ਕਰੀਬ 4 ਘੰਟੇ ਕੀਤੀ ਡੂੰਘਾਈ ਨਾਲ ਜਾਂਚ
ਬਠਿੰਡਾ (ਸੁਖਜੀਤ ਮਾਨ)। ਪਿਛਲੇ 8 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਰੰਮੀ ਮਛਾਣਾ (Gangster Rummy Mashana) ਦੇ ਘਰ ਅੱਜ ਦਿਨ ਚੜ੍ਹਦਿਆਂ ਹੀ ਕੇਂਦਰੀ ਜਾਂਚ ਏਜੰਸੀ (NIA) ਵੱਲੋਂ ਰੇਡ ਕੀਤੀ ਗਈ। ਰੇਡ ਦੌਰਾਨ ਜਾਂਚ ਟੀਮ ਨੇ ਨੇ ਪੂਰੀ ਡੂੰਘਾਈ ਨਾਲ ਜਾਂਚ ਕੀਤੀ । ਟੀਮ ਆਪਣੇ ਨਾਲ ਘਰ ਦੇ ਮੈਂਬਰਾਂ ਦੇ ਮੋਬਾਇਲ ਤੇ ਕੁਝ ਕਾਗਜ਼ਾਤ ਵੀ ਆਪਣੇ ਕਬਜੇ ਵਿੱਚ ਲੈ ਲਏ। (NIA Raid)
ਵੇਰਵਿਆਂ ਮੁਤਾਬਿਕ ਕੇਂਦਰੀ ਜਾਂਚ ਏਜੰਸੀ ਵੱਲੋਂ ਅੱਜ ਦੇਸ਼ ਵਿੱਚ ਕਈ ਥਾਵਾਂ ਤੇ ਇੱਕੋ ਸਮੇਂ ਰੇਡ (NIA Raid) ਕੀਤੀ ਗਈ। ਜ਼ਿਲ੍ਹਾ ਬਠਿੰਡਾ ਦੇ ਪਿੰਡ ਮਸ਼ਾਣਾ ਵਿਖੇ ਵੀ ਅੱਜ ਸਵੇਰੇ 5:30 ਵਜੇ ਗੈਂਗਸਟਰ ਰਾਮਨਦੀਪ ਸਿੰਘ ਉਰਫ ਰੰਮੀ ਮਸ਼ਾਣਾ ਦੇ ਘਰ ਰੇਡ ਕੀਤੀ ਗਈ । ਜਾਂਚ ਟੀਮ ਨੇ ਆਪਣੇ ਨਾਲ ਬਠਿੰਡਾ ਪੁਲਿਸ ਦੇ 15 ਮੁਲਾਜ਼ਮਾਂ ਨੂੰ ਵੀ ਤਾਇਨਾਤ ਰੱਖਿਆ । ਜਾਂਚ ਟੀਮ ਘਰ ਦੀ ਕਰੀਬ 4 ਘੰਟੇ ਤਲਾਸ਼ੀ ਤੋਂ ਬਾਅਦ ਥਾਣਾ ਸੰਗਤ ਗਈ, ਜਿੱਥੇ ਆਪਣੀ ਰਿਪੋਰਟ ਦੇਣ ਤੋਂ ਬਾਅਦ ਅੱਗੇ ਰਵਾਨਾ ਹੋ ਗਈ।ਰਮਨਦੀਪ ਸਿੰਘ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਪਿਛਲੇ 8 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ। ਅੱਜ ਜੋ ਘਰੇ ਟੀਮ ਆਈ ਉਸਨੇ ਸਾਰੇ ਕਾਗਜ-ਪੱਤਰ ਫਰੋਲੇ ਤੇ ਘਰ ਦੇ ਕੈਮਰੇ ਵੀ ਬੰਦ ਕਰ ਦਿੱਤੇ। ਉਹਨਾਂ ਦੱਸਿਆ ਕਿ ਟੀਮ ਨੇ ਘਰ ‘ਚ ਆਉਂਦਿਆਂ ਹੀ ਫੋਨ ਵੀ ਆਪਣੇ ਕਬਜੇ ਵਿੱਚ ਲੈ ਲਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।