ਮੋਬਾਇਲ ਅਤੇ ਨਗਦੀ ਲੈ ਫਰਾਰ ਹੋਏ ਲੁਟੇਰੇ
(ਰਵੀ ਗੁਰਮਾ) ਸ਼ੇਰਪੁਰ। ਸਥਾਨਕ ਕਸਬੇ ਅੰਦਰ ਦੇਰ ਸ਼ਾਮ ਇੱਕ ਕੁਲਚੇ ਵਾਲੇ (Kulchewala ) ਵਿਅਕਤੀ ਤੋਂ ਲੁੱਟ-ਖੋਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪ੍ਰਮੋਦ ਉਰਫ ਹਰਿ ਓਮ ਪੁੱਤਰ ਬਿਸਨਪੱਤ ਵਾਸੀ ਬਿਨੀ ਨਗਰ (ਬਿਹਾਰ) ਹਾਲ ਆਬਾਦ ਸ਼ੇਰਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ 12-13 ਸਾਲ ਤੋਂ ਚਾਰ ਬੇਟੀਆਂ ਅਤੇ ਪਤਨੀ ਸਮੇਤ ਸ਼ੇਰਪੁਰ ਵਿਖੇ ਰਹਿ ਰਿਹਾ ਹੈ ਅਤੇ ਸ਼ੇਰਪੁਰ-ਕਾਤਰੋਂ ਰੋਡ ’ਤੇ ਕੁਲਚੇੇ ਦੀ ਰੇਹੜੀ ਲਗਾ ਕੇ ਆਪਣੇ ਬੱਚਿਆਂ ਦਾ ਪੇਟ ਪਾਲਦਾ ਹੈ।
ਬੀਤੀ 17 ਫਰਵਰੀ ਨੂੰ ਉਹ ਜਦੋਂ ਕੰਮ ਨਿਪਟਾ ਸ਼ਾਮ ਨੂੰ ਰੇਹੜੀ ਲੈ ਕੇ ਆਪਣੇ ਘਰ ਜਾ ਰਿਹਾ ਸੀ ਤਾਂ ਸ਼ੇਰਪੁਰ-ਝਲੂਰ ਰੋਡ ’ਤੇ ਉਸ ਨੂੰ 3 ਅਣਪਛਾਤੇ ਵਿਅਕਤੀਆਂ ਨੇ ਘੇਰ ਲਿਆ ਅਤੇ ਲੁੱਟ ਖੋਹ ਦੀ ਕੋਸ਼ਿਸ਼ ਕੀਤੀ। (Kulchewala) ਪੀੜਤ ਪ੍ਰਮੋਦ ਨੇ ਕਿਹਾ ਕਿ ਉਸ ਦੀ ਉਨ੍ਹਾਂ ਵਿਅਕਤੀਆਂ ਨਾਲ ਕੁੱਝ ਹੱਥੋਪਾਈ ਵੀ ਹੋਈ ਪ੍ਰੰਤੂ ਉਨ੍ਹਾਂ ਨੇ ਕਿਰਚਾਂ ਕੱਢ ਲਈਆਂ ਅਤੇ ਉਸਨੂੰ ਮਾਰਨ ਦੀ ਧਮਕੀ ਦਿੱਤੀ। ਉਸਨੇ ਕਿਹਾ ਕਿ ਉਸ ਕੋਲੋਂ ਹਜ਼ਾਰ ਤੋਂ ਪੰਦਰਾਂ ਸੌ ਰੁਪਏ, 2 ਮੋਬਾਇਲ ਫੋਨ, ਅਧਾਰ ਕਾਰਡ, ਵੋਟਰ ਕਾਰਡ ਖੋਹ ਕੇ ਭੱਜ ਗਏ ਇਸ ਸਬੰਧੀ ਥਾਣਾ ਸ਼ੇਰਪੁਰ ਵਿੱਚ ਦਰਖ਼ਾਸਤ ਦਿੱਤੀ ਗਈ ਹੈ ਪ੍ਰੰਤੂ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਾ। ਇਸ ਦੀ ਪੁਸ਼ਟੀ ਕਰਦਿਆਂ ਇੰਸਪੈਕਟਰ ਅਮਰੀਕ ਸਿੰਘ ਥਾਣਾ ਮੁਖੀ ਸ਼ੇਰਪੁਰ ਨੇ ਕਿਹਾ ਕੇ ਪੀੜਤ ਪ੍ਰਮੋਦ ਵੱਲੋਂ ਦਰਖ਼ਾਸਤ ਦਿੱਤੀ ਗਈ ਹੈ ਜਿਸ ਸਬੰਧੀ ਸੀ ਸੀ ਟੀ ਵੀ ਕੈਮਰੇ ਖੰਗਾਲ ਕੇ ਪੜਤਾਲ ਕੀਤੀ ਜਾ ਰਹੀ ਹੈ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।