ਪੰਜਾਬ ਪੁਲਿਸ ਦੀ ਗੈਂਗਸਟਰਾਂ ਖਿਲਾਫ਼ ਵੱਡੀ ਕਾਰਵਾਈ

Gangsters

ਬੱਸੀ ਪਠਾਣਾਂ ’ਚ ਪੁਲਿਸ ਮੁਕਾਬਲੇ ’ਚ 3 Gangsters ਢੇਰ

ਬੱਸੀ ਪਠਾਣਾਂ (ਮਨੋਜ ਸ਼ਰਮਾ)। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਹਲਕੇ ਅੰਦਰ ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋਏ ਮੁਕਾਬਲੇ ’ਚ ਤਿੰਨ ਗੈਂਗਸਟਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਇਕ ਦਾ ਨਾਮ ਤੇਜਿੰਦਰ ਤੇਜਾ ਦੱਸਿਆ ਜਾ ਰਿਹਾ ਹੈ, ਜੋ ਕਿ ਫਿਲੌਰ ’ਚ ਪੁਲਿਸ ਕਾਂਸਟੇਬਲ ਕਤਲ ਮਾਮਲੇ ’ਚ ਸ਼ਾਮਲ ਸੀ, ਇਸ ਦੇ ਨਾਲ ਉਸ ’ਤੇ 40 ਦੇ ਕਰੀਬ ਮਾਮਲੇ ਦਰਜ ਸਨ। ਇਸ ਮੁਕਾਬਲੇ ਵਿੱਚ ਦੋ ਪੁਲਿਸ ਮੁਲਾਜਮ ਵੀ ਜ਼ਖਮੀ ਹੋ ਗਏ। ਇਹ ਮੁਕਾਬਲਾ ਏਜੀਟੀ ਐੱਫ ਵੱਲੋਂ ਕੀਤਾ ਗਿਆ ਹੈ।

ਮੁਕਾਬਲੇ ’ਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ | Gangsters

ਏਜੀਟੀ ਐੱਫ ਮੁਖੀ ਪ੍ਰਮੋਦ ਬਾਨ ਵੀ ਮੌਕੇ ’ਤੇ ਹੀ ਮੌਜੂਦ ਸਨ। ਜਾਣਕਾਰੀ ਮੁਤਾਬਕ ਗੈਂਗਸਟਰ ਮੋਰਿੰਡਾ ਤੋਂ ਬੱਸੀ ਪਠਾਣਾਂ ਵੱਲ ਆ ਰਹੇ ਸਨ ਜਦੋਂ ਉਹ ਬੱਸੀ ਪਠਾਣਾਂ ਮੇਨ ਰੋਡ ’ਤੇ ਪਹੁੰਚੇ ਤਾਂ ਪੁਲਿਸ ਫੋਰਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ’ਤੇ ਗੈਂਗਸਟਰਾਂ ਵੱਲੋਂ ਪੁਲਿਸ ਟੀਮ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਜਵਾਬੀ ਕਾਰਵਾਈ ਦੌਰਾਨ ਤਿੰਨੇ ਗੈਂਗਸਟਰਾਂ ਨੂੰ ਗੋਲੀਆਂ ਲੱਗੀਆਂ , ਜਿਸ ’ਚ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਇੱਕ ਦੀ ਮੌਤ ਹਸਪਤਾਲ ਵਿੱਚ ਇਲਾਜ ਦੌਰਾਨ ਹੋ ਗਈ। ਉਕਤ ਗੈਂਗਸਟਰ ਥਾਰ ਗੱਡੀ ਵਿੱਚ ਸਵਾਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ