵੇਂ ਹੈ? ਸਕੂਲ ’ਚ ਉਸ ਦੀਆਂ ਕਿੰਨੀਆਂ ਹਾਜ਼ਰੀਆਂ ਹਨ? 15 ਦਿਨਾਂ ਬਾਅਦ ਚੈੱਕ ਕਰਦੇ ਰਹੋ।
ਪਤਾ ਚੱਲ ਜਾਵੇਗਾ ਕਿ ਉਹ ਸਕੂਲ ’ਚ ਹੀ ਜਾਂਦਾ ਜਾਂ ਕਿਤੇ ਹੋਰ ਤਾਂ ਨਹੀਂ ਜਾਂਦਾ। 15 ਦਿਨਾਂ ਦਰਮਿਆਨ ਤੇ ਪਤਾ ਚੱਲੇਗਾ ਤਾਂ ਚੈੱਕ ਕਰੋ ਤੇ ਪਿਆਰ ਨਾਲ ਹੈਂਡਲ ਕਰਕੇ ਜੇਕਰ ਉਹ ਗਲਤ ਸੋਹਬਤ ’ਚ ਪੈ ਗਿਆ ਹੈ ਤਾਂ ਉਸ ਦੀ ਗਲਤ ਸੋਹਬਤ ਹਟਵਾ ਦਿਓ। ਜੇਕਰ ਤੁਸੀਂ ਮਾਂ-ਬਾਪ ਇਹ ਸਭ ਕਰ ਰਹੇ ਹੋ ਤਾਂ ਹੱਕਦਾਰ ਬਣਦੇ ਹੋ ਬੱਚੇ ਨੂੰ ਕਹਿਣ ਦੇ ਕਿ ਬੇਟਾ ਨੰਬਰ ਚੰਗੇ ਲੈ ਕੇ ਆਉਣਾ ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਟਾਈਮ ਹੀ ਨਹੀਂ ਦਿੰਦੇ। ਤੁਸੀਂ ਤਾਂ ਆਪਣੇ ਆਪ ’ਚ ਮਸਤ ਹੋ। ਤੁਹਾਡਾ ਬਿਜਨੈਸ ਹੈ, ਵਪਾਰ ਹੈ, ਐਸ਼ੋ-ਆਰਾਮ ਹੈ, ਤੁਸੀਂ ਤਾਂ ਉਸ ’ਚ ਗੁਆਚੇ ਹੋ। ਪਰ, ਤੁਹਾਨੂੰ ਗੈਰਤ ਹੈ ਕਿ ਮੇਰਾ ਬੇਟਾ ਘੱਟ ਨੰਬਰ ਕਿਵੇਂ ਲੈ ਆਇਆ? ਬੇਟੇ ਦੀ ਤੁਸੀਂ ਕਦੇ ਜਾ ਕੇ ਰਿਪੋਰਟ ਹੀ ਨਹੀਂ? ਵੇਖੀ ਤੇ ਲਾਸਟ ’ਚ ਘੱਟ ਨੰਬਰ ਕਿਉਂ ਲੈ ਆਇਆ? ਤਾਂ ਗਲਤੀਆਂ ਮਾਂ-ਬਾਪ ਦੀਆਂ ਹਨ।
ਮਾਂ-ਬਾਪ ਆਪਣੇ ਬੱਚਿਆਂ ਨੂੰ ਟਾਈਮ ਦੇਣ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਦੋਵੇਂ ਗੱਲਾਂ ਧਿਆਨ ’ਚ ਰੱਖਿਓ। ਮਾਂ-ਬਾਪ ਆਪਣੇ ਬੱਚਿਆਂ ਨੂੰ ਟਾਈਮ ਦਿਓ ਤੇ ਬੱਚੇ ਮਾਂ-ਬਾਪ ਨੂੰ ਐਜ਼ ਏ ਫਰੈਂਡ ਮੰਨੋ। ਬੇਟੀ ਹੈ ਤਾਂ ਆਪਣੇ ਮਾਂ-ਬਾਪ ਨੂੰ ਸਹੇਲੀ ਵਾਂਗ ਮੰਨੇ। ਸਾਡੇ ਖਿਆਲ ’ਚ ਇੱਕ ਟਾਈਮ ਰੱਖ ਲਓ। ਅਸੀਂ ਬਹੁਤ ਸਾਲ ਪਹਿਲਾਂ ਵੀ ਸਤਿਸੰਗ ’ਚ ਬੋਲਿਆ ਸੀ, ਅੱਜ ਫਿਰ ਤੋਂ ਕਹਿਣਾ ਚਾਹਾਂਗੇ ਕਿ ਤੁਸੀਂ ਇੱਕ ਟਾਈਮ ਰੱਖ ਲਓ। ਇੱਕ ਘੰਟਾ, ਦੋ ਘੰਟੇ, ਬੱਚਾ ਸਕੂਲ ਤੋਂ ਆਉਂਦਾ ਹੈ, ਅੱਜ ਦੀ ਭਾਸ਼ਾ ’ਚ ਉਸ ਦਾ ਨਾਂਅ ਦੇ ਦਿਓ ‘ਫ੍ਰੈਂਡ ਟਾੱਕ’, ਕਿ ਇੱਕ ਦੋਸਤ ਵਾਂਗ, ਇੱਕ ਸਹੇਲੀ ਵਾਂਗ ਮਾਂ-ਬਾਪ ਆਪਣੇ ਬੇਟੇ-ਬੇਟੀ ਨਾਲ ਦੋਵੇਂ ਬੈਠ ਕੇ ਗੱਲ ਕਰਨ, ਕਿ ਬੇਟਾ ਇਸ ਟਾਈਮ ’ਚ ਜੋ ਵੀ ਤੰੂ ਸਾਨੂੰ ਦੱਸੇਂਗਾ ਉਸ ਨੂੰ ਸੁਣ ਕੇ ਅਸੀਂ ਤੇਰੇ ਨਾਲ ਲੜਾਂਗੇ ਨਹੀਂ ਤਾਂ ਸੌ ਪ੍ਰਤੀਸ਼ਤ ਉਹ ਬਾਹਰ ਦੋਸਤ-ਮਿੱਤਰ ਮਿਲ ਗਏ ਤੇ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰੇਗਾ। ਜੋ ਗੱਲ ਤੁਹਾਨੂੰ ਉਸ ਦੀ ਲੱਗੇ ਕਿ ਇਹ ਗਲਤ ਦਿਸ਼ਾ ’ਚ ਜਾ ਰਿਹਾ ਹੈ ਤਾਂ ਉਸ ਨੂੰ ਇੱਕ ਫ੍ਰੈਂਡ (ਦੋਸਤ) ਵਾਂਗ ਹੀ ਗਾਈਡ ਕਰਕੇ ਉਸ ਨੂੰ ਸਮਝਾ ਦਿਓ ਤੇ ਉਹ ਉਸ ਆਦਤ ਨੂੰ ਛੱਡ ਦੇਵੇਗਾ ਪਰ ਤੁਸੀਂ ਤਾਂ ਹਿਟਲਰਬਾਜੀ ਕਰਦੇ ਹੋ, ਕਿ ਮੇਰੇ ਤੋਂ ਡਰਦਾ ਰਹਿਣਾ ਚਾਹੀਦਾ। ਕਈ ਤਾਂ ਬੱਚੇ ਮਾਂ-ਬਾਪ ਨਾਲ ਅੱਖ ਹੀ ਨਹੀਂ ਮਿਲਾਉਂਦੇ।
ਬੱਚਿਆਂ ਨਾਲ ਫ੍ਰੈਂਡ ਟਾੱਕ ਰੱਖੋ
ਬਾਪ ਦੇ ਤਾਂ ਕੋਲ ਹੀ ਨਹੀਂ ਆਉਂਦੇ। ਇੰਜ ਲੱਗਦਾ ਹੈ ਕਿ ਉਹ ਕਰੰਟ ਮਾਰ ਰਿਹਾ ਹੋਵੇ। ਨਹੀਂ, ਇਹ ਬਿਲਕੁਲ ਗਲਤ ਹੈ। ਫ੍ਰੈਂਡ ਟਾੱਕ ’ਚ ਬੱਚਾ ਜੋ ਵੀ ਦੱਸੇ ਤਾਂ ਉਸ ਦੀਆਂ ਉਨ੍ਹਾਂ ਗੱਲਾਂ ਲਈ ਉਸ ਨੂੰ ਕਦੇ ਵੀ ਕੁੱਟਣਾ ਨਾ। ਨਹੀਂ ਤਾਂ ਅਗਲੇ ਦਿਨ ਫ੍ਰੈਂਡ ਟਾੱਕ ਬੰਦ ਹੋ ਜਾਵੇਗੀ। ਫ੍ਰੈਂਡ ਟਾੱਕ ਦਾ ਮਤਲਬ ਉਸ ਨੂੰ ਉਸੇ ਤਰ੍ਹਾਂ ਹੈਂਡਲ ਕਰੋ, ਬਾਅਦ ’ਚ ਉਸ ਦਾ ਜ਼ਿਕਰ ਨਹੀਂ ਕਰਨਾ। ਬੱਚਾ ਤੁਹਾਨੂੰ ਹਰ ਚੀਜ਼ ਦੱਸੇਗਾ। ਸਕੂਲ ’ਚ, ਬੱਸ ’ਚ, ਕਿੱਥੇ, ਕੀ-ਕੀ ਹੋਇਆ ਤੇ ਕੀ-ਕੀ ਨਹੀਂ, ਉਹ ਛੋਟਾ ਹੈ, ਛੋਟੇ ਹੁੰਦਿਆਂ ਇਹ ਸ਼ੁਰੂ ਕਰ ਲਓਗੇ ਤਾਂ ਤੁਸੀਂ ਤਾਂ ਸਮਝਦਾਰ ਹੋ, ਤੁਹਾਨੂੰ ਪਤਾ ਚੱਲ ਜਾਵੇਗਾ ਕਿ ਕੋਈ ਬੱਚੇ ਨੂੰ ਵਰਗਲਾ ਤਾਂ ਨਹੀਂ ਰਿਹਾ।
ਗਲਤ ਦਿਸ਼ਾ ’ਚ ਤਾਂ ਨਹੀਂ ਲਿਜਾ ਰਿਹਾ। ਤਾਂ ਯਕੀਨ ਮੰਨੋ ਇਹ ਫ੍ਰੈਂਡ ਟਾੱਕ, ਜੇਕਰ ਸ਼ੁਰੂ ਕਰ ਲਓਗੇ ਆਪਣੇ ਬੱਚਿਆਂ ਨਾਲ, ਦੋਸਤੀ ਦਾ ਇੱਕ ਰਿਸ਼ਤਾ। ਮਾਂ-ਬਾਪ ਤਾਂ ਹੈ ਹੀ ਤੁਸੀਂ ਤੇ ਦੋਵੇਂ ਬੈਠ ਕੇ ਆਪਣੇ ਬੇਟੇ-ਬੇਟੀ ਨਾਲ ਸਾਰੀਆਂ ਗੱਲਾਂ ਕਰੋ, ਹਰ ਚੀਜ਼ ਦਾ ਹੱਲ ਜਦੋਂ ਮਾਂ-ਬਾਪ ਤੋਂ ਮਿਲ ਜਾਵੇਗਾ, ਕਿ ਭਾਈ ਇਸ ਮੁਸ਼ਕਲ ਤੋਂ ਨਿੱਕਲਣ ਦਾ ਇਹ ਹੱਲ ਹੈ ਤਾਂ ਉਸ ਨੂੰ ਬਾਹਰ ਦੋਸਤੀ ਦੀ ਓਨੀ ਜ਼ਰੂਰਤ ਨਹੀਂ ਪਵੇਗੀ ਪਰ ਦੋਸਤ ਬਣਾਏਗਾ ਵੀ ਤਾਂ ਚੰਗੇ ਦੋਸਤ ਬਣਾਏਗਾ, ਜੋ ਹਰ ਸਮੇਂ ਸਾਥ ਰਹਿਣ। ਤਾਂ ਸਾਡਾ ਕੰਮ ਤਾਂ ਦੱਸਣਾ ਹੈ, ਤਾਂ ਇਸ ਤਰ੍ਹਾਂ ਬੱਚੇ ਪੜ੍ਹਾਈ ’ਚ ਵੀ ਚੰਗੇ ਹੋਣਗੇ ਤੇ ਖੁਦਕੁਸ਼ੀ ਰੂਪੀ ਜੋ ਬਲਾ ਹੈ, ਇਹ ਬੱਚਿਆਂ ਤੋਂ ਦੂਰ ਹੋ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ