ਅਗਨੀਵੀਰ ਭਰਤੀ ਪ੍ਰੀਖਿਆ ਲਈ ਸੈਂਪਲ ਪੇਪਰ ਆਨਲਾਈਨ ਉਪਲੱਬਧ

Agniveer Recruitment

(ਸੱਚ ਕਹੂੰ ਨਿਊਜ਼) ਹਮੀਰਪੁਰ। ਫੌਜ ’ਚ ਨੌਕਰੀ ਰੱਖਣ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਦੀ ਸਹੂਲਤ ਲਈ ਫੌਜ ਨੇ ਅਗਨੀਵੀਰ ਭਰਤੀ ਪ੍ਰੀਖਿਆ ਦੀ ਤਿਆਰੀ ਦਾ ਸੈਂਪਲ ਪੇਪਰ ਆਨਲਾਈਨ ਮੁਹੱਈਆ ਕਰਵਾਇਆ ਹੈ। ਹਮੀਰਪੁਰ ’ਚ ਫੌਜ ਭਰਤੀ ਪ੍ਰੋਗਰਾਮ ਦੇ ਡਾਇਰੈਕਟਰ, ਕਰਨਲ ਸੰਜੀਵ ਕੁਮਾਰ ਤਿਆਗੀ ਨੇ ਐਤਵਾਰ ਨੂੰ ਕਿਹਾ ਕਿ ਅਗਨੀਵੀਰ ਭਰਤੀ ਪ੍ਰੀਖਿਆ ਲਈ 15 ਮਾਰਚ ਤੱਕ ਆਨਲਾਈਨ ਬਿਨੈ ਪੱਤਰ ਮੰਗੇ ਹਨ।

ਆਨਲਾਈਨ ਪ੍ਰੀਖਿਆ 17 ਅਪਰੈਲ ਤੋਂ 30 ਅਪਰੈਲ ਤੱਕ ਪੂਰੇ ਦੇਸ਼ ’ਚ 176 ਕੇਂਦਰਾਂ ’ਤੇ ਹੋਵੇਗੀ। ਉਨਾਂ ਕਿਹਾ ਕਿ ਆਵੇਦਨ ਪ੍ਰਕਿਰਿਆ ਜੀ ਜਾਣਕਾਰੀ ਦਿੱਤੀ ਗਈ ਹੈ। ਨਾਲ ਹੀ ਪ੍ਰੀਖਿਆ ਦੀ ਆਨਲਾਈਨ ਤਿਆਰੀ ਕਰਨ ਲਈ ਸੈਂਪਲ ਪੇਪਰ ਵੀ ਅਪਲੋਡ ਕੀਤੇ ਗਏ ਹਨ। ਉਮੀਦਵਾਰ ਘਰ ਬੈਠੇ ਇਨ੍ਹਾਂ ਸੈਂਪਲ ਪੇਪਰਾਂ ਰਾਹੀਂ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਨ। ਫੌਜ ਅਧਿਕਾਰੀ ਨੇ ਕਿਹਾ ਕਿ ਆਵੇਦਨਾਂ ਤੇ ਹੋਰ ਪ੍ਰਕਿਰਿਆ ਦੀ ਜਾਣਕਾਰੀ ਲਈ ਹੈਲਪਡੈਸਕ ਵੀ ਬਣਾਏ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here